channel punjabi
Canada International News North America

ਟੋਰਾਂਟੋ: ਦਰਹਾਮ ਇਲਾਕੇ ‘ਚ ਹੋਏ ਸੜਕ ਹਾਦਸੇ ਦੌਰਾਨ ਇੱਕ ਲੜਕੀ ਦੀ ਮੌਤ,ਦੋ ਹੋਰ ਜਖ਼ਮੀ

ਟੋਰਾਂਟੋ : ਦਰਹਾਮ ਇਲਾਕੇ ‘ਚ ਹੋਏ ਹਾਦਸੇ ਦੌਰਾਨ ਇੱਕ 18 ਸਾਲਾਂ ਲੜਕੀ ਦੀ ਮੌਤ ਹੋ ਗਈ , ਤੇ ਦੋ ਹੋਰ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਕੱਲ੍ਹ ਰਾਤ 11:15 ਵਜੇ ਇੱਕ ਐਸਯੂਵੀ ਯੌਰਕ ਦਰਹਾਮ ਟਾਊਨ ਲਾਈਨ ਦੇ ਪੂਰਬ ਵੱਲ ਵੈਬ ਰੋਡ ਉੱਤੇ ਪੱਛਮ ਵਲ ਜਾ ਰਹੀ ਸੀ । ਜਿਸ ਦੌਰਾਨ ਕਿਸੇ ਕਾਰਨਾਂ ਕਰਕੇ ਡਰਾਇਵਰ ਗੱਡੀ ਤੋਂ ਨਿਯੰਤਰਣ ਗੁਆ ਬੈਠਾ। ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਡੂੰਗੀ ਥਾਂ ਤੇ ਜਾ ਵੜੀ ਤੇ ਇਕ ਦਰਖਤ ਨਾਲ ਜਾ ਟਕਰਾਈ ।

ਇਕ ਸਵਾਰੀ ਤਾਂ ਗੱਡੀ ‘ਚੋਂ ਬਾਹਰ ਗਿਰ ਗਈ, ਅਤੇ ਬਾਕੀ ਦੋ ਨੂੰ ਗੱਡੀ ਕੱਟ ਕੇ  ਬਾਹਰ ਕੱਢਣਾ ਪਿਆ। ਜਿਸ ਤੋਂ ਬਾਅਦ ਸਾਰਿਆਂ ਨੂੰ ਤੁਰੰਤ ਟੋਰਾਂਟੋ ਦੇ ਟਰੌਮਾ ਸੈਂਟਰ ਲਿਜਾਇਆ ਗਿਆ ਜਿੱਥੇ ਲੜਕੀ ਦੀ ਮੌਤ ਹੋ ਗਈ। ਆਪਰੇਸ਼ਨ ਤੋਂ ਬਾਅਦ ਇੱਕ ਲੜਕੇ ਦੀ ਹਾਲਤ ਨਾਜ਼ੁਕ ਪਰ ਸਥਿਰ ਦੱਸੀ ਜਾ ਰਹੀ ਹੈ। ਇੱਕ18 ਸਾਲਾ ਲੜਕੇ ਨੂੰ ਘੱਟ ਗੰਭੀਰ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਹਨ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ , ਪਰ ਤੇਜ ਰਫਤਾਰ ਨੂੰ ਹੀ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ।

Related News

BIG NEWS : ਚੀਨ ਵੱਲੋਂ ਗ੍ਰਿਫ਼ਤਾਰ ਕੈਨੇਡੀਅਨ ਨਾਗਰਿਕਾਂ ਖਿਲਾਫ ਜਲਦੀ ਹੀ ਚਲਾਇਆ ਜਾਵੇਗਾ ਮੁਕੱਦਮਾ : ਚੀਨੀ ਮੀਡੀਆ

Vivek Sharma

38 ਫੀਸਦ ਲੋਕ ਜਸਟੀਨ ਟਰੂਡੋ ਨੂੰ ਹੀ ਮੁੜ ਦੇਖਣਾ ਚਾਹੁੰਦੇ ਹਨ ਪ੍ਰਧਾਨ ਮੰਤਰੀ : ਸਰਵੇ

Rajneet Kaur

ਹਰ ਹਫਤੇ ਕੋਵਿਡ 19 ਦੀਆਂ ਹਜ਼ਾਰਾਂ ਖੁਰਾਕਾਂ ਦੇ ਆਉਣ ਦੀ ਉਮੀਦ: ਟਰੂਡੋ

Rajneet Kaur

Leave a Comment