channel punjabi
Canada International News North America Sticky

ਏਅਰ ਕੈਨੇਡਾ ‘ਚ ਸਫਰ ਕਰਨ ਵਾਲਿਆਂ ਲਈ ਮੈਨੀਟੋਬਾ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਹੋ ਸਕਦੈ ਕੋਰੋਨਾ ਵਾਇਰਸ

ਕੈਨੇਡਾ: ਮੋਨੀਟੋਬਾ ਸਰਕਾਰ ਦੇ ਵੱਲੋਂ ਸੋਮਵਾਰ ਨੂੰ ਐਲਾਨ ਕੀਤਾ ਗਿਆ ਹੈ ਕਿ ਜੂਨ ਚ ਏਅਰ ਕੈਨੇਡਾ ਦੀਆਂ ਤਿੰਨ ਉਡਾਣਾਂ ਚ ਜਿਨਾਂ ਯਾਤਰੀਆਂ ਨੇ ਸਫਰ ਕੀਤਾ ਹੈ ਉਨਾਂ ਦਾ ਕੋਵਿਡ 19 ਨਾਲ ਪ੍ਰਭਾਵਿਤ ਹੋਣ ਦਾ ਖਤਰਾ ਹੈ । ਸੂਬਾ ਸਰਕਾਰ ਨੇ ਕਿਹਾ ਹੈ ਕਿ ਇੱਕ ਵਿਅਕਤੀ 18 ਜੂਨ ਨੂੰ ਵਿਨੀਪੈਗ ਤੋਂ ਵੈਨਕੂਵਰ ਜਾ ਰਹੀ ਏਅਰ ਕੈਨੇਡਾ ਦੀ ਫਲਾਇਟ ਨੰਬਰ ਏਸੀ 295 ਦਾ ਯਾਤਰੀ ਸੀ, ਤੇ 21 ਜੂਨ ਨੂੰ ਵੈਨਕੂਵਰ ਤੋਂ ਟੋਰਾਂਟੋ ਜਾ ਰਹੀ ਫਲਾਈਟ ਨੰਬਰ ਏਸੀ 122 ਤੇ 23 ਜੂਨ ਨੂੰ ਟੋਰਾਂਟੋ ਤੋਂ ਵਿਨੀਪੈਗ ਲਈ ਜਾ ਰਹੀ ਫਲਾਈਟ ਨੰਬਰ ਏਸੀ 259 ਚ ਵੀ ਯਾਤਰੀ ਸੀ। ਮੈਨੀਟੋਬਾ ਸਰਕਾਰ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਤੁਸੀ ਫਲਾਈਟ ਏਸੀ 295 ‘ਚ 15,19,ਤੇ ਏਸੀ 259 ਚ 35,40 ਦੀ ਕਤਾਰ ‘ਚ ਬੈਠ ਕੇ ਸਫਰ ਕੀਤਾ ਹੈ ਤਾਂ ਤੁਹਾਨੂੰ ਕਰੋਨਾ ਵਾਇਰਸ ਦੇ ਲੱਛਣ ਹੋਣ ਦਾ ਖਤਰਾ ਹੋ ਸਕਦਾ ਹੈ ।

ਇਸ ਲਈ ਹੁਣ ਤੁਹਾਨੂੰ ਖ਼ੁਦ ਨੂੰ ਆਈਸੋਲੇਟ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਕੋਰੋਨਾ ਵਾਇਰਸ ਦੇ ਲੱਛਣ ਹੁੰਦੇ ਦਿਖਾਈ ਦੇਣ ਤਾਂ ਤੁਰੰਤ ਆਪਣਾ ਟੈਸਟ ਕਰਵਾਓ। ਉੱਥੇ ਹੀ ਸੂਬੇ ਦਾ ਕਹਿਣਾ ਹੈ ਕਿ ਫਲਾਇਟ ਨੰਬਰ ਏਸੀ 122 ਚ ਸੰਕਰਮਿਤ ਵਿਅਕਤੀ ਦੀ ਸੀਟ ਦੀ ਜਾਣਕਾਰੀ ਦੀ ਅਜੇ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਪ੍ਰਮਾਣਿਤ ਹੋਣ ਤੇ ਸੂਬੇ ਦੀ ਵੈਬਸਾਈਟ ‘ਤੇ ਅਪਡੇਟ ਕੀਤੀ ਜਾਵੇਗੀ।

ਇਸ ਨਵੇਂ ਮਾਮਲੇ ‘ਚ ਕੋਵਿਡ ਦਾ ਸ਼ਿਕਾਰ ਵਿਨੀਪੈਗ ਸਿਹਤ ਖੇਤਰ ਦੀ  ਇੱਕ 20 ਕੁ ਸਾਲਾਂ ਕੁੜੀ ਦੱਸੀ ਜਾ ਰਹੀ ਹੈ। ਜਿਸ ਤੋਂ ਬਾਅਦ ਕੋਵਿਡ 19 ਦੇ ਕੇਸਾਂ ਦੀ ਗਿਣਤੀ 325 ਹੋ ਗਈ ਹੈ। ਮੈਨੀਟੋਬਾ ਕੋਲ ਇਸ ਸਮੇਂ 18 ਐਕਟਿਵ ਕੇਸ ਹਨ, ਜਿੰਨ੍ਹਾਂ ਵਿਚੋਂ 300 ਦੀ ਰਿਕਵਰੀ ਹੋ ਚੁੱਕੀ ਹੈ, ਤੇ ਫਿਲਹਾਲ ਕੋਈ ਵਿਅਕਤੀ ਹਸਪਤਾਲ ‘ਚ ਜੇਰੇ ਇਲਾਜ ਲਈ ਨਹੀਂ ਹੈ । ਕੋਵਿਡ ਨਾਲ ਸਬੰਧਿਤ ਮਾਮਲਿਆਂ ਚ 7 ਮੌਤਾਂ ਹੋ ਚੁੱਕੀਆਂ ਹਨ।  ਜਨਤਕ ਸਿਹਤ ਅਧਿਕਾਰੀਆਂ  ਨੇ ਕਿਹਾ ਕਿ ਦੂਜਿਆਂ ਲਈ ਜੋਖਮ ਘੱਟ ਹੈ ਤੇ ਇਹ ਸੁਨਿਸ਼ਚਿਤ ਕਰਨ ਲਈ ਜਾਣਕਾਰੀ ਸਾਂਝੀ ਕਰ ਰਿਹਾ ਹੈ ਕਿ ਲੋਕ ਜਾਗਰੂਕ ਰਹਿਣ,ਅਤੇ ਜੇ ਲੱਛਣ ਵਿਕਸਿਤ ਹੁੰਦੇ ਨੇ ਤਾਂ ਟੈਸਟਜ਼ਰੂਰ ਕਰਵਾਉਣ ।  ਸੂਬੇ ਨੇ ਕਿਹਾ ਹੈ ਕਿ ਸੋਮਵਾਰ ਨੂੰ 253 ਲੈਬੋਰਟਰੀ ਟੈਸਟ ਕੀਤੇ ਗਏਂ ਸਨ, ਜੋ ਕਿ ਫਰਵਰੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਟੈਸਟਾਂ ਦੀ ਕੁੱਲ ਗਿਣਤੀ 63,309 ਹੋ ਗਈ ਹੈ।

Related News

ਸੀਰਮ ਇੰਸਟੀਟਿਊਟ ਆਫ਼ ਇੰਡਿਆ (SII) ਨੇ ਵੈਕਸੀਨ ਦੀਆਂ ਕੀਮਤਾਂ ਵਿੱਚ ਕੀਤੀ ਕਟੌਤੀ, ਸੂਬਾ ਸਰਕਾਰਾਂ ਲਈ 25% ਤੱਕ ਕੀਮਤਾਂ ਕੀਤੀਆਂ ਘੱਟ

Vivek Sharma

ਕੈਨੇਡਾ ਦੇ ਇਕਾਂਤਵਾਸ ਹੋਟਲਾਂ ਦੀ ਗਿਣਤੀ ਵਿੱਚ ਵਾਧਾ, ਅੰਤਰਰਾਸ਼ਟਰੀ ਯਾਤਰੀਆਂ ਲਈ ਕੈਨੇਡਾ ਪ੍ਰਵੇਸ਼ ਤੋਂ ਪਹਿਲਾਂ ਜ਼ਰੂਰੀ ਹੈ ਹੋਟਲ ਕੁਆਰੰਟੀਨ

Vivek Sharma

ਟੋਰਾਂਟੋ ਦੇ ਉੱਤਰੀ ਸਿਰੇ ‘ਤੇ ਦੋ ਵੱਖ-ਵੱਖ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤ, ਦੋ ਦੀ ਹਾਲਤ ਗੰਭੀਰ

Rajneet Kaur

Leave a Comment