channel punjabi
International News USA

US PRESIDENT ELECTION : ਆਪਣੇ ਵੋਟ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਣਗੇ 52 ਲੱਖ ਅਮਰੀਕੀ

ਵਾਸ਼ਿੰਗਟਨ : ਹਾਰ-ਜਿੱਤ ਦਾ ਫੈਸਲਾ ਕਰਨ ਲਈ ਇੱਕ ਵੋਟ ਦੀ ਵੀ ਵਿਸ਼ੇਸ਼ ਅਹਿਮੀਅਤ ਹੈ । ਅਮਰੀਕਾ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਦੌਰਾਨ 52 ਲੱਖ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਨਹੀਂ ਕਰਨਗੇ ।

ਇਹਨਾਂ ਵੋਟਰਾਂ ਨੂੰ ਵੋਟ ਅਧਿਕਾਰ ਤੋਂ ਵਾਂਝਾ ਕਰਨ ਪਿੱਛੇ ਕਾਰਨ ਹੈ ਉਨ੍ਹਾਂ ਦਾ ਅਪਰਾਧੀ ਪਿਛੋਕੜ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਗੰਭੀਰ ਅਪਰਾਧੀ ਹਨ, ਜਿਨ੍ਹਾਂ ਵਿਚੋਂ ਇਕ ਚੌਥਾਈ ਜੇਲ੍ਹ ਵਿਚ ਬੰਦ ਹਨ ਅਤੇ 10 ਫੀਸਦੀ ਪੈਰੋਲ ‘ਤੇ ਹਨ। ਉੱਥੇ ਹੀ 43 ਫ਼ੀਸਦੀ ਅਪਰਾਧੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਹੁਣ ਤੱਕ ਉਨ੍ਹਾਂ ਦੇ ਵੋਟ ਪਾਉਣ ਦਾ ਅਧਿਕਾਰ ਬਹਾਲ ਨਹੀਂ ਹੋਇਆ ਹੈ।

ਇਨ੍ਹਾਂ ਅਪਰਾਧੀਆਂ ਵਿਚ ਵੱਡੀ ਗਿਣਤੀ ਗੈਰ-ਗੋਰੇ ਲੋਕਾਂ (ਬਲੈਕ) ਦੀ ਹੈ, ਜੋ ਦੱਖਣੀ ਅਮਰੀਕਾ ਵਿਚ ਡੈਮੋਕ੍ਰੇਟ ਦਾ ਮਜਬੂਤ ਗੜ੍ਹ ਹੈ, ਲਿਹਾਜਾ ਪਾਰਟੀ ਨੂੰ ਇਨ੍ਹਾਂ ਲੋਕਾਂ ਦੀ ਵੋਟ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ।

ਤਾਜ਼ਾ ਰਿਪੋਰਟ ਮੁਤਾਬਕ, ਅਪਰਾਧ ਕਾਰਨ ਵੋਟ ਪਾਉਣ ਦਾ ਅਧਿਕਾਰ ਗੁਆਉਣ ਵਾਲਿਆਂ ਦੀ ਦਰ ਗੈਰ-ਗੋਰਿਆਂ ‘ਚ ਚਾਰ ਗੁਣਾ ਜ਼ਿਆਦਾ ਹੈ। ਹਾਲ ਇਹ ਹੈ ਕਿ ਅਲਬਾਮਾ, ਫਲੋਰੀਡਾ ਅਤੇ ਕੇਂਟੁਕੀ ਸਮੇਤ ਸੱਤ ਸੂਬਿਆਂ ਵਿਚ ਤਾਂ ਹਰ ਸੱਤ ਵਿਚੋਂ ਇਕ ਗੈਰ-ਗੋਰਾ ਵੋਟ ਪਾਉਣ ਤੋਂ ਵਾਂਝਾ ਰਹੇਗਾ। ਹਾਲਾਂਕਿ, ਵੋਟ ਦਾ ਅਧਿਕਾਰ ਗੁਆਉਣ ਵਾਲੇ ਲੋਕਾਂ ਦੀ ਇੰਨੀ ਵੱਡੀ ਗਿਣਤੀ ਦੇਖਦੇ ਹੋਏ ਕਈ ਸੂਬਿਆਂ ਨੇ ਨਿਯਮਾਂ ਵਿਚ ਸੋਧ ਕੀਤੇ ਹਨ। ਇਸ ਦੇ ਮੱਦੇਨਜ਼ਰ 2016 ਦੇ ਮੁਕਾਬਲੇ ਇਨ੍ਹਾਂ ਲੋਕਾਂ ਦਾ ਅੰਕੜਾ 15 ਫੀਸਦੀ ਘੱਟ ਹੋਇਆ ਹੈ। ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿਚ 62 ਲੱਖ ਗੰਭੀਰ ਅਪਰਾਧੀਆਂ ਦੇ ਵੋਟ ਪਾਉਣ ‘ਤੇ ਰੋਕ ਲੱਗੀ ਸੀ।

Related News

ਦੱਖਣ-ਪੱਛਮੀ ਕੈਲਗਰੀ ‘ਚ ਹੋਏ ਹਮਲੇ ਦੀ ਜਾਂਚ ਲਈ ਪੁਲਿਸ ਹੋਈ ਗੰਭੀਰ, ਲੋਕਾਂ ਤੋਂ ਮਦਦ ਲਈ ਕੀਤੀ ਅਪੀਲ

Vivek Sharma

ਐਡਮਿੰਟਨ ‘ਚ ਕੋਰੋਨਾ ਦਾ ਕਹਿਰ ਜਾਰੀ

Rajneet Kaur

‘ਕੋਵਿਡ ਅਲਰਟ ਐਪ ‘ ਨਾਲ ਕਰੋ ਖੁਦ ਦੀ ਰੱਖਿਆ : ਸਿਹਤ ਅਧਿਕਾਰੀ

Vivek Sharma

Leave a Comment