channel punjabi
Canada International News North America

ਬਰੈਂਪਟਨ ਸਿਟੀ ਕੌਂਸਲ ਵੱਲੋਂ ਖੇਤੀ ਬਿਲਾਂ ਵਿਰੁੱਧ ਮਤਾ ਪਾਸ, ਕਿਸਾਨਾਂ ਦੀ ਹਮਾਇਤ ਕਰਨਗੇ ਐਨ.ਆਰ.ਆਈਜ਼

ਬਰੈਂਪਟਨ : ਭਾਰਤ ਸਰਕਾਰ ਵਲੋਂ ਨਵੇਂ ਬਣਾਏ ਗਏ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਜਾਰੀ ਹੋਇਆ ਵਿਵਾਦ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ।

ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦਾ ਜਿੱਥੇ ਪੰਜਾਬ ਸਣੇ ਪੂਰੇ ਭਾਰਤ ਵਿੱਚ ਵਿਰੋਧ ਹੋ ਰਿਹਾ ਹੈ, ਉੱਥੇ ਵਿਦੇਸ਼ਾਂ ‘ਚ ਵੀ ਇਸ ਖਿਲਾਫ਼ ਆਵਾਜ਼ ਬੁਲੰਦ ਹੋ ਰਹੀ ਹੈ। ਇਸੇ ਤਰ੍ਹਾਂ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਨੇ ਵੀ ਭਾਰਤ, ਖਾਸ ਕਰ ਪੰਜਾਬ ‘ਚ ਵਸਦੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਕੈਨੇਡਾ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਬਰੈਂਪਟਨ ਸ਼ਹਿਰ ਦੀ ਸਿਟੀ ਕੌਂਸਲ ਨੇ ਭਾਰਤ ਦੇ ਖੇਤੀ ਬਿਲਾਂ ਵਿਰੁੱਧ ਲਿਆਂਦੇ ਗਏ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ।

ਖੇਤੀ ਬਿਲਾਂ ਵਿਰੁੱਧ ਮਤਾ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਪੇਸ਼ ਕੀਤਾ ਗਿਆ, ਜਿਸ ਦੇ ਹੱਕ ‘ਚ ਸਾਰਿਆਂ ਨੇ ਵੋਟ ਪਾਈ। ਸਿਟੀ ਕੌਂਸਲ ਨੇ ਉਹਨਾਂ ਬਰੈਂਪਟਨ ਵਾਸੀਆਂ ਅਤੇ ਭਾਰਤ ‘ਚ ਰਹਿੰਦੇ ਉਨਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਜ਼ਾਹਰ ਕੀਤੀ, ਜਿਨਾਂ ‘ਤੇ ਖੇਤੀ ਬਿਲਾਂ ਦਾ ਅਸਰ ਹੋਇਆ ਹੈ।

ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਬਰੈਂਪਟਨ ਦਾ ਭਾਰਤੀ, ਖਾਸਕਰ ਪੰਜਾਬੀ ਭਾਈਚਾਰਾ ਆਪਣੇ ਜੱਦੀ ਮੁਲਕ ਦੇ ਖੇਤੀਬਾੜੀ ਖੇਤਰ ਨਾਲ ਨੇੜਿਓਂ ਜੁੜਿਆ ਹੋਇਆ ਹੈ। ਸਮੂਹ ਹਾਜ਼ਰੀਨ ਨੇ ਸ਼ੰਕਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਕਾਰਨ ਉਨ੍ਹਾਂ ਨੂੰ ਵਿੱਤੀ ਅਤੇ ਨਿੱਜੀ ਤੌਰ ‘ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਅਸੀਂ ਸਾਰੇ ਕਿਸਾਨਾਂ ਦੇ ਨਾਲ ਖੜੇ ਹਾਂ।

Related News

ਖ਼ਬਰਦਾਰ ! ਹਰ ਇੱਕ ਮਿੰਟ ‘ਚ ਕੋਰੋਨਾ ਕਾਰਨ 4 ਪ੍ਰਭਾਵਿਤ ਗੁਆ ਰਹੇ ਹਨ ਜਾਨ , ਕੋਰੋਨਾ ਅੱਗੇ ਡਬਲਿਊ.ਐਚ. ਓ. ਦੇ ਹੱਥ ਖੜ੍ਹੇ !

Vivek Sharma

ਅਮਰੀਕੀ ਸੰਸਦ ਨੇ 1.9 ਟ੍ਰਿਲੀਅਨ ਡਾਲਰ ਦਾ ਕੋਰੋਨਾ ਰਾਹਤ ਬਿੱਲ ਕੀਤਾ ਪਾਸ, ਨਾਗਰਿਕਾਂ ਨੂੰ ਮਿਲ ਸਕੇਗੀ ਵਿੱਤੀ ਸਹਾਇਤਾ

Vivek Sharma

ਕਿਸਾਨਾਂ ਦੇ ਹੱਕ ਵਿੱਚ ਸਾਲਟ ਸਟੇਟ ਮੈਰੀ ਵਿਖੇ ਵਿਸ਼ਾਲ ਰੈਲੀ

Vivek Sharma

Leave a Comment