channel punjabi
Canada International News

ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਚੀਨ ਅਤੇ ਰੂਸ ਨੂੰ ਪਾਈਆਂ ਲਾਹਣਤਾਂ

ਗ੍ਰੀਨਵਿਲੇ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚੀਨ ਨੂੰ ਠੋਕਵਾਂ ਜਵਾਬ ਦਿੱਤੇ ਜਾਣ ਤੋਂ ਬਾਅਦ ਅਮਰੀਕਾ ਦੇ ਰੱਖਿਆ ਮੰਤਰੀ ਨੇ ਵੀ ਚੀਨ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ ।
ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਚੀਨ ਤੇ ਰੂਸ ਦੋਵੇਂ ਹੀ ਦੇਸ਼ਾਂ ‘ਤੇ ਆਪਣੇ ਹਿੱਤਾਂ ਲਈ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਇਹ ਦੋਵੇਂ ਹੀ ਹੋਰ ਦੇਸ਼ਾਂ ਨਾਲ ਮਨਮਾਨੀ ਤੇ ਜ਼ਬਰਦਸਤੀ ਕਰ ਰਹੇ ਹਨ।

ਰੱਖਿਆ ਮੰਤਰੀ ਨੇ ਇਕ ਵੈਬੀਨਾਰ ‘ਚ ਕਿਹਾ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੀਆਂ ਸਰਗਰਮੀਆਂ ਦੇ ਸਬੰਧ ‘ਚ ਚੌਕਸੀ ਵਰਤੀ ਜਾ ਰਹੀ ਹੈ ਤੇ ਫ਼ੌਜ ਦੀਆਂ ਸਾਰੀਆਂ ਸੇਵਾਵਾਂ ਇਸਦੇ ਲਈ ਤਿਆਰ ਹਨ। ਜਿੱਥੇ-ਜਿੱਥੇ ਸਾਡੀਆਂ ਫ਼ੌਜਾਂ ਤਾਇਨਾਤ ਹਨ, ਉੱਥੇ ਵੀ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਜਾ ਰਹੀ ਹੈ। ਸਾਨੂੰ ਆਪਣੀ ਤਾਕਤ ਬਣਾ ਕੇ ਰੱਖਣ ਲਈ ਸਮੇਂ ‘ਤੇ ਉਚਿਤ ਤੇ ਸਥਾਈ ਬਜਟ ਦੀ ਵੀ ਲੋੜ ਹੈ। ਨਵੀਂ ਚੁਣੌਤੀਆਂ, ਖਾਸ ਤੌਰ ‘ਤੇ ਚੀਨ ਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਇਸਦੀ ਤਤਕਾਲ ਲੋੜ ਹੈ। ਇਨ੍ਹਾਂ ਖ਼ਤਰਿਆਂ ਨੂੰ ਦੇਖਦੇ ਹੋਏ ਫ਼ੌਜ ਨੂੰ ਤਿੰਨ ਤੋਂ ਪੰਜ ਫੀਸਦੀ ਰੱਖਿਆ ਬਜਟ ‘ਚ ਵਾਧੇ ਦੀ ਲੋੜ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਅਪ੍ਰਰੈਲ ਮਹੀਨੇ ‘ਚ ਹੀ ਏਅਰਫੋਰਸ ਦੀ ਬੰਬਾਰ ਸਮਰੱਥਾ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਸਾਰੇ ਚੀਨ ਦੀ ਸਮਰੱਥਾ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਦੇਖਦੇ ਹੋਏ ਜ਼ਰੂਰੀ ਹੈ। ਅਗਸਤ ਮਹੀਨੇ ‘ਚ ਛੇ ਬੀ-52 ਬੰਬਾਰ ਜਹਾਜ਼ ਤੇ ਹਵਾ ‘ਚ ਮਾਰ ਕਰਨ ਵਾਲੀ ਟੈਂਕ ਫ਼ੌਜ ਨੂੰ ਸਾਰੇ 30 ਨਾਟੋ ਦੇਸ਼ਾਂ ‘ਚ ਤਾਇਨਾਤ ਕੀਤਾ ਗਿਆ ਹੈ।

Related News

ਮਹਾਂਮਾਰੀ ਦੇ ਦੌਰਾਨ ਫਲੂ ਦੇ ਕੇਸਾਂ ਦੀ ਗਿਣਤੀ ‘ਚ ਆਈ ਕਮੀ

Rajneet Kaur

ਕੋਰੋਨਾ ਦੀ ਦੂਜੀ ਲਹਿਰ ਨੇ ਕੋਰੋਨਾ ਪ੍ਰਭਾਵਿਤਾਂ ਦੀ ਰੋਜ਼ਾਨਾ ਗਿਣਤੀ 2000 ਤੋਂ ਪਾਰ ਪਹੁੰਚਾਈ!

Vivek Sharma

ਯੂ.ਐਸ ਸਰਕਾਰ ਨੇ ਕੋਵਿਡ-19 ਦੌਰਾਨ ਵਧੇ ਖੁਦਕੁਸ਼ੀ ਦੇ ਮਾਮਲੇ ਦੇਖ ਸ਼ੁਰੂ ਕੀਤੀ ਨਵੀਂ ਮੁਹਿੰਮ

team punjabi

Leave a Comment