channel punjabi
International News North America

ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਉਮੀਦਵਾਰ ਜੋ ਬਾਇਡੇਨ ਨੇ ਕੀਤਾ ਵੱਡਾ ਐਲਾਨ, ਜਿੱਤਣ ‘ਤੇ 1.10 ਕਰੋੜ ਲੋਕਾਂ ਨੂੰ ਦੇਵਾਗਾਂ ਨਾਗਰਿਕਤਾ

ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਉਮੀਦਵਾਰ ਜੋ ਬਾਇਡੇਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਹ ਸੱਤਾ ਵਿਚ ਆਏ ਤਾਂ 1 ਕਰੋੜ 10 ਲੱਖ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਦੀ ਨਾਗਰਿਕਤਾ ਦੇਣਗੇ। ਉਨ੍ਹਾਂ ਆਪਣੀਆਂ ਤਰਜ਼ੀਹਾਂ ‘ਚ ਸਭ ਤੋਂ ਉਪਰ ਕੋਰੋਨਾ ਵਾਇਰਸ ਖਿਲਾਫ ਲੜਾਈ ਨੂੰ ਮਜ਼ਬੂਤ ਕਰਨਾ ਦਸਿਆ ਹੈ। ਉਸਤੋਂ ਬਾਅਦ ਉਨ੍ਹਾਂ ਕਿਹਾ ਕਿ ਅਮਰੀਕੀ ਅਰਥ ਵਿਵਸਥਾ ਦਾ ਫਿਰ ਤੋਂ ਨਿਰਮਾਣ ਕਰਨਾ ਅਤੇ ਦੁਨੀਆ ਭਰ ‘ਚ ਅਮਰੀਕੀ ਅਗਵਾਈ ਨੂੰ ਬਹਾਲ ਕਰਨਾ ।

ਬੁਧਵਾਰ ਨੂੰ ਇਕ ਵਰਚੁਅਲ ਫੰਡ ਰੇਜ਼ਰ ਇਵੈਂਟ ‘ਚ ਬਾਇਡੇਨ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿਤੇ। ਬਾਇਡੇਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਜਿੱਤਣ ਪਿੱਛੋਂ ਅਗਲੇ 30 ਦਿਨਾਂ ਵਿਚ ਕਿਹੜਾ ਕੰਮ ਕਰਨਾ ਚਾਹੁਣਗੇ। ਬਾਇਡੇਨ ਨੇ ਜਵਾਬ ਦਿਤਾ ਕਿ ਬਹੁਤ ਸਾਰੀਆਂ ਚੀਜ਼ਾਂ ਹਨ ,ਜੋ ਹੁਣ ਅਤੇ 21 ਜਨਵਰੀ ਵਿਚਾਲੇ ਗਲਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ 4 ਸਾਲਾਂ ‘ਚ ਇਹ ਦੇਸ਼ ਅਜਿਹਾ ਨਹੀਂ ਹੋਵੇਗਾ ਜਿਵੇਂ ਕਿ ਅਜ ਹੈ।

ਉਨ੍ਹਾਂ ਕਿਹਾ ਕਿ ਪਹਿਲੀ ਲੋੜ ਕੋਰੋਨਾ ਨਾਲ ਬਿਹਤਰ ਤਰੀਕੇ ਨਾਲ ਲੜਾਈ ਲੜਨ ਦੀ ਹੈ। ਅਰਥਚਾਰੇ ਨੂੰ ਫਿਰ ਚੰਗੀ ਸਥਿਤੀ ਵਿਚ ਲਿਆਇਆ ਜਾਣਾ ਵੀ ਚੁਣੌਤੀ ਹੈ। ਦੁਨੀਆ ਭਰ ਵਿਚ ਅਮਰੀਕਾ ਦੀ ਪ੍ਰਭਾਵੀ ਲੀਡਰਸ਼ਿਪ ਦੁਬਾਰਾ ਸਥਾਪਿਤ ਕਰਨਾ ਜ਼ਰੂਰੀ ਹੈ। ਬੱਚੇ ਲੰਬੇ ਸਮੇਂ ਤੋਂ ਸਕੂਲ ਨਹੀਂ ਜਾ ਸਕੇ ਹਨ, ਉਨ੍ਹਾਂ ਦੇ ਬਾਰੇ ਵਿਚ ਵੀ ਗੰਭੀਰਤਾ ਨਾਲ ਸੋਚਣਾ ਹੋਵੇਗਾ। ਬੇਰੁਜ਼ਗਾਰੀ ਦੀ ਸਮੱਸਿਆ ਵੱਡੀ ਹੈ ਜਦਕਿ ਸਾਡੇ ਕੋਲ ਬਿਹਤਰ, ਸਮਝਦਾਰ ਅਤੇ ਮਿਹਨਤੀ ਨੌਜਵਾਨ ਹਨ। ਉਨ੍ਹਾਂ ਕਿਹਾ ਕਿ ਮੈਂ ਪ੍ਰਤੀਨਿਧੀ ਸਭਾ ਅਤੇ ਸੈਨੇਟ ‘ਚ ਇਕ ਇਮੀਗ੍ਰੇਸ਼ਨ ਬਿੱਲ ਭੇਜਾਂਗਾ ਜਿਸ ਤੋਂ ਬਾਅਦ 11 ਮਿਲੀਅਨ ਲੋਕਾਂ ਨੂੰ ਨਾਗਰਿਕਤਾ ਮਿਲ ਸਕੇਗੀ।

Related News

ਅਮਰੀਕਾ ਵਿੱਚ ਕੋਰੋਨਾ ਮਾਮਲਿਆਂ ਵਿੱਚ ਹੋਰ ਹੋ ਸਕਦੈ ਇਜ਼ਾਫਾ

team punjabi

ਤੁਰਕੀ ਦੇ ਰਾਸ਼ਟਰਪਤੀ ਐਦ੍ਰੋਗਾਨ ਦੀ ਹਮਾਸ ਦੇ ਆਗੂਆਂ ਨਾਲ ਮੁਲਾਕਾਤ ‘ਤੇ ਤੜਕਿਆ ਅਮਰੀਕਾ

Vivek Sharma

COVID-19 ਨਾਲ ਸੰਕਰਮਿਤ ਯਾਤਰੀਆਂ ਨਾਲ ਲਗਭਗ ਦੋ ਦਰਜਨ ਹੋਰ ਉਡਾਣਾਂ ਪਹੁੰਚੀਆਂ ਕੈਨੇਡਾ

Rajneet Kaur

Leave a Comment