channel punjabi
Canada News North America

ਟੋਰਾਂਟੋ ਦਾ ਇੱਕ ਡਾਕਟਰ ਟਿਕਟਾਕ ਰਾਹੀਂ ਚਲਾ ਰਿਹਾ ਹੈ ਕੋਰੋਨਾ ਖ਼ਿਲਾਫ਼ ਮੁਹਿੰਮ

ਟੋਰਾਂਟੋ : ਟੋਰਾਂਟੋ ਵਾਸੀ ਇਕ ਡਾਕਟਰ ਇਸ ਸਮੇਂ ਵੱਡੀ ਗਿਣਤੀ ਲੋਕਾਂ ਦਾ ਚਹੇਤਾ ਬਣ ਚੁੱਕਾ ਹੈ। ਇਹ ਡਾਕਟਰ ਟਿਕਟਾਕ ਰਾਹੀਂ ਲੋਕਾਂ ਤੱਕ ਪਹੁੰਚ ਕਰ ਰਿਹਾ ਹੈ।
ਬਹੁਤ ਸਾਰੇ ਲੋਕ ਟਿਕਟਾਕ ਚਲਾਉਣ ਦੇ ਸ਼ੌਂਕੀਨ ਹਨ ਪਰ ਬਹੁਤੇ ਇਸ ਨੂੰ ਸਿਰਫ ਮਨੋਰੰਜਨ ਦਾ ਸਾਧਨ ਹੀ ਮੰਨਦੇ ਹਨ ਪਰ ਕੁਝ ਲੋਕ ਇਸ ਸੋਸ਼ਲ ਮੀਡੀਆ ਪਲੈਟਫਾਰਮ ਦੀ ਵਰਤੋਂ ਕਰਕੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੇ ਇਕ ਡਾਕਟਰ ਦੀ ਜੋ ਟਿਕਟਾਕ ਰਾਹੀਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਟਿਪਸ ਦਿੰਦੇ ਹਨ।
ਟੋਰਾਂਟੋ ਵਾਸੀ ਡਾਕਟਰ ਨਾਹੀਦ ਦੋਸਾਨੀ ਦੀਆਂ ਵੀਡੀਓਜ਼ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰ ਰਹੀਆਂ ਹਨ ਤਾਂ ਕਿ ਲੋਕ ਕੋਰੋਨਾ ਵਾਇਰਸ ਤੋਂ ਬਚੇ ਹੋਏ ਹਨ, ਉਹ ਸੁਰੱਖਿਅਤ ਰਹਿਣ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਪ੍ਰੈੱਸ ਕਾਨਫਰੰਸਾਂ ਰਾਹੀਂ ਜਾਣਕਾਰੀ ਲੈਣੀ ਪਸੰਦ ਨਹੀਂ ਕਰਦੇ ਇਸ ਲਈ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਪਸੰਦੀਦਾ ਪਲੈਟਫਾਰਮ ‘ਤੇ ਮਿਲਣਾ ਪਸੰਦ ਕਰਦੇ ਹਨ।

ਡਾਕਟਰ ਨਾਹੀਦ ਨੇ ਦੱਸਿਆ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਵੀਡੀਓਜ਼ ਬਣਾਉਂਦੇ ਹਨ, ਜਿਸ ਵਿਚ ਦੱਸਿਆ ਜਾਂਦਾ ਹੈ ਕਿ ਲੋਕ ਕਿਵੇਂ ਰਹਿਣ। ਉਨ੍ਹਾਂ ਲਈ ਸਮਾਜਕ ਦੂਰੀ ਤੇ ਮਾਸਕ ਲਾਉਣਾ ਕਿੰਨਾ ਕੁ ਜ਼ਰੂਰੀ ਹੈ। ਹਾਲਾਂਕਿ ਅਜੇ ਵੀ ਕੁਝ ਲੋਕ ਕੋਰੋਨਾ ਪਾਬੰਦੀਆਂ ਨੂੰ ਨਹੀਂ ਮੰਨ ਰਹੇ, ਜਿਸ ਕਾਰਨ ਕਈ ਦੇਸ਼ਾਂ ਵਿਚ ਕੋਰੋਨਾ ਦਾ ਖਤਰਾ ਵੱਧਦਾ ਜਾ ਰਿਹਾ ਹੈ।

Related News

ਵਿਨੀਪੇਗ:ਪ੍ਰਾਂਤ ਮੈਨੀਟੋਬਾ ਸਕੂਲਾਂ ਨੂੰ ਮਹਾਂਮਾਰੀ ਫੰਡ ਕਰਵਾਇਗਾ ਮੁਹੱਈਆ

Rajneet Kaur

ਟਰੂਡੋ ਨੇ ਸਮੀਖਿਆ ਲਈ WE ਚੈਰਿਟੀ ਦੇ ਦਸਤਾਵੇਜ਼ ਕੀਤੇ ਜਾਰੀ

Rajneet Kaur

ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਭਾਵ : ਪੀਲ ਰੀਜ਼ਨ, ਟੋਰਾਂਟੋ ਅਤੇ ਓਟਾਵਾ ਵਿੱਚ ਇਨਡੋਰ ਡਾਇਨ, ਜਿਮ ਅਤੇ ਬਾਰ ਕੀਤੇ ਗਏ ਬੰਦ

Vivek Sharma

Leave a Comment