channel punjabi
Canada News

ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਰੋਜ਼ ਬਣਾ ਰਹੀ ਹੈ ਰਿਕਾਰਡ, ਸ਼ੁੱਕਰਵਾਰ ਨੂੰ 2554 ਨਵੇਂ ਮਾਮਲੇ ਆਏ ਸਾਹਮਣੇ

ਟੋਰਾਂਟੋ /ਓਟਾਵਾ : ਕੈਨੇਡਾ ਵਿੱਚ ਸ਼ੁੱਕਰਵਾਰ ਨੂੰ ਨਾਵਲ ਕੋਰੋਨਾਵਾਇਰਸ ਦੇ 2,554 ਨਵੇਂ ਕੇਸ ਸਾਹਮਣੇ ਆਏ । ਕੈਨੇਡਾ ਵਿੱਚ ਕੋਰੋਨਾ ਦੀ ਰੋਜ਼ਾਨਾ ਰਿਪੋਰਟ ਲਾਗਾਂ ਦਾ ਇੱਕ ਹੋਰ ਰਿਕਾਰਡ ਬਣ ਗਿਆ। ਸ਼ੁੱਕਰਵਾਰ ਦਾ ਕੁੱਲ ਅੰਕੜਾ – 3 ਮਈ ਦੀ ਕੇਸ ਗਿਣਤੀ ਤੋਂ ਵੀ ਅੱਗੇ ਨਿਕਲ ਗਿਆ। ਕੈਨੇਡਾ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 177,931 ਤੱਕ ਜਾ ਪੁੱਜੀ ਹੈ। ਪਿਛਲੇ ਅੱਠ ਦਿਨਾਂ ਵਿੱਚ ਬੁੱਧਵਾਰ ਨੂੰ ਛੱਡ ਕੇ, ਰੋਜ਼ਾਨਾ ਹੀ ਰਿਪੋਰਟ ਕੀਤੇ ਕੋਰੋਨਾਵਾਇਰਸ ਦੇ ਸੰਕਰਮਣ ਦੇ ਰਿਕਾਰਡ ਟੁੱਟੇ ਹਨ।
ਕੈਨੇਡਾ ਵਿੱਚ ਸ਼ੁੱਕਰਵਾਰ ਨੂੰ ਵੀ ਵਾਇਰਸ ਨਾਲ 28 ਲੋਕਾਂ ਦੀ ਜਾਨ ਚਲੀ ਗਈ । ਇਨ੍ਹਾਂ ਮੌਤਾਂ ਕਾਰਨ ਕੈਨੇਡਾ ਦੀ ਮੌਤ ਦੀ ਗਿਣਤੀ 9,585 ਹੋ ਗਈ ਹੈ, ਜਦੋਂ ਕਿ 149,500 ਤੋਂ ਵੱਧ ਲੋਕ ਹੁਣ ਤਕ ਸਿਹਤਯਾਬ ਹੋ ਚੁੱਕੇ ਹੋਏ ਹਨ । 9.7 ਮਿਲੀਅਨ ਤੋਂ ਵੱਧ ਟੈਸਟ ਕਰਵਾਏ ਗਏ ਹਨ ।

ਸ਼ੁੱਕਰਵਾਰ ਨੂੰ ਇੱਕ ਟਵੀਟ ਵਿੱਚ, ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਡਾ. ਥੈਰੇਸਾ ਟਾਮ ਨੇ ਕਿਹਾ ਕਿ ਪਿਛਲੇ ਹਫ਼ਤੇ ਵਿੱਚ ਔਸਤਨ 71,664 ਲੋਕਾਂ ਦਾ ਟੈਸਟ ਕੀਤਾ ਗਿਆ ਹੈ, ਜੋ 2.5 ਪ੍ਰਤੀਸ਼ਤ ਸਕਾਰਾਤਮਕ ਹੈ। ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ, ਡਾ. ਟਾਮ ਨੇ ਨਵੇਂ ਮਾਡਲਿੰਗ ਦਾ ਹਵਾਲਾ ਦਿੱਤਾ ਜਿਸ ਵਿੱਚ ਇਹ ਦਰਸਾਇਆ ਗਿਆ ਸੀ ਕਿ ਜਦੋਂ ਤੱਕ ਕੈਨੇਡੀਅਨ ਦੂਜਿਆਂ ਨਾਲ ਆਪਣਾ ਸੰਪਰਕ ਘੱਟ ਨਹੀਂ ਕਰਦੇ, ਕੈਨੇਡਾ ਵਿੱਚ ਮਹਾਂਮਾਰੀ ਦੀ ਗਤੀ ਵਿੱਚ ਤੇਜ਼ੀ ਆਉਂਦੀ ਰਹੇਗੀ। ਮਾਡਲਿੰਗ ਨੇ ਸੁਝਾਅ ਦਿੱਤਾ ਕਿ ਵਾਇਰਸ ਦੇ ਸੰਚਿਤ ਮਾਮਲੇ 17 ਅਕਤੂਬਰ ਤੱਕ 188,150 ਤੋਂ 197,830 ਦੇ ਵਿਚਕਾਰ ਹੋ ਸਕਦੇ ਹਨ, ਜਦੋਂ ਕਿ ਦੇਸ਼ ਦੀ ਮੌਤ ਦੀ ਕੁੱਲ ਗਿਣਤੀ 9,800 ਹੋ ਸਕਦੀ ਹੈ।

Related News

ਚੀਨ ਦੀ ਗੁੰਡਾਗਰਦੀ ਖ਼ਿਲਾਫ਼ ਫਰਾਂਸ ਵੀ ਆਇਆ ਮੈਦਾਨ ‘ਚ, ਦੋ ਜੰਗੀ ਬੇੜੇ ਕੀਤੇ ਰਵਾਨਾ

Vivek Sharma

33593 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ ! ਇਨ੍ਹਾਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ

Vivek Sharma

ਫਰਾਂਸ ‘ਚ ਪਾਦਰੀ ‘ਤੇ ਹਮਲਾ ਕਰਨ ਵਾਲਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ: ਨੀਸ ਘਟਨਾ ‘ਚ 6 ਚੜ੍ਹੇ ਪੁਲਿਸ ਅੜਿੱਕੇ

Vivek Sharma

Leave a Comment