channel punjabi
Canada International News

‘ਇਨਫੋਸਿਸ’ ਕੈਨੇਡਾ ਵਿੱਚ ਆਪਣੇ ਮੁਲਾਜ਼ਮਾਂ ਦੀ ਗਿਣਤੀ ਨੂੰ ਕਰੇਗਾ ਦੁੱਗਣਾ, ਕੰਪਨੀ ਦੇ ਚੇਅਰਮੈਨ ਨੰਦਨ ਨੀਲੇਕਨੀ ਨੇ ਕੀਤਾ ਐਲਾਨ

ਟੋਰਾਂਟੋ/ਨਵੀਂ ਦਿੱਲੀ : ਆਈਟੀ ਖੇਤਰ ਦੀ ਦਿੱਗਜ ਭਾਰਤੀ ਕੰਪਨੀ ‘ਇਨਫੋਸਿਸ’ ਕੈਨੇਡਾ ‘ਚ ਆਪਣਾ ਕਾਰੋਬਾਰ ਹੋਰ ਵਧਾਉਣ ਜਾ ਰਹੀ ਹੈ। ਕੰਪਨੀ ਦੇ ਸਹਿ-ਸੰਸਥਾਪਕ ਅਤੇ ਗੈਰ-ਕਾਰਜਕਾਰੀ ਚੇਅਰਮੈਨ ਨੰਦਨ ਨੀਲੇਕਨੀ ਨੇ ਕਿਹਾ ਕਿ ਅਗਲੇ ਇੱਕ ਤੋਂ ਡੇਢ ਸਾਲ ਵਿੱਚ ਉਹ ਕੈਨੇਡਾ ‘ਚ ਆਪਣੇ ਮੁਲਾਜ਼ਮਾਂ ਦੀ ਗਿਣਤੀ ਦੁੱਗਣੀ ਕਰ ਦੇਣਗੇ।

ਐਨੁਅਲ ਇਨਵੈਸਟ ਇੰਡੀਆ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਨੀਲੇਕਨੀ ਨੇ ਕਿਹਾ ਕਿ ਇਨਫੋਸਿਸ ਲਈ ਕੈਨੇਡਾ ਇੱਕ ਮਹੱਤਵਪੂਰਨ ਦੇਸ਼ ਹੈ, ਜਿਸ ਦੇ ਤਿੰਨ ਸ਼ਹਿਰਾਂ ਟੋਰਾਂਟੋ, ਕੈਲਗਰੀ ਅਤੇ ਵੈਨਕੁਵਰ ‘ਚ ਇਨਫੋਸਿਸ ਦੇ ਸੈਂਟਰ ਸਥਿਤ ਹਨ, ਜਿਨ੍ਹਾਂ ਵਿੱਚ ਮੌਜੂਦਾ ਸਮੇਂ 2 ਹਜ਼ਾਰ ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ 12 ਤੋਂ 18 ਮਹੀਨਿਆਂ ਵਿੱਚ ਕੰਪਨੀ ਇਨਾਂ ਮੁਲਾਜ਼ਮਾਂ ਦੀ ਗਿਣਤੀ ਦੁੱਗਣੀ ਭਾਵ 4 ਹਜ਼ਾਰ ਤੋਂ ਵੱਧ ਕਰਨ ‘ਤੇ ਵਿਚਾਰ ਕਰ ਰਹੀ ਹੈ।

ਨੀਲੇਕਨੀ ਨੇ ਕਿਹਾ ਕਿ ਉਹ ਕੈਨੇਡੀਅਨ ਗਾਹਕਾਂ ਅਤੇ ਕੈਨੇਡਾ ਤੋਂ ਅਮਰੀਕਾ ਵਿੱਚ ਗਾਹਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਆਈ.ਟੀ. ਕੰਪਨੀ ਹੋਣ ਕਾਰਨ ਉਨਾਂ ਦੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਨਾਲ ਵੀ ਚੰਗੇ ਸਬੰਧ ਹਨ, ਜਿਨ੍ਹਾਂ ਵਿੱਚ ਟੋਰਾਂਟੋ, ਵੈਨਕੁਵਰ, ਬ੍ਰਿਟਿਸ਼ ਕੋਲੰਬੀਆ ਜਿਹੀਆਂ ਯੂਨੀਵਰਸਿਟੀਆਂ ਸ਼ਾਮਲ ਹਨ।

ਇੱਕ ਸਮੇਂ ਭਾਰਤ ਦੇ ਆਧਾਰ ਕਾਰਡ ਪ੍ਰੋਗਰਾਮ ਦੇ ਚੇਅਰਮੈਨ ਰਹੇ ਨੰਦਨ ਨੀਲੇਕਨੀ ਨੇ ਕਿਹਾ ਕਿ, “ਕੈਨੇਡਾ ਆਰਟੀਫੀਸ਼ਲ ਇੰਟੈਲੀਜੈਂਸ (AI) ਲਈ ਇਕ ਵਧੀਆ ਕੇਂਦਰ ਹੈ । ਟੋਰਾਂਟੋ ਯੂਨੀਵਰਸਿਟੀ ਅਤੇ ਮਾਂਟਰੀਅਲ ਨਵੀਂ-ਯੁੱਗ ਤਕਨਾਲੋਜੀ ਦੇ ਵੱਡੇ ਕੇਂਦਰ ਹਨ। ਇਸ ਲਈ, ਮੈਨੂੰ ਲਗਦਾ ਹੈ ਕਿ ਕਾਰੋਬਾਰੀ ਪੱਖ ਦੇ ਨਾਲ ਨਾਲ ਭਾਰਤ-ਕੈਨੇਡੀਅਨ ਸਹਿਯੋਗ ਲਈ ਅਕਾਦਮਿਕ ਪੱਖ ਵਿਚ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਹਨ।”
ਉਧਰ ਆਈਟੀ ਮਾਹਿਰ ਨੰਦਨ ਨੀਲੇਕੇਨੀ ਦੇ ਇਸ ਐਲਾਨ ਤੋਂ ਬਾਅਦ ਉਮੀਦ ਜਤਾ ਰਹੇ ਹਨ ਕਿ ਇਸ ਨਾਲ ਦੋਹਾਂ ਦੇਸ਼ਾਂ ਦੇ ਨੌਜਵਾਨਾਂ ਅਤੇ ਇੰਡਸਟਰੀ ਨੂੰ ਵੱਡਾ ਲਾਭ ਪਹੁੰਚੇਗਾ ।

Related News

ਪ੍ਰੀਮੀਅਰ ਡੱਗ ਫੋਰਡ ਵੱਲੋਂ ਓਂਟਾਰੀਓ ਦੀਆਂ ਟੀਚਰਜ਼ ਯੂਨੀਅਨਜ਼ ‘ਤੇ ਸਿਆਸਤ ਖੇਡਣ ਦਾ ਲਾਇਆ ਦੋਸ਼

Rajneet Kaur

ਟਰੂਡੋ ਨੇ 2026 ਤੱਕ 98% ਕੈਨੇਡੀਅਨਾਂ ਨੂੰ ਹਾਈ ਸਪੀਡ ਇੰਟਰਨੈਟ ਨਾਲ ਜੋੜਨ ਦਾ ਕੀਤਾ ਵਾਅਦਾ

Rajneet Kaur

ਕਿਸਾਨੀ ਅੰਦੋਲਨ ਨੂੰ ਕੀਤੀ ਹਮਾਇਤ : ਪੰਜਾਬ ਨਾਲ ਸਬੰਧਤ ਅਮਰੀਕਾ ਦੇ ਵੱਡੇ ਕਾਰੋਬਾਰੀ ਤੋਂ ਦਿੱਲੀ ਏਅਰਪੋਰਟ ’ਤੇ ਘੰਟਿਆਂ ਤੱਕ ਹੋਈ ਪੁੱਛਗਿੱਛ

Vivek Sharma

Leave a Comment