channel punjabi
Canada International News North America

Canada ‘ਚ ਵੀ ਖੇਤੀ ਆਰਡੀਨੈਂਸ ਖਿਲਾਫ਼ ਕੀਤੇ ਜਾ ਰਹੇ ਨੇ ਰੋਸ ਪ੍ਰਦਰਸ਼ਨ, ਖੇਤੀ ਆਰਡੀਨੈਂਸ ਨੂੰ ਕਾਲੇ ਕਨੂੰਨ ਦਾ ਦਿਤਾ ਨਾਂ

ਬਰੈਂਪਟਨ: ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦਾ ਵਿਰੋਧ ਵਿਦੇਸ਼ਾਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ । ਸਪਰੈਂਜਾ ਬੈਂਕੁੱਟ ਹਾਲ ‘ਚ ਭਾਈਚਾਰੇ ਦੇ ਲੋਕਾਂ ਵੱਲੋਂ ਸ਼ਾਂਤਮਈ ਰੋਸ ਪ੍ਰਗਟ ਕੀਤਾ ਗਿਆ ਤੇ ਬੁੱਧੀਜੀਵੀ ਵਰਗ ਦੇ ਕੁਝ ਬੁਲਾਰਿਆਂ ਵੱਲੋਂ ਇਸ ਆਰਡੀਨੈਂਸ ਨਾਲ ਹੋਣ ਵਾਲੇ ਕਿਸਾਨਾਂ ਦੇ ਨੁਕਸਾਨ ਬਾਰੇ ਵਿਚਾਰਾਂ ਕੀਤੀਆਂ ਗਈਆਂ । ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲ਼ਾਭ ਪਹੁੰਚਾਉਣ ਅਤੇ ਕਿਸਾਨ ਮਜ਼ਦੂਰ ਤੋਂ ਰੋਟੀ ਖੋਹਣ ਵਾਲਾ ਆਰਡੀਨੈਂਸ ਪਾਸ ਕੀਤਾ ਗਿਆ ਹੈ ਜਿਸਨੂੰ ਭਾਰਤ ਦਾ ਹਰ ਵਰਗ ਨਕਾਰ ਰਿਹਾ ਹੈ ਤੇ ਇਸ ਬਿਲ ਦਾ ਸਭ ਨੂੰ ਵਿਰੋਧ ਕਰਨਾ ਚਾਹੀਦਾ ਹੈ।

ਉਥੇ ਹੀ ਬਰੈਂਪਟਨ ‘ਚ ਇਕ ਹੋਰ ਰੈਲੀ ਵੀ ਦੇਖਣ ਨੂੰ ਮਿਲੀ। ਜਿਥੇ ਖੇਤੀ ਆਰਡੀਨੈਂਸ ਨੂੰ ਕਾਲੇ ਕਨੂੰਨ ਦਾ ਨਾਮ ਦੇਂਦੀ ਇੱਕ ਕਾਰ ਰੈਲੀ ਬਰੈਂਪਟਨ ਮੇਨ ਸਟ੍ਰੀਟ ਤੋਂ ਗੁਰੂਦੁਆਰਾ ਨਾਨਕ ਮਿਸ਼ਨ ਸੈਂਟਰ ਤੱਕ ਕੱਢੀ ਗਈ । ਇਸ ਮੌਕੇ ਨੌਜਵਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਅਤੇ ਕਾਲੇ ਕਨੂੰਨ ਦਾ ਵਿਰੋਧ ਕਰਨ ਲਈ ਕਾਲੇ ਝੰਡੇ ਆਪਣੀਆਂ ਕਾਰਾਂ ਉੱਪਰ ਬੰਨੇ ਹੋਏ ਸਨ । ਨੌਜਵਾਨਾਂ ਨੇ ਆਪਣੇ ਭਾਸ਼ਣ ਚ ਇਸ ਕਨੂੰਨ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ ।

ਭਾਰਤ ਸਰਕਾਰ ਜਿਥੇ ਇਨ੍ਹਾਂ ਬਿੱਲਾ ਨੂੰ ਕਿਸਾਨ ਪੱਖੀ ਦਸ ਰਹੀ ਹੈ ਉਥੇ ਹੀ ਦੇਸ਼ ਦੇ ਕਿਸਾਨਾਂ ਦੇ ਨਾਲ ਨਾਲ ਵਿਦੇਸ਼ੀ ਧਰਤੀ ਤੇ ਬੈਠੇ ਕਿਸਾਨ ਵੀ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਨ ਅਤੇ ਹਰ ਕੋਈ ਇਹ ਹੀ ਕਹਿ ਰਿਹਾ ਹੈ ਕਿ ਉਹ ਕਿਸਾਨਾ ਦੇ ਨਾਲ ਹੈ।

Related News

ਹੈਲਥ ਕੈਨੇਡਾ ਨੇ ਸਪਾਰਟਨ ਬਾਇਓਸਾਇੰਸ ਦੁਆਰਾ ਵਿਕਸਤ ਇਕ ਤੇਜ਼ੀ ਨਾਲ ਸਾਈਟ ਪੀਸੀਆਰ ਕੋਰੋਨਾਵਾਇਰਸ ਟੈਸਟ ਨੂੰ ਦਿੱਤੀ ਮਨਜ਼ੂਰੀ

Rajneet Kaur

ਕੈਨੇਡਾ ਦੇ ਕਈ ਸੂਬਿਆਂ ਵਿਚ ਸੋਮਵਾਰ ਤੋਂ ਵੈਕਸੀਨੇਸ਼ਨ ਦੀ ਪ੍ਰਕਿਰਿਆ ਹੋਵੇਗੀ ਤੇਜ਼

Vivek Sharma

ਕਸ਼ ਪਟੇਲ ਬਣੇ ਅਮਰੀਕੀ ਰੱਖਿਆ ਮੰਤਰੀ ਦੇ ਚੀਫ ਆਫ਼ ਸਟਾਫ

Vivek Sharma

Leave a Comment