channel punjabi
Canada International News North America

ਵਿਨੀਪੈਗ ‘ਚ ਸੋਮਵਾਰ ਤੋਂ ਗ੍ਰੀਨ ਬਿਨ ਪਾਇਲਟ ਪ੍ਰਾਜੈਕਟ ਹੋਵੇਗਾ ਸ਼ੁਰੂ

ਵਿਨੀਪੈਗ ਦਾ ਸ਼ਹਿਰ ਸੋਮਵਾਰ ਤੋਂ ਇਕ ਨਵੇਂ ਗ੍ਰੀਨ ਬਿਨ ਪਾਇਲਟ ਪ੍ਰਾਜੈਕਟ ਨੂੰ ਸ਼ੁਰੂ ਕਰ ਰਿਹਾ ਹੈ। ਇਸ ਪ੍ਰੋਗਰਾਮ ‘ਚ ਖਾਣੇ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਕੇ ,ਇਸਨੂੰ ਬ੍ਰੈਡੀ ਰਿਸੋਰਸ ਮੈਨੇਜਮੈਂਟ ਸੁਵਿਧਾ ਵਿਖੇ ਖਾਦ ‘ਚ ਬਦਲ ਦਿਤਾ ਜਾਵੇਗਾ।

ਦਸ ਦਈਏ ਉਹ ਚੀਜ਼ਾਂ ਜਿਹੜੀਆਂ ਗ੍ਰੀਨ ਡੱਬੇ ਵਿੱਚ ਜਾਂਦੀਆਂ ਹਨ ਉਨ੍ਹਾਂ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਮੀਟ, ਮੱਛੀ ਅਤੇ ਹੱਡੀਆਂ ਦੇ ਨਾਲ-ਨਾਲ ਅੰਡੇ ਸ਼ੈੱਲ, ਡੇਅਰੀ ਉਤਪਾਦ ਅਤੇ ਮਸਾਲੇ ਸ਼ਾਮਲ ਹੁੰਦੇ ਹਨ।

ਗ੍ਰੀਨ ਡੱਬੇ ਕਾਗਜ਼ ਉਤਪਾਦਾਂ ਨੂੰ ਵੀ ਸਵੀਕਾਰਦੇ ਹਨ ਜਿਵੇਂ ਕਿ ਟੇਕ ਆਉਟ ਬੈਗ, ਗ੍ਰੀਸੀ ਪੀਜ਼ਾ ਦੇ ਡੱਬੇ ਅਤੇ ਵਰਤੇ ਗਏ ਟਿਸ਼ੂ ਅਤੇ ਨੈਪਕਿਨ।

ਪਾਇਲਟ ਪ੍ਰਾਜੈਕਟ ਲਈ ਲਗਭਗ 4,000 ਘਰਾਂ ਦੀ ਚੋਣ ਕੀਤੀ ਗਈ ਸੀ। ਇਸ ‘ਚ ਡੈਨੀਅਲ ਮੈਕਿੰਟੀਅਰ, ਇਨਸਟਰ ਗਾਰਡਨਜ਼, ਲਿੰਡੇਨ ਵੁੱਡਸ, ਮਿਸ਼ਨ ਗਾਰਡਨ ਅਤੇ ਸੇਂਟ ਜਾਰਜ ਖੇਤਰ ਸ਼ਾਮਿਲ ਹਨ।

ਦੋ ਸਾਲਾਂ ਦੇ ਪਾਇਲਟ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ, ਸਿਟੀ ਕੌਂਸਲਰ ਇਹ ਨਿਰਧਾਰਤ ਕਰਨ ਲਈ ਵੋਟ ਪਾਉਣਗੇ ਕਿ ਕੀ ਇਹ ਪ੍ਰੋਗਰਾਮ ਸ਼ਹਿਰ ਭਰ ਵਿੱਚ ਸ਼ੁਰੂ ਹੋਵੇਗਾ ਜਾ ਨਹੀਂ।

Related News

ਖ਼ਬਰ ਖ਼ਾਸ : ਕੋਰੋਨਾ ਟੈਸਟਿੰਗ ਦੀ ਵਿਧੀ ਬਦਲ ਕੇ ਹੀ ਖਤਮ ਹੋਵੇਗੀ ਮਹਾਂਮਾਰੀ : ਰਿਸਰਚ

Vivek Sharma

ਨਵਦੀਪ ਸਿੰਘ ਬੈਂਸ ਦੇ ਅਸਤੀਫ਼ੇ ਤੋਂ ਬਾਅਦ ਟਰੂਡੋ ਨੇ ਆਪਣੇ ਮੰਤਰੀ ਮੰਡਲ ਵਿਚ ਕੀਤਾ ਵੱਡਾ ਫੇ਼ਰਬਦਲ

Vivek Sharma

ਇਸ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੀ ਸੋਮਬਰ ਐਨੀਵਰਸਰੀ,ਪੰਜ ਸਾਲ ਪਹਿਲਾਂ ਓਵਰਡੋਜ਼ ਸੰਕਟ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ ਗਿਆ

Rajneet Kaur

Leave a Comment