channel punjabi
International News North America

ਲੰਡਨ ‘ਚ ਸੜਕ ‘ਤੇ 19 ਟਨ ਗਾਜਰਾਂ ਸੁਟੀਆਂ ਦੇਖ ਸਾਰੇ ਹੋਏ ਹੈਰਾਨ

ਲੰਡਨ ‘ਚ ਸੜਕ ‘ਤੇ 19 ਟਨ ਗਾਜਰਾਂ ਸੁਟੀਆਂ ਦੇਖ ਸਾਰੇ ਹੈਰਾਨ ਹੋ ਗਏ। ਸੋਸ਼ਲ ਮੀਡੀਆਂ ‘ਤੇ ਫੈਲੀਆਂ 29,000 ਕਿਲੋਗ੍ਰਾਮ ਗਾਜਰਾਂ ਦੀਆਂ ਤਸਵੀਰਾਂ,ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸਾਰੇ ਲੋਕ ਇਸ ਤਰ੍ਹਾਂ ਗਾਜਰਾਂ ਸੁਟੀਆਂ ਦਾ ਕਾਰਨ ਪੁਛ ਰਹੇ ਹਨ।

ਗਾਜਰਾਂ ਦੇ ਢੇਰ ਦੀਆਂ ਵਾਇਰਸ ਤਸਵੀਰਾਂ ਦੱਖਣ ਲੰਡਨ ਦੇ ਗੋਲਡਸਮਿਥਸ ਕਾਲਜ ਦੇ ਬਾਹਰ ਦੀਆਂ ਹਨ। ਗੋਲਡਸਮਿਥਜ਼ ਕਾਲਜ ਨੇ ਇੱਕ ਟਵੀਟ ਦਾ ਜਵਾਬ ਦਿੱਤਾ ਅਤੇ ਦੱਸਿਆ ਕਿ ਗਾਜਰਾਂ ਇੱਕ ਵਿਦਿਆਰਥੀ ਦੁਆਰਾ ਇੱਕ ਕਲਾ ਦੀ ਸਥਾਪਨਾ ਦਾ ਹਿੱਸਾ ਸਨ। ਗਾਜਰਾਂ ਇਕ ਵਿਦਿਆਰਥੀ ਦੇ ਆਰਟ ਇੰਸਟਾਲੇਸ਼ਨ ਦੀਆਂ ਹਿਸਾਂ ਹਨ। ਇਹ ਇਕ ਇੰਸਟਾਲੇਸ਼ਨ ਹੈ,ਜਿਸ ਨੂੰ ਗ੍ਰਾਊਂਡਿੰਗ ਕਿਹਾ ਜਾਂਦਾ ਹੈ । ਇਸ ਨੂੰ ਕਲਾਕਾਰ ਅਤੇ ਐਮ.ਐਫ.ਏ ਵਿਦਿਆਰਥੀ ਰਾਫੇਲ ਪੇਰੇਜ ਇਵਾਂਸ ਨੇ ਬਣਾਇਆ ਹੈ।

ਰਾਫੇਲ ਨੇ ਆਪਣੇ ਬਿਆਨ ‘ਚ ਕਿਹਾ ਕਿ ਇਹ ਗਾਜਰਾਂ ਖਾਣ ਯੋਗ ਨਹੀਂ ਹਨ। ਇਹਨਾਂ ਗਾਜਰਾਂ ਨੂੰ ਪ੍ਰਦਰਸ਼ਨੀ ਦੇ ਬਾਅਦ ਚੱਕ ਲਈਆਂ ਜਾਣਗੀਆਂ ਅਤੇ ਪਾਲਤੂ ਜਾਨਵਰਾਂ ਨੂੰ ਪਾ ਦਿਤੀਆਂ ਜਾਣਗੀਆਂ ।

ਸਾਰੇ ਗਾਜਰਾਂ ਤੇ ਚੜ ਕੇ ਤਸਵੀਰਾਂ ਖਿਚਵਾ ਰਹੇ ਸਨ। ਪਰ ਇਸਨੂੰ ਲੈਕੇ ਸ਼ੋਸ਼ਲ ਮੀਡੀਆ ਤੇ ਸਾਰਿਆਂ ਦਾ ਅਲੱਗ ਅਲੱਗ ਨਜ਼ਰੀਆ ਹੈ। ਇਕ ਯੂਜ਼ਰ ਨੇ ਲਿਖਿਆ ਕਿ ਜੇਕਰ ਉਨ੍ਹਾਂ ਨੂੰ ਜ਼ਮੀਨ ‘ਤੇ ਨਾ ਸੁਟਿਆ ਗਿਆ ਹੁੰਦਾ ਤਾਂ ਇਸ ਨੂੰ ਉਨ੍ਹਾਂ ਸੰਗਠਨਾਂ ਨੂੰ ਦਿਤਾ ਜਾ ਸਕਦਾ ਸੀ ਜੋ ਭੁੱਖੇ ਲੋਕਾਂ ਨੂੰ ਖਾਣਾ ਖਵਾਉਂਦੇ ਹਨ।

Related News

ਕੈਨੇਡਾ ਸਰਕਾਰ ਨੇ AIR CANADA ਨੂੰ ਦਿੱਤੇ ਨਵੇਂ ਖੰਭ, ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੀਤਾ ਵੱਡਾ ਐਲਾਨ

Vivek Sharma

ਕੁਈਨਜ਼ਵੇਅ: ਸ਼ਹਿਰ ਦੇ ਪੱਛਮੀ ਸਿਰੇ ‘ਤੇ ਇਕ ਮੈਕਡੋਨਲਡ ਰੈਸਟੋਰੈਂਟ ਅਸਥਾਈ ਤੌਰ’ ਤੇ ਬੰਦ, ਕਰਮਚਾਰੀ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

ਅਮਰੀਕਾ ਦੇ ਚਾਰ ਸੂਬਿਆਂ ‘ਚ ਮਿਲੇ ਰਿਕਾਰਡ ਕੋਰੋਨਾ ਪ੍ਰਭਾਵਿਤ !

Vivek Sharma

Leave a Comment