channel punjabi
Canada International News North America

ਵਕੀਲ ਐਨਮੀ ਪੌਲ ਚੁਣੀ ਗਈ ਗਰੀਨ ਪਾਰਟੀ ਦੀ ਪ੍ਰਧਾਨ, ਸਿਰਜਿਆ ਨਵਾਂ ਇਤਿਹਾਸ

ਓਟਾਵਾ : ਕੈਨੇਡਾ ਦੀ ਗ੍ਰੀਨ ਪਾਰਟੀ ਨੇ ਟੋਰਾਂਟੋ ਦੀ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਐਨਮੀ ਪੌਲ ਨੂੰ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਹੈ। ਐਨਮੀ ਪੌਲ ਨੇ 8ਵੀਂ ਬੈਲਟ ‘ਚ ਵੋਟਾਂ ਦੇ ਵੱਡੇ ਫਰਕ ਨਾਲ ਆਪਣੇ ਵਿਚਾਰ ਵਿਰੋਧੀ ਉਮੀਦਵਾਰ ਦਮਿਤਰੀ ਲਾਸਕਰੇਸ ਨੂੰ ਹਰਾ ਦਿੱਤਾ।

ਐਨਮੀ ਪੌਲ ਐਲਿਜ਼ਾਬੈਥ ਮੇਅ ਦੀ ਥਾਂ ਗ੍ਰੀਨ ਪਾਰਟੀ ਦੇ ਨਵੇਂ ਆਗੂ ਵਜੋਂ ਸੇਵਾਵਾਂ ਨਿਭਾਉਣਗੇ, ਜਿਨ੍ਹਾਂ ਨੇ 13 ਸਾਲ ਦੀਆਂ ਸੇਵਾਵਾਂ ਮਗਰੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪੌਲ ਗੈਰ-ਗੋਰੀ ਮੂਲ ਦੀ ਪਹਿਲੀ ਮਹਿਲਾ ਬਣ ਗਈ ਹੈ, ਜਿਸ ਨੇ ਕੈਨੇਡਾ ਦੀ ਵੱਡੀ ਸਿਆਸੀ ਪਾਰਟੀ ਦਾ ਆਗੂ ਬਣਨ ਦਾ ਮਾਣ ਹਾਸਲ ਕੀਤਾ ਹੈ। ਓਟਾਵਾ ਦੀ ਆਰਟ ਗੈਲਰੀ ‘ਚ ਆਪਣੇ ਜੇਤੂ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਪੌਲ ਨੇ ਆਪਣੇ-ਆਪ ਨੂੰ ਗੁਲਾਮਾਂ ਦੀ ਸੰਤਾਨ ਅਤੇ ਨਿਆਂ ਦੀ ਲੜਾਈ ਲੜ ਰਹੇ ਆਦਿਵਾਸੀ ਲੋਕਾਂ ਦੀ ਸਾਥੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਪੱਲ ਹਨ, ਜਿਨ੍ਹਾਂ ਨੂੰ ਉਹ ਹਮੇਸ਼ਾ ਯਾਦ ਰੱਖੇਗੀ।

ਪੌਲ ਇਕ ਨੌਨ-ਪ੍ਰੈਕਟੀਸਿੰਗ ਵਕੀਲ ਹੈ, ਜਿਸ ਨੇ ਆਪਣਾ ਜ਼ਿਆਦਾਤਰ ਕਰੀਅਰ ਕੌਮਾਂਤਰੀ ਸੰਸਥਾਵਾਂ ‘ਚ ਗੁਜ਼ਾਰਿਆ ਹੈ, ਜਿਨ੍ਹਾਂ ‘ਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਅਤੇ ਕੈਨੇਡਾ ਦਾ ਯੂਰਪੀ ਯੂਨੀਅਨ ਮਿਸ਼ਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, ‘ਮੇਰਾ ਜਨਮ ਟੋਰਾਂਟੋ ‘ਚ ਹੋਇਆ, ਮੇਰੀ ਮਾਂ ਟੋਰਾਂਟੋ ਦੇ ਸਕੂਲਾਂ ‘ਚ ਪੜ੍ਹਾਉਂਦੀ ਸੀ, ਮੇਰੀ ਦਾਦੀ ਟੋਰਾਂਟੋ ਸੈਂਟਰ ਦੇ ਹਸਪਤਾਲਾਂ ‘ਚ ਇਕ ਫਰੰਟਲਾਈਨ ਸੇਵਾ ਕਰਮਚਾਰੀ ਵਜੋਂ ਕੰਮ ਕਰਦੀ ਸੀ। ਮੈਂ ਟੋਰਾਂਟੋ ਵਾਸੀਆਂ ਦੇ ਹੱਕ ਦੀ ਆਵਾਜ਼ ਬੁਲੰਦ ਕਰਾਂਗੀ। ਲਿਬਰਲ ਪਾਰਟੀ ਨੇ ਇਸ ਹਲਕੇ ਦੀ ਅਣਦੇਖੀ ਕੀਤੀ ਹੈ, ਜੋ ਪਿਛਲੇ 27 ਸਾਲਾਂ ਤੋਂ ਚਲੀ ਆ ਰਹੀ ਹੈ।’
ਫਿਲਹਾਲ ਗੈਰ-ਗੋਰੀ ਮੂਲ ਦੀ ਐਨਮੀ ਪੌਲ ਦਾ ਗਰੀਨ ਪਾਰਟੀ ਆਫ ਕੈਨੇਡਾ ਦਾ ਪ੍ਰਧਾਨ ਚੁਣੇ ਜਾਣ ਇਕ ਵੱਡੇ ਬਦਲਾਅ ਦਾ ਸੰਕੇਤ ਵੀ ਹੈ। ਵੇਖਣਾ ਹੋਵੇਗਾ ਐਨਮੀ ਪੌਲ ਆਪਣੇ ਤਜ਼ਰਬੇ ਨਾਲ ਪਾਰਟੀ ਨੂੰ ਕਿਸ ਤਰ੍ਹਾਂ ਜਿਥੇ ਮੁਕਾਮ ਤੱਕ ਲੈ ਕੇ ਜਾਂਦੀ ਹੈ ।

Related News

ਅਮਰੀਕਾ: ਭਾਰਤੀ ਜੋੜਾ ਘਰ ਵਿਚ ਪਾਇਆ ਗਿਆ ਮ੍ਰਿਤਕ

Rajneet Kaur

ਕੈਨੇਡਾ ਦੀ ਵਿੱਤੀ ਰਾਜਧਾਨੀ ਟੋਰਾਂਟੋ, ਚੁੱਪ-ਚਾਪ ਮੁੜ ਖੋਲ੍ਹਣ ਲਈ ਤਿਆਰ

team punjabi

ਗਵੇਨੈਥ ਚੈਪਮੈਨ ਕਲਚਰਲ ਐਂਡ ਇਕਨੌਮਿਕ ਐਂਪਾਵਰਮੈਂਟ ਐਂਡ ਐਂਟੀ ਬਲੈਕ ਰੇਸਿਜ਼ਮ ਯੂਨਿਟ ਦੀ ਸੀਨੀਅਰ ਐਡਵਾਈਜ਼ਰ ਨਿਯੁਕਤ

team punjabi

Leave a Comment