channel punjabi
Canada International News North America

9 ਸਾਲ ਦੀ ਹਰਬੀਰ ਕੌਰ ਸਿਰਜੇਗੀ ਨਵਾਂ ਇਤਿਹਾਸ

ਸਰੀ: ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਸਰੀ ਬੀਸੀ ਦੀ 9 ਸਾਲ ਦੀ ਹਰਬੀਨ ਕੌਰ ਇਸ ਮਹੀਨੇ ਦੇ ਅਖੀਰ ਵਿੱਚ ਸਪੈਲਿੰਗ ਬੀ ਆਫ਼ ਕੈਨੇਡਾ ਚੈਂਪੀਅਨਸ਼ਿਪ (Spelling Bee Of Canada Championships) ਵਿੱਚ ਹਿੱਸਾ ਲੈਣ ਜਾ ਰਹੀ ਹੈ।

ਹਰਬੀਨ ਕੌਰ ਅਨੁਸਾਰ ਇਸ ਪ੍ਰਤੀਯੋਗਤਾ ਲਈ ਉਸਦੇ ਪਿਤਾ ਨੇ ਪ੍ਰੇਰਿਤ ਕੀਤਾ । ਉਸਨੇ ਦੱਸਿਆ ਕਿ, “ਮੇਰੇ ਪਿਤਾ ਨੇ ਮੈਨੂੰ ਅੰਗ੍ਰੇਜ਼ੀ ਸਿੱਖਣ ਲਈ ਪ੍ਰੇਰਿਆ ਅਤੇ ਫ਼ਿਰ ਮੈਂ ਜਿੰਨੀਆਂ ਵੀ ਕਿਤਾਬਾਂ ਹੋ ਸਕੀਆਂ ਪੜ੍ਹਨ ਦੀ ਕੋਸ਼ਿਸ਼ ਕੀਤੀ।”

ਹਰਬੀਨ ਕੌਰ ਆਪਣੇ ਪਰਿਵਾਰ ਨਾਲ ਦੋ ਸਾਲ ਪਹਿਲਾਂ ਹੀ ਭਾਰਤ ਤੋਂ ਕੈਨੇਡਾ ਪ੍ਰਵਾਸ ਕੀਤਾ ਸੀ ਅਤੇ ਇੱਥੇ ਆਕੇ ਹੀ ਉਸਨੇ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕਰਨੀ ਸ਼ੁਰੂ ਕੀਤੀ । ਹਰਬੀਨ ਕੌਰ, ਖ਼ਾਲਸਾ ਸਕੂਲ-ਨਿਉਟਨ ਕੈਂਪਸ ਵਿੱਚ ਗਰੇਡ 4 ਦੀ ਵਿਦਿਆਰਥਣ ਹੈ। ਉਸ ਨੇ ਬੀਸੀ ਕੈਨੇਡਾ ਵਿੱਚ ਸਰਬੋਤਮ ਜੂਨੀਅਰ ਸਪੈਲਿੰਗ ਦਾ ਖ਼ਿਤਾਬ ਪਿਛਲੇ ਮਹੀਨੇ ਹੀ ਜਿੱਤਿਆ ਹੈ। ਉਸ ਦਾ ਪਰਿਵਾਰ ਦੋ ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਆਇਆ ਹੈ। ਇਥੇ ਪਹੁੰਚਣ ਤੋਂ ਪਹਿਲਾਂ ਹਰਬੀਨ ਨੂੰ ਅੰਗਰੇਜ਼ੀ ਦਾ ਥੋੜ੍ਹਾ ਬਹੁਤ ਹੀ ਗਿਆਨ ਸੀ। ਹਰਬੀਨ ਕੌਰ ਘਰ ਵਿੱਚ ਮੁੱਖ ਤੌਰ ‘ਤੇ ਪੰਜਾਬੀ ਹੀ ਬੋਲਦੀ ਸੀ। ਦੂਜੇ ਮੁਲਕ ਤੋਂ ਆ ਕੇ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨਾ ਬਹੁਤ ਵੱਡੀ ਪ੍ਰਾਪਤੀ ਵਾਂਗ ਹੈ। ਇਸ ਪੰਜਾਬੀ ਬੱਚੀ ਨੇ ਬਾਕੀਆਂ ਲਈ ਵੀ ਮਿਸਾਲ ਕਾਇਮ ਕੀਤੀ ਹੈ। ਸਿਰਫ ਦੋ ਸਾਲ ਦੇ ਸਮੇਂ ਵਿੱਚ ਇੱਕ ਭਾਸ਼ਾ ਵਿੱਚ ਮਹਾਰਤ ਹਾਸਲ ਕਰਨਾ ਆਪਣੇ ਆਪ ਵਿਚ ਇਕ ਵੱਡੀ ਉਪਲਬਧੀ ਹੈ । ਫਿਲਹਾਲ ਪਰਿਵਾਰ ਅਤੇ ਸਕੂਲ ਸਟਾਫ ਹਰਬੀਨ ਦੇ ਸਪੈਲਿੰਗ ਬੀ ਆਫ਼ ਕੈਨੇਡਾ ਚੈਂਪੀਅਨਸ਼ਿਪ ਜਿੱਤਨ ਪ੍ਰਤੀ ਵੀ ਆਸਵੰਦ ਨਜ਼ਰ ਆ ਰਹੇ ਹਨ।

Related News

ਬੀ.ਸੀ. ‘ਚ ਕੋਵਿਡ -19 ਦੇ 617 ਕੇਸਾਂ ਦੀ ਪੁਸ਼ਟੀ, ਛੇ ਹਫ਼ਤਿਆਂ ਵਿਚ ਸਭ ਤੋਂ ਵੱਧ ਨਵੇਂ ਇਨਫੈਕਸ਼ਨ

Rajneet Kaur

ਕਰੀਮਾ ਬਲੋਚ ਹੱਤਿਆ ਮਾਮਲੇ ‘ਚ ਕੈਨੇਡੀਅਨ ਦੂਤਘਰ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ

Vivek Sharma

BIG NEWS : ਜੌਹਨਸਨ ਐਂਡ ਜੌਹਨਸਨ ਦੀ ਸਿੰਗਲ-ਸ਼ਾਟ COVID-19 ਵੈਕਸੀਨ ਦੇ ਕੈਨੇਡਾ ਪਹੁੰਚਣ ਬਾਰੇ ਖ਼ਰੀਦ ਮੰਤਰੀ ਨੇ ਕੀਤਾ ਵੱਡਾ ਐਲਾਨ, ਦੱਸਿਆ ਕਦੋਂ ਪਹੁੰਚ ਰਹੀ ਹੈ ਵੈਕਸੀਨ

Vivek Sharma

Leave a Comment