channel punjabi
International News USA

ਡ੍ਰੈਗਨ ਨੂੰ ਮਾਤ ਦੇਣ ਲਈ ਅਮਰੀਕਾ ਨੇ ਲਿਆ ਵੱਡਾ ਫੈਸਲਾ ! ਲੰਮੇ ਇੰਤਜਾਰ ਤੋਂ ਬਾਅਦ ਚੁੱਕਿਆ ਕਦਮ

ਆਖਰਕਾਰ ਅਮਰੀਕਾ ਨੇ ਚੀਨ ਖ਼ਿਲਾਫ ਚੁੱਕਿਆ ਵੱਡਾ ਕਦਮ

ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ‘ਤੇ ਲਿਆ ਵੱਡਾ ਫੈਸਲਾ

ਇਕ ਹਜ਼ਾਰ ਤੋਂ ਵੱਧ ਚੀਨੀ ਨਾਗਰਿਕਾਂ ਦਾ ਵੀਜ਼ਾ ਕੀਤਾ ਰੱਦ

ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ਾਂ ਤੇ ਕੀਤੀ ਗਈ ਕਾਰਵਾਈ

ਵਾਸ਼ਿੰਗਟਨ: ਲੰਮੇ ਸਮੇਂ ਤੋਂ ਚੀਨ ਦੀਆਂ ਉਕਸਾਉਣ ਵਾਲੀਆਂ ਹਰਕਤਾਂ ਨੂੰ ਬਰਦਾਸ਼ਤ ਕਰਤਦੇ ਆ ਰਹੇ ਅਮਰੀਕਾ ਨੇ ਇੱਕ ਇੱਕ ਵੱਡਾ ਕਦਮ ਚੁੱਕ ਲਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ਦੇ ਤਹਿਤ 1000 ਚੀਨੀ ਨਾਗਰਿਕਾਂ ਦਾ ਯੂ.ਐੱਸ. ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ 29 ਮਈ ਦੇ ਰਾਸ਼ਟਰਪਤੀ ਦੀ ਘੋਸ਼ਣਾ ਦੇ ਤਹਿਤ 1000 ਤੋਂ ਵਧੇਰੇ ਚੀਨੀ ਨਾਗਰਿਕਾਂ ਦੇ ਅਮਰੀਕੀ ਵੀਜ਼ਾ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸਣਯੋਗ ਯੁੱਧ ਲੰਮੇ ਸਮੇਂ ਤੋਂ ਜਾਰੀ ਹੈ। ‌ ਬੀਤੇ ਕੁਝ ਸਮੇਂ ਤੋਂ ਅਮਰੀਕਾ ਵੱਲੋਂ ਬਹੁਤ ਸਾਰੀ ਚੀਨੀ ਮੋਬਾਈਲ ਐਪ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਭੜਕੇ ਚੀਨ ਵੱਲੋਂ ਕਈ ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ। ਦੱਸ ਦਈਏ ਕਿ ਸਭ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ 29 ਜੁਲਾਈ ਨੂੰ 59 ਤੋਂ ਵੱਧ ਚੀਨ ਦੀਆਂ ਮੋਬਾਈਲ ਐਪਸ ‘ਤੇ ਪਾਬੰਦੀ ਲਗਾਈ ਗਈ ਜਿਨ੍ਹਾਂ ਵਿਚ ਟਿਕ-ਟੋਕ, ਵੀ-ਚੈਟ, ਸ਼ੇਅਰ ਇਟ ਅਤੇ ਹੈਲੋ ਐਪਸ ਸ਼ਾਮਲ ਸਨ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਬੀਤੀ 2 ਸਤੰਬਰ ਨੂੰ 100 ਤੋਂ ਵੱਧ ਹੋਰ ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ ਲਗਾ ਦਿੱਤੀ ਜਿਨ੍ਹਾਂ ਵਿਚ
PUB-G ਅਤੇ ਕਈ ਹੋਰ ਪ੍ਰਸਿੱਧ ਐਪਸ ਸ਼ਾਮਲ ਹਨ। ਹਾਲਾਂਕਿ ਅਮਰੀਕਾ ਨੇ ਚਾਈਨੀਸ ਐਪਸ ‘ਤੇ ਪਾਬੰਦੀ ਆਇਦ ਕਰਨ ਵਿਚ ਕਾਫੀ ਦੇਰ ਕੀਤੀ।

ਅਮਰੀਕੀ ਗ੍ਰਹਿ ਵਿਭਾਗ ਦੇ ਕਾਰਜਕਾਰੀ ਮੰਤਰੀ ਚੇਡ ਵੋਲਡ ਨੇ ਇਸ ਮਾਮਲੇ ‘ਤੇ ਕਿਹਾ ਕਿ ਅਮਰੀਕਾ ਨੇ ਚੀਨ ਦੇ ਖੁਫੀਆ ਵਿਭਾਗ ਜਾਂ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸਬੰਧਤ ਚੀਨ ਦੀਆਂ ਸਿੱਖਿਆ ਸੰਸਥਾਵਾਂ ਨਾਲ ਜੁੜੇ ਗ੍ਰੈਜੁਏਟ ਵਿਦਿਆਰਥੀਆਂ ਅਤੇ ਸ਼ੋਧ ਕਰਤਾਵਾਂ ਦੇ ਵੀਜ਼ਾ ਰੱਦ ਕਰਨ ਦੇ ਮਹੀਨਿਆਂ ਪੁਰਾਣੇ ਪ੍ਰਸਤਾਵ ‘ਤੇ ਵਿਚਾਰ ਕਰਦੇ ਹੋਏ ਇਹ ਫ਼ੈਸਲਾ ਲਿਆ ਹੈ। ਕਿਉਂਕਿ ਉਹ ਜਾਸੂਸੀ ਜਾਂ ਬੌਧਿਕ ਜਾਇਦਾਦ ਦੀ ਚੋਰੀ ਜਿਹਾ ਖਤਰਾ ਪੈਦਾ ਕਰ ਸਕਦੇ ਹਨ। ਚੇਡ ਵੋਲਫ ਨੇ ਚੀਨ ‘ਤੇ ਅਨਿਆਂ ਪੂਰਨ ਵਪਾਰ ਵਿਵਹਾਰ, ਉਦਯੋਗਿਕ ਜਾਸੂਸੀ ਅਤੇ ਕੋਰੋਨਾ ਰਿਸਰਚ ਚੋਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਇਹ ਚੀਨ-ਅਮਰੀਕਾ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਵੀਜ਼ਾ ਦੀ ਦੁਰਵਰਤੋਂ ਕਰ ਰਿਹਾ ਹੈ।

1000 ਤੋਂ ਵਧੇਰੇ ਚੀਨੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰਨ ਦੀ ਕਾਰਵਾਈ ‘ਤੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਉਕਤ ਫ਼ੈਸਲਾ ਰਾਸ਼ਟਰਪਤੀ ਟਰੰਪ ਦੀ 29 ਜੁਲਾਈ ਦੀ ਘੋਸ਼ਣਾ ਦੇ ਤਹਿਤ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਅਨੁਸੰਧਾਨ ਨਾਲ ਜੁੜੀਆਂ ਜਾਣਕਾਰੀਆਂ ਨੂੰ ਚੋਰੀ ਕਰਨ ਤੋਂ ਰੋਕਿਆ ਜਾ ਸਕੇ। ਚੀਨੀ ਵਿਦਿਆਰਥੀਆਂ ਅਤੇ ਸ਼ੋਧ ਕਰਤਾਵਾਂ ‘ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਉਹਨਾਂ ਦੀ ਚੀਨੀ ਫੌਜ ਦੇ ਨਾਲ ਮਿਲੀਭਗਤ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਸੰਯੁਕਤ ਰਾਜ ਅਮਰੀਕਾ ‘ਚ ਤਕਰੀਬਨ 3,60,000 ਚੀਨੀ ਨਾਗਰਿਕ ਪੜ੍ਹਾਈ ਕਰਨ ਲਈ ਏਥੋਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਹਨ ।

Related News

ਐਰੀਜੋਨਾ ਦੇ ਜੰਗਲਾਂ ‘ਚ ਅੱਗ ਦਾ ਕਹਿਰ ਜਾਰੀ

team punjabi

LAC ‘ਤੇ ਚੀਨ ਕਰ ਰਿਹਾ ਵੱਡੀ ਤਿਆਰੀ, ਵੱਡੀ ਗਿਣਤੀ ਹਥਿਆਰ-ਮਿਜ਼ਾਇਲਾਂ ‘ਤੇ ਰਾਡਾਰ ਤਾਇਨਾਤ, ਭਾਰਤੀ ਹਵਾਈ ਫੌਜ ਮੁਖੀ ਦਾ ਦਾਅਵਾ

Vivek Sharma

ਪੈਸੀਫਿਕ ਸਪੀਰੀਟ ਪਾਰਕ ‘ਚ ਬੁੱਧਵਾਰ ਦੁਪਹਿਰ ਜੌਗਿੰਗ ਦੌਰਾਨ ਇੱਕ ਔਰਤ ‘ਤੇ ਹਮਲਾ

Rajneet Kaur

Leave a Comment