channel punjabi
Canada International News North America

ਭਾਰਤ ਤੋਂ ਬਾਅਦ ਹੁਣ ਕੈਨੇਡਾ ਵੀ ਕਰੇਗਾ ਚੀਨ ਦੇ ਸਮਾਨ ਦਾ ਬਾਈਕਾਟ

ਟੋਰਾਂਟੋ: ਕੈਨੇਡਾ-ਚੀਨ ਦਾ ਮਸਲਾ  ਘੱਟਣ ਦਾ ਨਾਮ ਨਹੀਂ ਲੈ ਰਿਹਾ। ਜਿਥੇ ਪਹਿਲਾਂ ਭਾਰਤ ਨੇ ਚੀਨ ਦੇ ਸਮਾਨ ਦਾ ਬਾਈਕਾਟ ਕੀਤਾ, ਹੁਣ ਉਥੇ ਹੀ ਕੈਨੇਡਾ ਵਿੱਚ ਵੀ ਚੀਨੀ ਸਮਾਨ ਦੇ ਬਾਈਕਾਟ ਦੀ ਜ਼ੋਰਦਾਰ ਮੰਗ ਉੱਠ ਰਹੀ ਹੈ। ਐਂਗਸ ਰੀਡ ਇੰਸਟੀਚਿਊਟ ਪੋਲ ਵਿੱਚ ਸਾਹਮਣੇ ਆਇਆ ਹੈ ਕਿ 80 ਫੀਸਦੀ ਤੋਂ ਵੱਧ ਲੋਕਾਂ ਨੇ ਚੀਨੀ ਵਸਤਾਂ ਦਾ ਬਾਈਕਾਟ ਕੀਤਾ ਹੈ।

ਦੱਸ ਦਈਏ ਹੁਵਾਵੇ ਦੀ ਮੁੱਖ ਵਿੱਤ ਅਧਿਕਾਰੀ ਮੇਂਗ ਵਾਂਜ਼ੂ ਦੀ ਗ੍ਰਿਫਤਾਰੀ ਮਗਰੋਂ ਕੈਨੇਡਾ ਤੇ ਚੀਨ ਵਿਚਕਾਰ ਵਿਵਾਦ ਵੱਧ ਗਏ ਹਨ। ਚੀਨ ਪ੍ਰਤੀ ਲੋਕਾਂ ਦੀ ਨਰਾਜ਼ਗੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਦੇ ਜਾਸੂਸੀ ਇਲਜ਼ਾਮਾਂ ‘ਚ ਬੰਦ ਕਰ ਦਿਤਾ ਹੈ। ਦੋਵੇਂ ਕੈਨੇਡੀਅਨ ਨਾਗਰਿਕਾਂ ਨੂੰ 18 ਮਹੀਨਿਆਂ ਤੋਂ ਜੇਲ੍ਹ ‘ਚ ਬੰਦ ਕਰਨ ਤੋਂ ਬਾਅਦ ਹੁਣ ਚੀਨ ਨੇ ਉਨ੍ਹਾਂ ‘ਤੇ ਜਾਸੂਸੀ ਦਾ ਦੋਸ਼ ਲਗਾਇਆ ਹੈ।

ਸਰਵੇਖਣ ਮੁਤਾਬਕ 50 ਫੀਸਦੀ ਕੈਨੇਡੀਅਨ ਸੋਚਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਥਿਤੀ ਨੂੰ ਸਹੀ ਤਰ੍ਹਾਂ ਨਹੀਂ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਅਤੇ 72 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਹੁਵਾਵੇ ਦੀ ਵਿੱਤ ਅਧਿਕਾਰੀ ਦੀ ਕਿਸਮਤ ਦਾ ਫੈਸਲਾ ਕੈਨੇਡਾ ਦੇ ਕਾਨੂੰਨੀ ਪ੍ਰਬੰਧ ‘ਤੇ ਛੱਡ ਦੇਣਾ ਚਾਹੀਦਾ ਹੈ। ਚੀਨੀ ਕਪੰਨੀ ਦੀ ਅਧਿਾਕਰੀ ਨੂੰ ਕੈਨੇਡਾ ਨੇ ਦਸੰਬਰ 2018 ਨੂੰ ਹਿਰਾਸਤ ‘ਚ ਲਿਆ ਸੀ।

ਬੀਜਿੰਗ ਵਲੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਮਗਰੋਂ ਹੁਣ ਕੈਨੇਡਾ ਵਿੱਚ ਵੀ ਚੀਨੀ ਸਮਾਨ ਦਾ ਬਾਈਕਾਟ ਕੀਤਾ ਜਾਵੇਗਾ। ਪੋਲ ਮੁਤਾਬਕ ਕੈਨੇਡੀਅਨ 2.56 ਬਿਲੀਅਨ ਡਾਲਰ ਦੇ ਚੀਨ ਵਲੋਂ ਬਣਾਏ ਕੱਪੜੇ ਖਰੀਦਦੇ ਹਨ, ਅਤੇ ਇਸਦੇ ਨਾਲ ਹੀ 1.83 ਬਿਲੀਅਨ ਡਾਲਰ ਦਾ ਇਲੈਕਟ੍ਰਾਨਿਕ ਅਤੇ ਹੋਰ ਸਮਾਨ ਖਰੀਦਦੇ ਹਨ।

Related News

ਕਮਲਾ ਹੈਰਿਸ ਉਪ ਰਾਸ਼ਟਰਪਤੀ ਬਣਨ ਦੇ ਨਹੀਂ ਕਾਬਿਲ, ਇਵਾਂਕਾ ਟਰੰਪ ਹੋਵੇਗੀ ਬਿਹਤਰ ਰਾਸ਼ਟਰਪਤੀ : ਡੋਨਾਲਡ ਟਰੰਪ

Vivek Sharma

ਕੈਨੇਡਾ ਦੇ ਸੂਬੇ ਅਲਬਰਟਾ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ 800 ਮਾਮਲੇ ਹੋਏ ਦਰਜ

Rajneet Kaur

ਥੈਂਕਸ ਗਿਵਿੰਗ ਸਮਾਗਮਾਂ ਦਾ ਆਕਾਰ ਘਟਾਓ ਜਾਂ ਪ੍ਰੋਗਰਾਮ ਨੂੰ ਵਰਚੁਅਲ ਤਰੀਕੇ ਨਾਲ ਸੈਲੀਬ੍ਰੇਟ ਕਰੋ : ਸਿਹਤ ਵਿਭਾਗ

Vivek Sharma

Leave a Comment