channel punjabi
Canada International News

ਕੋਰੋਨਾ ਨੇ ਕਈ ਦੇਸ਼ਾਂ ਦੀ ਆਰਥਿਕਤਾ ਕੀਤੀ ਤਬਾਹ, ਕੈਨੇਡਾ ਵੱਡੇ ਆਰਥਿਕ ਸੰਕਟ ਵਿੱਚ

ਕੋਰੋਨਾ ਮਹਾਮਾਰੀ ਦੇ ਚਲਦਿਆਂ ਕਈ ਦੇਸ਼ਾਂ ਦੀ ਆਰਥਿਕਤਾ ਨੂੰ ਲੱਗਾ ਵੱਡਾ ਝਟਕਾ

ਕੈਨੇਡਾ ਦੀ ਆਰਥਿਕਤਾ ਪਿਛਲੇ ਛੇ ਦਹਾਕਿਆਂ ਦੇ ਹੇਠਲੇ ਪੱਧਰ ‘ਤੇ

ਮੌਜੂਦਾ ਤਿਮਾਹੀ ਵਿਚ ਜੀ.ਡੀ.ਪੀ. ਵਿੱਚ 11.5 ਫੀਸਦੀ ਦੀ ਆਈ ਗਿਰਾਵਟ

ਆਰਥਿਕ ਮਾਹਿਰਾਂ ਅਨੁਸਾਰ ਕੈਨੇਡਾ ਇਸ ਸਮੇਂ ਵੱਡੇ ਆਰਥਿਕ ਸੰਕਟ ਵਿੱਚ

ਓਟਾਵਾ : ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ ਵਿੱਚ ਆਰਥਿਕਤਾ ਨੂੰ ਵੱਡਾ ਧੱਕਾ ਲੱਗਾ ਹੈ। ਦੁਨੀਆ ਦੇ ਅਜਿਹੇ ਦੇਸ਼ ਜਿਨ੍ਹਾਂ ਦੀ ਆਰਥਿਕਤਾ ਮੁੱਖ ਤੌਰ ਤੇ ਟੂਰਿਜ਼ਮ ‘ਤੇ ਅਧਾਰਿਤ ਸੀ ਉਹਨਾਂ ਦੀ ਮਾਲੀ ਹਾਲਤ ਇਸ ਵੇਲੇ ਕਾਫੀ ਵਿਗੜੀ ਹੋਈ ਹੈ। ਸਿਰਫ਼ ਵਿਕਾਸਸ਼ੀਲ ਦੇਸ਼ਾਂ ਦੀ ਹੀ ਨਹੀਂ ਸਗੋਂ ਵਿਕਸਿਤ ਦੇਸ਼ਾਂ ਦੀ ਆਰਥਿਕਤਾ ਨੂੰ ਵੀ ਕੋਰੋਨਾ ਵਾਇਰਸ ਨੇ ਬ੍ਰੇਕ ਲਗਾ ਦਿੱਤੀ ਹੈ । ਇਸੇ ਦੇ ਚਲਦਿਆਂ ਹੀ ਕੈਨੇਡਾ ਦੀ ਆਰਥਿਕਤਾ ਨੂੰ ਵੀ ਵੱਡਾ ਧੱਕਾ ਲੱਗਾ ਹੈ

ਕੈਨੇਡਾ ਦੀ ਜੀ.ਡੀ.ਪੀ. ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਸਾਲ ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ਵਿਚ ਰਿਕਾਰਡ 11.5 ਫੀਸਦੀ ਦੀ ਗਿਰਾਵਟ ਆਈ ਹੈ।
ਇਸ ਸਾਲ ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ) ਵਿਚ ਵੀ ਕੈਨੇਡਾ ਦੀ GDP 2.1 ਫੀਸਦੀ ਘੱਟ ਗਈ ਸੀ। ਅਰਥ ਵਿਵਸਥਾ ਵਿਚ ਲਗਾਤਾਰ ਦੋ-ਤਿਮਾਹੀਆਂ ਵਿਚ ਗਿਰਾਵਟ ਹੋਣ ਦੇ ਬਾਅਦ ਅਰਥ ਸ਼ਾਸਤਰ ਦੇ ਨਿਯਮ ਮੁਤਾਬਕ ਕੈਨੇਡਾ ਆਰਥਿਕ ਮੰਦੀ ਵਿਚ ਫ਼ਸ ਗਿਆ ਹੈ।

ਕੈਨੇਡਾ ਵਿਚ 1961 ਵਿਚ ਪਹਿਲੀ ਵਾਰ ਤਿਮਾਹੀ ਅੰਕੜਾ ਦਰਜ ਕੀਤੇ ਜਾਣ ਦੇ ਬਾਅਦ ਤੋਂ ਇਹ ਜੀ.ਡੀ.ਪੀ. ਵਿਚ ਸਭ ਤੋਂ ਵੱਡੀ ਗਿਰਾਵਟ ਹੈ। ਘਰੇਲੂ ਮੰਗ ਵਿਚ 11.1 ਫੀਸਦੀ ਦੀ ਗਿਰਾਵਟ ਆਈ ਹੈ। ਪਹਿਲੀ ਤਿਮਾਹੀ ਵਿਚ ਵੀ ਘਰੇਲੂ ਮੰਗ ਵਿਚ 1.9 ਫੀਸਦੀ ਗਿਰਾਵਟ ਦਰਜ ਕੀਤੀ ਗਈ ਸੀ। ਸਲਾਨਾ ਮੁੱਲ ਦੇ ਲਿਹਾਜ ਨਾਲ ਅਸਲ ਜੀ.ਡੀ.ਪੀ. ਵਿਚ 38.7 ਫੀਸਦੀ ਦੀ ਗਿਰਾਵਟ ਆਈ ਹੈ।

2009 ਵਿਚ ਵਿਸ਼ਵ ਵਿੱਤੀ ਸੰਕਟ ਦੌਰਾਨ ਕੈਨੇਡਾ ਦੀ ਜੀ.ਡੀ.ਪੀ. ਵਿਚ ਸਭ ਤੋਂ ਵੱਡੀ ਤਿਮਾਹੀ ਗਿਰਾਵਟ 4.7 ਫੀਸਦੀ ਦੀ ਰਹੀ ਸੀ। ਜੂਨ 2020 ਦੀ ਗਿਰਾਵਟ ਉਸ ਦੇ ਮੁਕਾਬਲੇ ਦੁੱਗਣੇ ਤੋਂ ਵੀ ਜ਼ਿਆਦਾ ਖਰਾਬ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦਾ ਗੁਆਂਢੀ ਦੇਸ਼ ਅਮਰੀਕਾ ਪਹਿਲਾਂ ਹੀ ਆਰਥਿਕ ਮੰਦੀ ਵਿਚ ਫਸ ਚੁੱਕਾ ਹੈ।

Related News

ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੈਨੇਡੀਅਨਾਂ ਨੂੰ ਚੋਣਾਂ ‘ਚ ਧੱਕਿਆ ਜਾ ਰਿਹੈ : ਪ੍ਰਧਾਨ ਮੰਤਰੀ ਜਸਟਿਨ ਟਰੂਡੋ

Rajneet Kaur

ਕੀ ਕੈਨੇਡਾ-ਅਮਰੀਕਾ ਦੀ ਸਰਹੱਦ ਅਗਲੇ ਸਾਲ ਤੱਕ ਰੱਖੀ ਜਾਵੇਗੀ ਬੰਦ !

Vivek Sharma

ਬਰੈਂਪਟਨ ਦੇ ਇੱਕ ਘਰ ਨੂੰ ਲੱਗੀ ਅੱਗ, ਤਿੰਨ ਲੋਕ ਜ਼ਖਮੀ

Vivek Sharma

Leave a Comment