channel punjabi
International News

53 ਨੇਵੀ ਫ਼ੌਜੀਆਂ ਨਾਲ ਇੰਡੋਨੇਸ਼ੀਆ ਦੀ ਪਣਡੁੱਬੀ ਸਮੁੰਦਰ ‘ਚ ਲਾਪਤਾ, ਸਿੰਗਾਪੁਰ ਅਤੇ ਆਸਟਰੇਲੀਆ ਤੋਂ ਮੰਗੀ ਮਦਦ

ਜਕਾਰਤਾ : ਬੁੱਧਵਾਰ ਦੀ ਸਵੇਰ ਇੰਡੋਨੇਸ਼ੀਆ ਦੀ ਸਮੁੰਦਰੀ ਸੈਨਾ ਦੇ ਲਈ ਭਾਰੀ ਸਾਬਤ ਹੋਈ । ਇੰਡੋਨੇਸ਼ੀਆ ਦੀ ਨੇਵੀ ਨੇ ਇਸ ਸਮੇਂ ਆਪਣੀ ਲਾਪਤਾ ਪਣਡੁੱਬੀ ਦੀ ਭਾਲ ਦੀ ਮੁਹਿੰਮ ਛੇੜੀ ਹੋਈ ਹੈ। ਇਹ ਪਣਡੁੱਬੀ ਬੁੱਧਵਾਰ ਸਵੇਰੇ ਅਭਿਆਸ ਦੌਰਾਨ ਲਾਪਤਾ ਹੋ ਗਈ । ਇਸ ‘ਚ 53 ਨੇਵੀ ਸੈਨਿਕ ਸਨ। ਇੰਡੋਨੇਸ਼ੀਆ ਨੇ ਗੁਆਂਢੀ ਆਸਟ੍ਰੇਲੀਆ ਅਤੇ ਸਿੰਗਾਪੁਰ ਤੋਂ ਪਣਡੁੱਬੀ ਦੀ ਭਾਲ ‘ਚ ਮਦਦ ਮੰਗੀ ਹੈ। ਜਰਮਨੀ ‘ਚ ਬਣੀ ਪਣਡੁੱਬੀ ਕੇਆਰਆਈ ਨਾਂਗਗਲਾ-402 (KRI NANGGALA-402) ਬਾਲੀ ਟਾਪੂ ਦੇ ਨੇੜੇ ਸਮੁੰਦਰ ‘ਚ ਤਾਰਪੀਡੋ ਛੱਡੇ ਜਾਣ ਤੇ ਉਸ ਤੋਂ ਬਚਣ ਦਾ ਅਭਿਆਸ ਕਰ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਤਾਰਪੀਡੋ ਦੇ ਅਭਿਆਸ ਦੌਰਾਨ ਉਸ ਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ ਤੇ ਉਸ ਤੋਂ ਬਾਅਦ ਉਸ ਤਾ ਪਤਾ ਨਹੀਂ ਲੱਗਿਆ। ਇੰਡੋਨੇਸ਼ੀਆਈ ਫ਼ੌਜ ਦੇ ਮੁਖੀ ਹਾਦੀ ਜਾਹਜਾਂਤੋ ਨੇ ਦੱਸਿਆ ਕਿ ਪਣਡੁੱਬੀ ਬਾਲੀ ਟਾਪੂ ਤੋਂ ਕਰੀਬ 96 ਕਿਲੋਮੀਟਰ ਦੂਰ ਤੜਕੇ 4.30 ਵਜੇ ਲਾਪਤਾ ਹੋਈ। ਇਸ ‘ਚ 53 ਨੇਵੀ ਜਵਾਨ ਹਨ। ਫੌਜੀ ਸੂਤਰਾਂ ਅਨੁਸਾਰ 1978 ‘ਚ ਬਣੀ ਇਹ ਪਣਡੁੱਬੀ 1,395 ਟਨ ਵਜ਼ਨੀ ਹੈ। 2010 ‘ਚ ਇਸ ਨੂੰ ਮਰੰਮਤ ਆਦਿ ਕਾਰਜਾਂ ਲਈ ਦੱਖਣੀ ਕੋਰੀਆ ਭੇਜਿਆ ਗਿਆ ਸੀ। ਦੋ ਸਾਲ ਬਾਅਦ ਪਣਡੁੱਬੀ ਇੰਡੋਨੇਸ਼ੀਆਈ ਨੇਵੀ ਨੂੰ ਵਾਪਸ ਮਿਲੀ ਸੀ।

Related News

ਫੈਡਰਲ ਸਰਕਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਨੇ ਜੂਨ ਮਹੀਨੇ 19,200 ਨਵੇਂ ਪ੍ਰਵਾਸੀਆਂ ਦਾ ਕੀਤਾ ਸਵਾਗਤ

Rajneet Kaur

 ਸਸਕੈਟੂਨ: 62 ਸਾਲਾ ਵਿਅਕਤੀ ਤੇ ਚਾਕੂ ਨਾਲ ਹਮਲਾ, ਹੋਈ ਮੌਤ

Rajneet Kaur

ਓਂਟਾਰੀਓ ਪੁਲਿਸ ਨੇ 6 ਲੋਕਾਂ ‘ਤੇ ਮਨੁੱਖੀ ਤਸਕਰੀ ਦੇ ਲਗਾਏ ਦੋਸ਼

Rajneet Kaur

Leave a Comment