Channel Punjabi
Canada International News North America

51 ਸਾਲਾ ਵਿਅਕਤੀ ‘ਤੇ ਕੋਲ ਹਾਰਬਰ ਗੋਲੀਬਾਰੀ’ ਚ ਪਹਿਲੀ ਡਿਗਰੀ ਕਤਲ ਦਾ ਇਲਜ਼ਾਮ,ਹਮਲੇ ‘ਚ ਹਰਬ ਧਾਲੀਵਾਲ ਦੀ ਹੋਈ ਸੀ ਮੌਤ

ਵੈਨਕੂਵਰ ਦੇ ਕੋਲ ਹਾਰਬਰ (Coal Harbour) ਵਿੱਚ ਪਿਛਲੇ ਹਫਤੇ ਇੱਕ ਕਤਲ ਦੇ ਮਾਮਲੇ ਵਿੱਚ ਇੱਕ 51 ਸਾਲਾ ਵਿਅਕਤੀ ਉੱਤੇ ਪਹਿਲੀ ਡਿਗਰੀ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ।ਵੈਨਕੂਵਰ ਪੁਲਿਸ ਦੇ ਅਨੁਸਾਰ ਬੀ ਸੀ ਪ੍ਰੋਸੀਕਿਉਸ਼ਨ ਸਰਵਿਸ ਨੇ ਫ੍ਰਾਂਸਕੋਇਸ ਜੋਸਫ਼ ਗਾਊਥੀਅਰ ਦੇ ਖਿਲਾਫ ਚਾਰਜ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਦਸ ਦਈਏ ਕੈਨੇਡਾ ‘ਚ ਬੀਤੇ ਦਿਨੀਂ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਧਾਲੀਵਾਲ ਉਰਫ਼ ਹਰਬ ਧਾਲੀਵਾਲ ਦੇ ਕਤਲ ਮਾਮਲੇ ‘ਚ ਪੁਲਿਸ ਨੇ ਗਾਊਥੀਅਰ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦੇ ਦੋਸ਼ ਆਇਦ ਕੀਤੇ। ਗਾਊਥੀਅਰ ਖਿਲਾਫ ਫਸਟ ਡਿਗਰੀ ਮਰਡਰ ਤੋਂ ਇਲਾਵਾ ਨਾਜਾਇਜ਼ ਹਥਿਆਰ ਰੱਖਣ ਦਾ ਦੋਸ਼ ਵੀ ਲਾਇਆ ਗਿਆ ਹੈ। ਵੈਨਕੂਵਰ ਪ੍ਰੋਵਿਨਸ਼ੀਅਲ ਕੋਰਟ ‘ਚ 29 ਅਪ੍ਰੈਲ ਨੂੰ ਹੋਣ ਵਾਲੀ ਪੇਸ਼ੀ ਤੱਕ ਜੋਸਫ਼ ਪੁਲਿਸ ਹਿਰਾਸਤ ‘ਚ ਰਹੇਗਾ।

ਸ਼ਨੀਵਾਰ, 17 ਅਪ੍ਰੈਲ ਨੂੰ, ਪੁਲਿਸ ਨੇ ਰਾਤ 8:30 ਵਜੇ ਦੇ ਕਰੀਬ ਕਾਰਡਿਓ ਰੈਸਟੋਰੈਂਟ ਦੇ ਬਾਹਰ ਗੋਲੀਆਂ ਚਲਾਈਆਂ ਜਾਣ ਵਾਲੀਆਂ ਕਾਲਾਂ ਦਾ ਜਵਾਬ ਦਿੱਤਾ। ਜਿਥੇ ਹਰਪ੍ਰੀਤ ਸਿੰਘ ਧਾਲੀਵਾਲ ਨੂੰ ਘਟਨਾ ਵਾਲੀ ਥਾਂ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

Related News

ਫੈਡਰਲ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ ਪੀਪੀਈ ਰਿਜ਼ਰਵ ਕਾਇਮ : ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ

Rajneet Kaur

ਕੋਰੋਨਾ ਦੇ ਮੁੜ ਜ਼ੋਰ ਫ਼ੜਨ ਕਾਰਨ ਪੰਜਾਬ ‘ਚ ਮੁੜ ਤੋਂ ਹੋਵੇਗੀ ਸਖ਼ਤੀ, 1 ਮਾਰਚ ਤੋਂ ਲਾਗੂ ਹੋਣਗੇ ਨਵੇਂ ਆਦੇਸ਼

Vivek Sharma

ਕੋਵਿਡ-19 ਵੈਕਸੀਨ ਨੈੱਟਵਰਕ ਨੂੰ ਹੋਰ ਵਧਾਉਣ ਲਈ ਫੋਰਡ ਸਰਕਾਰ ਵੱਲੋਂ 700 ਹੋਰ ਫਾਰਮੇਸੀਜ਼ ਨੂੰ ਪ੍ਰੋਵਿੰਸ ਭਰ ਵਿੱਚ ਜੋੜਿਆ ਜਾਵੇਗਾ

Rajneet Kaur

Leave a Comment

[et_bloom_inline optin_id="optin_3"]