channel punjabi
Canada International News North America Sticky

ਕੋਵਿਡ -19 ਕਾਰਨ ਕੈਨੇਡਾ ‘ਚ ਰਹਿ ਰਹੇ ਪੰਜਾਬੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਿਲਾਂ

ਕੈਨੇਡਾ: ਕੈਨੇਡਾ ਵਿੱਚ ਤਕਰੀਬਨ 10 ਲੱਖ ਭਾਰਤੀਆਂ ਵਿੱਚੋਂ 5 ਲੱਖ ਤੋਂ ਵੱਧ ਪੰਜਾਬੀਆਂ ਦੀ ਗਿਣਤੀ ਹੈ। ਕੋਰੋਨਾ ਵਾਇਰਸ ਦੇ ਆਉਣ ਤੇੇ ਸਾਰਿਆਂ ਦੇ ਕੰਮ ਬੰਦ ਹੋ ਚੁੱਕੇ ਹਨ, ਪਰ ਸਰਕਾਰ ਨੇ ਇਕ ਨਿਯਮ ਬਣਾਇਆ ਹੈ ਕਿ ਕਾਨੂੰਨੀ ਪੇਸ਼ੇਵਰਾਂ ਨੂੰ 70 ਤੋਂ 75 ਫੀਸਦੀ ਤਨਖਾਹ ਮਿਲਦੀ ਰਹੇਗੀ, ਪਰ ਵਿਦੇਸ਼ੀ ਵਿਦਿਆਰਥੀਆਂ ਨੂੰ ਜ਼ਿਆਦਾ ਸਹਾਇਤਾ ਨਹੀਂ ਮਿਲ ਸਕੀ। ਦੱਸ ਦਈਏ 1 ਲੱਖ ਤੋਂ ਵੱਧ ਵਿਦਿਆਰਥੀ ਜੀ.ਆਈ.ਸੀ (ਗਰੰਟੀ ਇਨਵੈਸਟਮੈਂਟ ਸਰਟੀਫਿਕੇਟ) ਦੇ ਸਹਾਰੇ ਰਹਿ ਰਹੇ ਹਨ, ਯਾਨੀ ਕਿ ਉਹ ਪੈਸਾ ਜੋ ਉਨ੍ਹਾਂ ਦੇ ਮਾਪਿਆਂ ਨੇ ਸਰਕਾਰ ਕੋਲ ਜਮ੍ਹਾ ਕੀਤਾ ਹੈ।
ਵਿਦਿਆਰਥੀਆਂ ਨੂੰ ਜਿਹੜਾ 20 ਘੰਟੇ ਕੰਮ ਕਰਨ ਦਾ ਮੌਕਾ ਮਿਲਦਾ ਸੀ, ਉਹ ਕੋਵਿਡ-19 ਦੇ ਆਉਣ ਕਾਰਨ ਬੰਦ ਹੋ ਗਿਆ ਹੈ, ਹੁਣ ਵਿਦਿਆਰਥੀਆਂ ਲਈ ਆਪਣਾ ਖਰਚਾ ਕੱਡਣਾ ਵੀ ਔਖਾ ਹੋ ਗਿਆ ਹੈ।ਸਰਕਾਰ ਦੀ ਸਕੀਮ ਦਾ ਸਿਰਫ਼ 20% ਵਿਦਿਆਰਥੀਆਂ ਨੂੰ ਹੀ ਲਾਭ ਪ੍ਰਾਪਤ ਹੋਇਆ ਹੈ। 10 ਸੂਬੇ ਵਾਲੇ ਕੈਨੇਡਾ ‘ਚ 4 ਸੂਬਿਆਂ ‘ਚ ਬ੍ਰਿਟਿਸ਼ ,ਕੋਲੰਬੀਆਂ,ਕਿਊਬਿਕ ਅਤੇ ਅਲਬਰਟਾ ਵਿੱਚ ਸਭ ਤੋਂ ਜ਼ਿਆਦਾ ਭਾਰਤੀ ਹਨ।
ਕੋਰੋਨਾ ਦੇ ਵੱਧਣ ਕਾਰਨ ਟਰੂਡੋ ਨੇ ਸਭ ਤੋਂ ਪਹਿਲਾਂ ਗੈਰ-ਜ਼ਰੂਰੀ ਆਵਾਜਾਹੀ ਲਈ ਅਮਰੀਕਾ ਨਾਲ ਲਗਦੀ ਦੁਨੀਆਂ ਦੀ ਸਭ ਤੋਂ ਵੱਡੀ 6416 ਕਿਲੋਮਿਟਰ ਲੰਮੀ ਸਰਹੱਦ ਸੀਲ ਕੀਤੀ। ਫਿਰ 82 ਬਿਲੀਅਨ ਕੈਨੇਡੀਅਨ ਡਾਲਰ ਦਾ ਪੈਕੇਜ ਜਾਰੀ ਕੀਤਾ ਜਿਸ ਵਿੱਚ ਸਕੂਲ,ਰੈਸਟੋਰੈਂਟ, ਹੋਟਲ ਅਤੇ ਬਾਰ ਬੰਦ ਕਰਦਿਆਂ ਸਰਕਾਰ ਨੇ ਲੋਕਾਂ ਨੂੰ ਅਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਅਤੇ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ 900 ਡਾਲਰ ਦਿੱਤੇ ਗਏ।
ਬੈਂਕ ਆਫ਼ ਕੈਨੇਡਾ ਨੇ ਇੱਕ ਮਹੀਨੇ ਵਿੱਚ ਦੋ ਵਾਰ ਵਿਆਜ ਦਰਾਂ ਘਟਾ ਕੇ ਉਧਾਰ ਲੈਣ ਵਾਲਿਆ ਨੂੰ ਰਾਹਤ ਦਿੱਤੀ ਹੈ।ਸੰਜੇ ਜੰਗਰਾ ਨੇ ਕਿਹਾ ਹੈ ਕਿ ਵਰਕ ਪਰਮਿਟ ਧਾਰਕਾਂ ਨੂੰ 2000 ਡਾਲਰ ਮਿਲਚ ਤੋਂ ਬਾਅਦ ਜ਼ਿਆਦਾ ਪ੍ਰੇਸ਼ਾਨੀ ਦਾ ਸਹਮਣਾ ਨਹੀਂ ਕਰਨਾ ਪਿਆ।

ਹੁਣ ਹੌਲੀ ਹੌਲੀ ਕਾਰੋਬਾਰ ਸ਼ੁਰੂ ਕੀਤੇ ਜਾ ਰਹੇ ਨੇ ਤੇ ਲੋਕਾਂ ਨੂੰ ਕੰਮ ਕਾਰ ਲਈ ਦੁਬਾਰਾ ਬੁਲਾਇਆ ਜਾ ਰਿਹਾ ਹੈ।ਜਿੰਨ੍ਹਾਂ ਲੋਕਾਂ ਦੇ ਕਾਰੋਬਾਰ ਜ਼ਿਆਦਾ ਪ੍ਰਭਾਵਿਤ ਹੋਏ ਹਨ, ਉਨ੍ਹਾਂ ਲਈ 40 ਹਜ਼ਾਰ ਡਾਲਰ ਦੇ ਕਰਜ਼ਿਆਂ ਦੀ ਵਿਵਸਥਾ ਹੈ।

ਆਈ.ਟੀ ਪ੍ਰੋਫੈਸ਼ਨਲ ਰਮੇਸ਼ ਸੂਰੀ ਨੇ ਕਿਹਾ ਕਿ ਇਸ ਸਾਲ ਵਿੱਚ, ਕੈਨੇਡਾ ਵਿੱਚ ਤਕਰੀਬਨ 35 ਲੱਖ ਲੋਕ ਰਿਟਾਇਰ ਹੋ ਜਾਣਗੇ।ਅਜਿਹੀ ਸਥਿਤੀ ਵਿੱਚ ਕੈਨੇਡਾ ਭਾਰਤ ਵਰਗੇ ਦੇਸ਼ਾਂ ਦੇ ਵਰਕਰਾਂ ਲਈ ਵਧੀਆ ਕੰਮ ਕਰਨ ਵਾਲੀ ਜਗ੍ਹਾ ਹੋ ਸਕਦਾ ਹੈ। ਸਰਕਾਰਾਂ ਨੂੰ ਵੀ ਕੈਨੇਡਾ ਦੀ ਆਰਥਿਕਤਾ ਨੂੰ ਕਾਇਮ ਰੱਖਣ ਲਈ ਵਿਦੇਸ਼ੀ ਕਾਮਿਆਂ ਦੀ ਜ਼ਰੂਰ ਹੈ।ਸਰਕਾਰ ਕੋਰੋਨਾ ਦੀ ਰੋਕਥਾਮ ਤੋਂ ਬਾਅਦ ਵਿਦੇਸ਼ੀ ਪੇਸ਼ੇਵਰਾਂ ਦੀ ਕੈਨੇਡਾ ਵਿੱਚ ਦਾਖਲੇ ਵਧਾਉਣ ਲਈ ਵੀ ਕਦਮ ਲੈ ਸਕਦੀ ਹੈ।

Related News

ਸਕੂਲਾਂ ‘ਚ ਕੋਰੋਨਾ ਮਾਮਲਿਆਂ ਦੀ ਵਧੀ ਗਿਣਤੀ, ਦੋ ਹੋਰ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ

Vivek Sharma

ਵਾਟਰਲੂ ਰੀਜਨਲ ਪੁਲਿਸ ਨੇ ਟਿਮ ਹੋਰਟੋਨਸ ਤੋਂ ਦਾਨ ਬਾਕਸ ਦੀ ਚੋਰੀ ਦੇ ਮਾਮਲੇ ‘ਚ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Rajneet Kaur

ਬੀ.ਸੀ.: ਡੈਲਟਾ ਪੁਲਿਸ ਅਧਿਕਾਰੀਆਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Rajneet Kaur

Leave a Comment