channel punjabi
Canada International News North America

ਬਰੈਂਪਟਨ ਪੁਲਿਸ ਨੇ ਡਾਕਾ ਮਾਰਨ ਅਤੇ ਕਾਰ ਜੈਕਿੰਗ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਬਰੈਂਪਟਨ  :  ਬਰੈਂਪਟਨ ਵਿੱਚ ਡਾਕਾ ਮਾਰਨ ਅਤੇ ਕਾਰ ਜੈਕਿੰਗ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇਹ ਘਟਨਾ ਓਲਿਵ ਮੈਰੀ ਰੋਡ ਤੇ ਮੈਸਿਨਾ ਐਵਨਿਊ (Olive Marie Road) ਇਲਾਕੇ ਵਿੱਚ  ਸਨੀਕਰਜ਼ ਦੀ ਸੇਲ ਸਬੰਧੀ ਮੀਟਿੰਗ ਤੋਂ ਬਾਅਦ ਰਾਤੀਂ 3:00 ਵਜੇ ਤੋਂ ਪਹਿਲਾਂ ਵਾਪਰੀ।

ਅਧਿਕਾਰੀਆਂ ਨੇ ਦੱਸਿਆ ਕਿ ਸੇਲ ਮੁੱਕਣ ਤੋਂ ਬਾਅਦ ਦੋ ਮਸ਼ਕੂਕ ਮੌਕੇ ਉੱਤੇ ਪਹੁੰਚੇ ਤੇ ਉਨ੍ਹਾਂ ਸੇਲ ਨੂੰ ਸਿਰੇ ਚੜ੍ਹਾਉਣ ਵਾਲੇ ਦੋਵਾਂ ਗਰੁੱਪਾਂ ਉੱਪਰ ਬੰਦੂਕਾਂ ਤਾਣ ਦਿੱਤੀਆਂ । ਇਸ ਤੋਂ ਬਾਅਦ ਉਹ ਉਸ ਮਰਸਡੀਜ਼ ਐਸਯੂਵੀ (Mercedes SUV)  ਦੀ ਚਾਬੀ ਮੰਗਣ ਲੱਗੇ ਜਿਸ ਵਿੱਚ ਹੋਰ ਸਨੀਕਰਜ਼ ਪਏ ਸਨ।

ਦੱਸ ਦਈਏ ਪੁਲਿਸ ਨੂੰ ਉਹ ਐਸਯੂਵੀ ਲੰਡਨ, ਓਂਟਾਰੀਓ ਵਿੱਚ ਕੁੱਝ ਹੋਰ ਗੁਆਚੀਆਂ ਹੋਈਆਂ ਚੀਜ਼ਾਂ ਅਤੇ ਬਣਾਉਟੀ ਹਥਿਆਰਾਂ ਨਾਲ ਮਿਲੀ । ਇਸ ਪੂਰੀ ਮਿਲੀਭੁਗਤ ‘ਚ ਪੰਜ ਵਿਅਕਤੀਆਂ ਦਾ ਹੱਥ ਸੀ, 18 ਸਾਲਾਂ ਇਲੀਆ ਆਯੋ (llia Ayo) , 20 ਸਾਲਾਂ ਸਟੀਫਨ ਆਯੋ(Stephan Ayo)  20 ਸਾਲਾਂ ਜਾਹਵਾਹਨ ਜਾਰਜ(ahvahn George), 21 ਸਾਲਾਂ ਮਦੂਟ ਲੁਆਲ(Madout Lual) ਤੇ 21 ਸਾਲਾਂ ਐਮਾ ਓ ਕੌਨਰ (Emma O’Connor), ਇਨ੍ਹਾਂ ਸਾਰਿਆਂ ਨੂੰ ਲੰਡਨ ਤੋਂ, ਰੌਬਰੀ ਤੇ ਨਕਲੀ ਹਥਿਆਰ ਰੱਖਣ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ।

Related News

ਕਸ਼ ਪਟੇਲ ਬਣੇ ਅਮਰੀਕੀ ਰੱਖਿਆ ਮੰਤਰੀ ਦੇ ਚੀਫ ਆਫ਼ ਸਟਾਫ

Vivek Sharma

ਬਰੈਂਪਟਨ ਵਿੱਚ ਵਾਪਰੇ ਗੋਲੀਕਾਂਡ ਦੌਰਾਨ ਇੱਕ ਮਹਿਲਾ ਦੀ ਮੌਤ , ਇੱਕ ਹੋਰ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ

Rajneet Kaur

ਕੈਨੇਡਾ ਪਹੁੰਚੀ ਭਾਰਤ ਵਲੋਂ ਭੇਜੀ ਕੋਰੋਨਾ ਵੈਕਸੀਨ, ਟਰੂਡੋ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ

Vivek Sharma

Leave a Comment