channel punjabi
International News North America

4 ਵਿਦਿਆਰਥੀਆਂ ਦੇ ਟੈਸਟ ਸਕਾਰਾਤਮਕ ਹੋਣ ਤੋਂ ਬਾਅਦ ਵੈਸਟਰਨ ਯੂਨੀਵਰਸਿਟੀ ਰੈਜ਼ੀਡੈਂਸ ‘ਚ ਕੋਵਿਡ-19 ਦੇ ਪ੍ਰਕੋਪ ਦੀ ਕੀਤੀ ਘੋਸ਼ਣਾ

ਲੰਡਨ: ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਵੈਸਟਰਨ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਵੱਲੋਂ ਖੁਦ ਨੂੰ ਆਈਸੋਲੇਟ ਕਰ ਲਿਆ ਗਿਆ ਹੈ। ਮਿਡਲਸੈਕਸ-ਲੰਡਨ ਹੈਲਥ ਯੂਨਿਟ ਵੱਲੋਂ ਉਸ ਰੈਜ਼ੀਡੈਂਸ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ ਜਿੱਥੇ ਇਹ ਚਾਰੇ ਰਹਿੰਦੇ ਸਨ।

ਲੰਡਨ, ਓਨਟਾਰੀਓ ਯੂਨੀਵਰਸਿਟੀ ਦੇ ਐਸੋਸਿਏਟ ਵਾਈਸ ਪ੍ਰੈਜ਼ੀਡੈਂਟ ਅਨੁਸਾਰ ਇਨ੍ਹਾਂ ਚਾਰਾਂ ਵਿਦਿਆਰਥੀਆਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਸਟਾਫ ਵੱਲੋਂ ਵੀ ਨਿਯਮਿਤ ਤੌਰ ਉੱਤੇ ਉਨ੍ਹਾਂ ਨਾਲ ਰਾਬਤਾ ਰੱਖਿਆ ਜਾ ਰਿਹਾ ਹੈ।

ਕ੍ਰਿਸ ਐਲੇਨ ਦਾ ਕਹਿਣਾ ਹੈ ਕਿ ਇਨ੍ਹਾਂ ਚਾਰ ਵਿਦਿਆਰਥੀਆਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਵਿੱਚੋਂ ਵੀ ਕੁੱਝ ਨੂੰ ਅਹਿਤਿਆਤਨ ਕੁਆਰਨਟੀਨ ਕਰ ਦਿੱਤਾ ਗਿਆ ਹੈ। ਰੈਜ਼ੀਡੈਂਸ, ਲੰਡਨ ਹਾਲ, ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਸ ਆਊਟਬ੍ਰੇਕ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ।

ਐਤਵਾਰ ਨੂੰ, ਲੰਡਨ ਅਤੇ ਮਿਡਲਸੈਕਸ ਵਿਚ 20 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਇਹ 16 ਅਪ੍ਰੈਲ ਤੋਂ ਬਾਅਦ ਸਭ ਤੋਂ ਵੱਡਾ ਇਕ ਦਿਨ ਦਾ ਵਾਧਾ ਹੈ ਜਦੋਂ 24 ਕੇਸ ਸਾਹਮਣੇ ਆਏ।

Related News

‘ਜਿਹੜਾ ਖ਼ੁਦ ਦੀ ਹਿਫ਼ਾਜ਼ਤ ਨਹੀਂ ਕਰ ਸਕਿਆ,ਉਹ ਸਾਡੀ ਕੀ ਸੁਰਖਿੱਆ ਕਰੇਗਾ?’: ਬਰਾਕ ਓਬਾਮਾ, ਜੋਅ ਬਿਡੇਨ ਦੇ ਹੱਕ ‘ਚ ਪ੍ਰਚਾਰ ਲਈ ਉਤਰੇ ਓਬਾਮਾ ਨੇ ਟਰੰਪ ਨੂੰ ਜੰਮ ਕੇ ਘੇਰਿਆ

Vivek Sharma

ਸਾਬਕਾ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰੀਗ ਮਾਮਲੇ ਦੀ ਸੁਣਵਾਈ ਬੀਜਿੰਗ ਦੀ ਅਦਾਲਤ ‘ਚ ਸ਼ੁਰੂ

Rajneet Kaur

ਓਂਟਾਰਿਓ :ਸਤੰਬਰ ‘ਚ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀ ਪਰਤਣਗੇ ਸਕੂਲ, ਗ੍ਰੇਡ 4 ਤੋਂ 12 ਤੱਕ ਦੇ ਵਿਦਿਆਰਥੀਆਂ ਨੂੰ ਮਾਸਕ ਲਗਾਉਣਾ ਹੋਵੇਗਾ ਲਾਜ਼ਮੀ

Rajneet Kaur

Leave a Comment