channel punjabi
Canada International News North America

ਕੈਨੇਡਾ ‘ਚ ਸੈਲਮੋਨੇਲਾ ਬਿਮਾਰੀ ਕਾਰਨ 339 ਲੋਕ ਹੋਏ ਬਿਮਾਰ, 48 ਲੋਕਾਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ

ਟੋਰਾਂਟੋ: ਕੈਨੇਡਾ ‘ਚ ਅਮਰੀਕੀ ਪਿਆਜ਼ ਨਾਲ ਫੈਲੇ ਸੈਲਮੋਨੇਲਾ ਬਿਮਾਰੀ ਨਾਲ 300 ਤੋਂ ਵੱਧ ਪੇਸ਼ਟੀਕਰਣ ਕੇਸ ਸਾਹਮਣੇ ਆਏ ਹਨ।ਸ਼ੁੱਕਰਵਾਰ ਨੂੰ ਜਾਰੀ ਕੀਤੇ ਆਪਣੇ ਤਾਜ਼ਾ ਅਪਡੇਟ ਵਿੱਚ, ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀਐੱਚਏਸੀ) ਨੇ ਕਿਹਾ ਹੈ ਕਿ ਦੇਸ਼ ਵਿੱਚ 339 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਿਛਲੇ ਹਫ਼ਤੇ ਇਨ੍ਹਾਂ ਵਿੱਚੋਂ ਇੱਕ ਸੌ ਕੇਸਾਂ ਦੀ ਪੁਸ਼ਟੀ ਹੋਈ ਸੀ।

ਪੀਐੱਚਏਸੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਬੈੱਕਰਸਫੀਲਡ, ਕੈਲੀਫੋਰਨੀਆ ਦੇ ਥੌਮਸਨ ਇੰਟਰਨੈਸ਼ਨਲ ਇੰਕ. ਤੋਂ ਪਿਆਜ਼ ਨਾ ਖਾਣ ਅਤੇ ਨਾ ਵੇਚਣ, ਉਨ੍ਹਾਂ ਨੇ ਇਹ ਵੀ ਕਿਹਾ ਕਿ “ਜੇ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਲਾਲ, ਪੀਲਾ, ਚਿੱਟਾ, ਜਾਂ ਮਿੱਠਾ ਪੀਲਾ ਪਿਆਜ਼ ਕਿੱਥੇ ਉਗਿਆ ਸੀ, ਤਾਂ ਇਸ ਨੂੰ ਨਾ ਖਾਓ।”

ਪੀਐਚਏਸੀ ਦਾ ਕਹਿਣਾ ਹੈ ਕਿ ਲੋਕ ਅੱਧ ਜੂਨ ਅਤੇ ਜੁਲਾਈ ਦੇ ਅਖੀਰ ਵਿਚ ਬਿਮਾਰ ਹੋਣਾ ਸ਼ੁਰੂ ਹੋ ਗਏ ਸਨ। ਹੁਣ ਤਕ, 48 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦਸ ਦਈਏ ਸੈਲਮੋਨੇਲਾ ਬਿਮਾਰੀ ‘ਚ ਵਿਅਕਤੀ ਨੂੰ ਬੁਖਾਰ, ਠੰਡ ਲੱਗਣਾ, ਦਸਤ, ਸਿਰਦਰਦ,ਉ ਲਟੀ ਵਰਗੇ ਲੱਛਣ  ਦਿਸਦੇ ਹਨ।

ਅਲ਼ਬਰਟਾ ‘ਚ 208 ਕੇਸ,ਬ੍ਰਿ ਟਿਸ਼ ਕੋਲੰਬੀਆਂ ‘ਚ 78,ਸਸਕੈਚਵਾਨ ‘ਚ 19, ਮੈਨੀਟੋਬਾ ‘ਚ 19.ਓਂਟਾਰੀਓ ‘ਚ 8, ਕਿਊਬਿਕ ‘ਚ 6 ਅਤੇ ਪ੍ਰਿਸ ਆਈਲੈਂਡ ‘ਚ 1 ਮਾਮਲਾ ਦਰਜ ਕੀਤਾ ਗਿਆ ਹੈ।

Related News

ਓਂਂਟਾਰੀਓ ਵਿੱਚ ਵੈਕਸੀਨੇਸ਼ਨ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਲਗਾਤਾਰ ਆ ਰਹੇ ਹਨ ਸਾਹਮਣੇ, ਸ਼ਨੀਵਾਰ ਨੂੰ 3,056 ਨਵੇਂ ਕੇਸ ਕੀਤੇ ਗਏ ਦਰਜ

Vivek Sharma

WE ਚੈਰਿਟੀ ਨੇ ਕੈਨੇਡਾ ‘ਚ ਆਪਣੇ ਓਪਰੇਸ਼ਨਜ਼ ਨੂੰ ਬੰਦ ਕਰਨ ਦਾ ਲਿਆ ਫੈਸਲਾ

Rajneet Kaur

ਖ਼ੁਲਾਸਾ : ਆਰ.ਸੀ.ਐਮ.ਪੀ. ਭਰਤੀ ‘ਚ ਨਹੀਂ ਲਿਆ ਸਕੀ ਵੰਨ-ਸੁਵੰਨਤਾ, ਚੋਣ ਪ੍ਰਣਾਲੀ ‘ਤੇ ਉੱਠੇ ਸਵਾਲ

Vivek Sharma

Leave a Comment