channel punjabi
Canada International News North America

28 ਜਨਵਰੀ ਨੂੰ ਐਕਸਪਾਇਰ ਹੋਣ ਜਾ ਰਹੀਆਂ ਘਟੀਆਂ ਹੋਈਆਂ ਬਿਜਲੀ ਦਰਾਂ ਨੂੰ ਜਿਉਂ ਦਾ ਤਿਉਂ ਰੱਖਣ ਦਾ ਓਨਟਾਰੀਓ ਸਰਕਾਰ ਵੱਲੋਂ ਕੀਤਾ ਗਿਆ ਫੈਸਲਾ

28 ਜਨਵਰੀ ਨੂੰ ਐਕਸਪਾਇਰ ਹੋਣ ਜਾ ਰਹੀਆਂ ਘਟੀਆਂ ਹੋਈਆਂ ਬਿਜਲੀ ਦਰਾਂ ਨੂੰ ਜਿਉਂ ਦਾ ਤਿਉਂ ਰੱਖਣ ਦਾ ਓਨਟਾਰੀਓ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ।

ਫੋਰਡ ਸਰਕਾਰ ਨੇ 9 ਫਰਵਰੀ ਤੱਕ ਪ੍ਰਤੀ ਕਿਲੋਵਾਟ-ਘੰਟੇ 8·5 ਸੈਂਟ ਦੇ ਹਿਸਾਬ ਨਾਲ ਇਹ ਦਰਾਂ ਸਸਤੀਆਂ ਰੱਖਣ ਦਾ ਫੈਸਲਾ ਕੀਤਾ ਹੈ। ਬਿਜਲੀ ਦੀਆਂ ਸਸਤੀਆਂ ਦਰਾਂ ਸਾਲ ਦੇ ਸ਼ੁਰੂ ਵਿੱਚ ਪ੍ਰਭਾਵੀ ਹੋਈਆਂ ਸਨ ਤੇ ਸ਼ੁਰੂਆਤ ਵਿੱਚ ਇਨ੍ਹਾਂ ਨੂੰ 28 ਦਿਨਾਂ ਲਈ ਲਾਗੂ ਕੀਤਾ ਗਿਆ ਸੀ। ਇਨ੍ਹਾਂ ਦਰਾਂ ਨੂੰ ਹੁਣ 12 ਦਿਨ ਲਈ ਹੋਰ ਇਸੇ ਮੁੱਲ ਉੱਤੇ ਹੀ ਜਾਰੀ ਰੱਖਿਆ ਜਾਵੇਗਾ।ਇਹ ਦਰਾਂ ਸਾਰੇ ਘੰਟਿਆਂ ਦੌਰਾਨ ਇੱਕੋ ਜਿਹੀਆਂ ਹੀ ਰਹਿਣਗੀਆਂ।

ਪ੍ਰੋਵਿੰਸ ਨੇ ਆਖਿਆ ਕਿ ਇਹ ਸਸਤੀਆਂ ਦਰਾਂ ਸਾਰੇ ਵਾਸੀਆਂ, ਨਿੱਕੇ ਕਾਰੋਬਾਰਾਂ, ਫਾਰਮ ਕਸਟਮਰਜ਼ ਉੱਤੇ ਆਟੋਮੈਟਿਕਲੀ ਅਪਲਾਈ ਹੋਣਗੀਆਂ, ਜਿਹੜੇ ਓਨਟਾਰੀਓ ਐਨਰਜੀ ਬੋਰਡ ਵੱਲੋਂ ਤੈਅ ਰੈਗੂਲੇਟਿਡ ਦਰਾਂ ਦੀ ਅਦਾਇਗੀ ਕਰਦੇ ਹਨ ਤੇ ਬਦਲੇ ਵਿੱਚ ਉਨ੍ਹਾਂ ਨੂੰ ਵਰਤੋਂ ਦਾ ਬਿੱਲ ਮਿਲਦਾ ਹੈ।

Related News

ਓਨਟਾਰੀਓ ਦੇ ਪੈਰਿਸ ਨੇੜੇ ਇਕ ਗਰਲ ਗਾਈਡ ਕੈਂਪ ਵਿਚ ਦਰੱਖਤ ਦੇ ਇਕ ਹਿੱਸੇ ਵਿਚ ਟਕਰਾਉਣ ਨਾਲ ਇਕ 64 ਸਾਲਾ ਵਿਅਕਤੀ ਦੀ ਮੌਤ

Rajneet Kaur

ਮਿਸੀਸਾਗਾ: ਪੁਲਿਸ ਨੇ ਪਤਨੀ ਦਾ ਕਤਲ ਕਰਨ ਦੇ ਦੋਸ਼ ‘ਚ ਪਤੀ ਨੂੰ ਕੀਤਾ ਗ੍ਰਿਫਤਾਰ

Rajneet Kaur

ਓਟਾਵਾ ‘ਚ ਕੋਵਿਡ 19 ਦੇ ਲਗਾਤਾਰ ਵਾਧੇ ਕਾਰਨ ਸਹਿਤ ਵਿਭਾਗ ਨੇ ਛੋਟੇ ਕਾਰੋਬਾਰਾਂ ਨੂੰ ਬੰਦ ਕਰਨ ਦਾ ਕੀਤਾ ਸਮਰਥਨ

Rajneet Kaur

Leave a Comment