channel punjabi
Canada International News North America Uncategorized

27,4265 ਡਰੱਗ ਵਾਲੀਆਂ ਸੂਈਆਂ ਕੁਈਨ ਸਿਟੀ ਪੈਟਰੌਲ ਦੇ ਪਹਿਲੇ ਸਾਲ ‘ਚ ਕੀਤੀਆਂ ਇਕੱਠੀਆਂ

ਕੁਈਨ ਸਿਟੀ ਪੈਟਰੌਲ ਦੀ ਸੰਸਥਾਪਕ ਪੈਟੀ ਵਿੱਲ ਨੇ ਕਿਹਾ ਕਿ 365 ਦਿਨਾਂ ਵਿਚ ਬਹੁਤ ਕੁਝ ਹੋ ਸਕਦਾ ਹੈ। ਵਿਲ ਨੇ ਕਿਹਾ, “ਪਿਛਲੇ ਸਾਲ ਅਸੀਂ ਅਸਲ ਵਿੱਚ 27,4265 ਡਰੱਗ ਵਾਲੀਆਂ ਸੂਈਆਂ ਇਕੱਠੀਆਂ ਕੀਤੀਆਂ ਹਨ। ਅਸੀਂ ਹੋਰ ਪੈਰਾਫੇਨੇਲੀਆ ਨੂੰ ਵੀ ਚੁੱਕਦੇ ਹਾਂ ਜਿਵੇਂ ਕੁਕਰਸ, ਆਰਮ ਬੈਂਡ, ਬੈਗੀ ਅਤੇ ਕਿਸੇ ਵੀ ਕਿਸਮ ਦੀ ਡਰੱਗ ਆਈਟਮ ਜੋ ਸਾਨੂੰ ਮਿਲਦੀਆਂ ਹਨ। ਬੱਚੇ ਦੇ ਚੁਭਣ ਦੇ ਵਿਚਾਰ ਤੋਂ ਭੈਭੀਤ, ਉਹ ਆਪਣੇ ਦੋਸਤ ਨਾਲ ਸਫਾਈ ਕਰਨ ਲਈ ਬਾਹਰ ਗਈ। ਵਿਲ ਨੇ ਕਿਹਾ ਸਾਨੂੰ ਉਸ ਰਾਤ 368 ਸੂਈਆਂ ਮਿਲੀਆਂ । ਉਨ੍ਹਾਂ ਕਿਹਾ ਉਨ੍ਹਾਂ ਦੀ ਇਕ ਰਾਤ ਦੀ ਸਫਾਈ ਇਕ ਹਫਤਾਵਾਰੀ ਕੋਸ਼ਿਸ਼ ‘ਚ ਬਦਲ ਗਈ।

ਕੁਈਨ ਸਿਟੀ ਪੈਟਰੋਲਿੰਗ ਵਾਲੰਟੀਅਰ ਮੈਥਿਊ ਗਿਲਿੰਗਹਮ ਨੇ IV ਸੂਈਆਂ ਅਤੇ ਹੋਰ ਖਤਰਨਾਕ ਪੈਰਾਫਾਰਨੀਆ ਲਈ ਕੂੜੇ ਦੇ ਦੁਆਲੇ ਜ਼ਮੀਨ ਦੀ ਜਾਂਚ ਕੀਤੀ। ਉਨ੍ਹਾਂ ਦਸਿਆ ਕਿ ਸ਼ੁਰੂਆਤੀ ਦਿਨਾਂ ਵਿਚ ਗਸ਼ਤ ਵਿਚ ਸਿਰਫ ਦੋ ਵਾਲੰਟੀਅਰ ਸਨ। ਉਨ੍ਹਾਂ ਕਿਹਾ ਹੁਣ ਹਫਤੇ ਦੇ ਤਿੰਨ ਦਿਨਾਂ ਲਈ 5 ਜਾਂ 6 ਵਲੰਟੀਅਰ ਇਕੱਠੇ ਹੁੰਦੇ ਹਨ।

ਜ਼ਿਕਰਯੋਗ ਹੈ ਕਿ ਮੈਥਿਊ ਗਿਲਿੰਗਹਮ ਨੇ ਕੁਝ ਮਹੀਨੇ ਪਹਿਲਾਂ ਆਪਣੇ ਕਿਸੇ ਦੋਸਤ ਤੋਂ ਪੈਟਰੋਲਿੰਗ ਬਾਰੇ ਸੁਣਨ ਤੋਂ ਬਾਅਦ ਸਵੈ-ਸੇਵੀ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸਨੇ ਕਿਹਾ ਕਿ ਇਸ ਤਰ੍ਹਾਂ ਕਮਿਊਨਿਟੀ ਵੀ ਸਾਫ ਹੁੰਦੀ ਹੈ। ਜੇ ਤੁਹਾਡੇ ਕੋਲ ਕਰਨ ਲਈ ਕੁਝ ਵੀ ਨਹੀਂ ਅਤੇ ਤੁਸੀਂ ਬੋਰ ਹੋ ਤਾਂ ਇਹ ਕੰਮ ਕਰ ਸਕਦੇ ਹੋ।

ਰੇਜੀਨਾ ਪੁਲਿਸ ਨੇ ਦਸਿਆ ਕਿ ਪਿਛਲੇ ਸੋਮਵਾਰ ਨੂੰ ਓਵਰਡੋਜ਼ ਕਾਰਨ ਚਾਰ ਮੌਤਾਂ ਹੋਈਆਂ ਸਨ। ਉਹਨਾਂ ਨੇ ਅੱਗੇ ਕਿਹਾ ਕਿ ਉਹ 90 ਤੋਂ ਵੱਧ ਓਵਰਡੋਜ਼ ਮੌਤਾਂ ਤੋਂ ਜਾਣੂ ਸਨ ਅਤੇ ਉਨ੍ਹਾਂ ਕਿਹਾ ਕਿ ਇਸ ਸਾਲ ਹੁਣ ਤੱਕ 900 ਤੋਂ ਵਧ ਓਵਰਡੋਜ਼ ਕਾਰਨ ਮੌਤਾਂ ਹੋ ਚੁੱਕੀਆਂ ਹਨ।

ਵਿਲ ਨੇ ਕਿਹਾ ਸਸਕੈਚਵਨ ਕੋਰੋਨਰਜ਼ ਸਰਵਿਸ ਨੇ 1 ਜਨਵਰੀ ਤੋਂ 26 ਅਕਤੂਬਰ ਦਰਮਿਆਨ ਸੂਬੇ ਵਿੱਚ 296 ਨਸ਼ਿਆਂ ਨਾਲ ਸਬੰਧਤ ਮੌਤਾਂ ਦੀ ਪੁਸ਼ਟੀ ਕੀਤੀ । ਉਸਨੇ ਕਿਹਾ ਕੋਵਿਡ 19 ਕਾਰਨ ਲੋਕ ਘਰਾਂ ‘ਚ ਬੈਠਣ ਲਈ ਮਜਬੂਰ ਹੋ ਗਏ ਹਨ। ਜਿਥੇ ਪਹਿਲਾਂ ਲੋਕ ਬਾਰਾਂ ‘ਚ ਜਾਂਦੇ ਸਨ ਹੁਣ ਜਾਂ ਨਹੀਂ ਸਕਦੇ। ਉਸਨੇ ਕਿਹਾ ਕਿ ਹੋ ਸਕਦਾ ਹੈ ਕਿ ਲੋਕ ਘਰ ਵਿਚ ਰਹਿਣ ਕਾਰਨ ਪੁਰਾਣੀਆਂ ਆਦਤਾਂ ਵਿਚ ਮੁੜ ਪੈ ਸਕਦੇ ਹਨ।

Related News

ਕੈਨੇਡਾ ‘ਚ ਉਈਗਰ ਮੁਸਲਮਾਨਾਂ ‘ਤੇ ਤਸ਼ਦਦ ਅਤੇ ਚੀਨੀ ਅਧਿਕਾਰੀਆਂ ਵੱਲੋਂ ਦੋ ਕੈਨੇਡੀਅਨਾਂ ਦੀ ਨਜ਼ਰਬੰਦੀ ਦੇ ਵਿਰੁੱਧ ਚੀਨੀ ਦੂਤਘਰ ਦੇ ਬਾਹਰ ਪ੍ਰਦਰਸ਼ਨ

Rajneet Kaur

ਇਨਫੈਕਸ਼ਨ ਕਾਰਨ ਗਵਾਉਣਾ ਪਿਆ ਲਿੰਗ, ਕੋਰੋਨਾ ਕਾਰਨ ਸਰਜਰੀ ਦੀਆਂ ਤਰੀਕਾਂ ਅੱਗੇ ਵਧੀਆ,ਪਰ ਮਿਲੀ ਸਫਲਤਾ

Rajneet Kaur

ਮੇਰਾ ਰਾਸ਼ਟਰਪਤੀ ਦਾ ਕਾਰਜਕਾਲ ਓਬਾਮਾ ਦਾ ਤੀਜਾ ਕਾਰਜਕਾਲ ਨਹੀਂ : JOE BIDEN

Vivek Sharma

Leave a Comment