channel punjabi
International News North America

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ

ਬੇਗੋਵਾਲ: ਮਾਂ ਦਾ ਸੁਪਣਾ ਹੁੰਦਾ ਹੈ ਉਸਦਾ ਪੁੱਤ ਜਦੋਂ ਜਵਾਨ ਹੋਵੇਗਾ ਤਾਂ ਉਸ ਦੇ ਸਿਰ ਤੇ ਸਿਹਰਾ ਸਜਾਇਆ ਜਾਵੇਗਾ,ਪਰ ਜਦੋਂ ਉਹ ਜਵਾਨ ਪੁੱਤ ਦੀ ਜਵਾਨੀ ‘ਚ ਹੀ ਮੌਤ ਹੋ ਜਾਵੇ ਤਾਂ ਮਾਪਿਆਂ ਲਈ ਉਹ ਇਕ-ਇਕ ਪਲ ਲੰਘਾਉਣਾ ਬਹੁਤ ਔਖਾ ਹੋ ਜਾਂਦਾ ਹੈ।ਅਮਰੀਕਾ ਵਿੱਚ ਕੰਮਕਾਰ ਲਈ ਗਿਆ ਪਿੰਡ ਨੰਗਲ ਲੁਬਾਣਾ ਦਾ ਨੌਜਵਾਨ ਜਿਸਦੀ ਅਮਰੀਕਾ ਦੇ ਫਰੀਜਨੋ ਸ਼ਹਿਰ ਨੇੜੇ ਸੜਕ ਹਾਦਸੇ ‘ਚ ਮੌਤ ਹੋ ਗਈ।ਇਸ ਸਬੰਧੀ ਉਸਦੇ ਪਿਤਾ ਸੁਖਜੀਤ ਸਿੰਘ ਨੇ ਦਸਿਆ ਹੈ ਕਿ 5 ਸਾਲ ਪਹਿਲਾਂ ਉਨ੍ਹਾਂ ਦਾ ਲੜਕਾ ਜਗਜੀਤ ਸਿੰਘ(26) ਅਮਰੀਕਾ ਗਿਆ ਸੀ। ਉਥੇ ਉਹ ਅਪਣੇ ਭਰਾ ਸੰਦੀਪ ਸਿੰਘ ਨਾਲ ਕੈਲੀਫੋਰਨੀਆ ਦੇ ਸ਼ਹਿਰ ਮੰਡੋਰਾ ਰਹਿ ਰਿਹਾ ਸੀ।ਘਟਨਾ ਸਮੇਂ ਉਹ ਆਪਣੇ ਇਕ ਸਾਥੀ ਨਾਲ ਟਰਾਲਾ ਲੈ ਕੇ ਨਿਊਯਾਰਕ ਵੱਲ ਜਾ ਰਹੇ ਸਨ,ਜਿਥੇ ਅਚਾਨਕ ਉਨ੍ਹਾਂ ਦਾ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ।ਟਰਾਲਾ ਚਾਲਕ ਨੇ ਛਾਲ ਮਾਰ ਕੇ ਅਪਣੀ ਜਾਨ ਬਚਾ ਲਈ ਪਰ ਜਗਜੀਤ ਉਸ ਸਮੇਂ ਸੋ ਰਿਹਾ ਸੀ।ਟਾਰਾਲਾ ਪਲਟਨ ਨਾਲ ਜਗਜੀਤ ਸਿੰਘ ਦੇ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ।ਜਦੋਂ ਪਿੰਡ ‘ਚ ਨੌਜਵਾਨ ਦੀ ਮੌਤ ਦੀ ਖਬਰ ਸੁੰਨੀ ਤਾਂ ਸਾਰੇ ਪਿੰਡ ‘ਚ ਸੋਗ ਦੀ ਲਹਿਰ ਪਸਰ ਗਈ।

 

Related News

ਅਲਵਿਦਾ ਮੈਰਾਡੋਨਾ ! ਸਦੀ ਦੇ ਸਟਾਰ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਦੇਹਾਂਤ, ਹਾਰਟ ਅਟੈਕ ਨੇ ਲਈ ਜਾਨ

Vivek Sharma

6 ਲੋਕਾਂ ਦੀ ਹੱਤਿਆ ਵਿਚ ਸ਼ਾਮਲ ਗੈਂਗਸਟਰ ਨੂੰ ਮਿਲੀ 18 ਸਾਲ ਦੀ ਸਜ਼ਾ

Vivek Sharma

ਟੋਰਾਂਟੋ ‘ਚ ਇਕ ਪੰਜਾਬੀ ਨੌਜਵਾਨ ਦਾ ਹੋਇਆ ਕਤਲ ,ਜਾਂਚ ਸ਼ੁਰੂ

Rajneet Kaur

Leave a Comment