channel punjabi
International KISAN ANDOLAN News

26 ਜਨਵਰੀ ਦੀ ਟਰੈਕਟਰ ਰੈਲੀ ਲਈ ਕਿਸਾਨਾਂ ਦੀ ਜਿੱਤ : ਕਿਸਾਨਾਂ ਦੀ ਜ਼ਿੱਦ ਅੱਗੇ ਝੁਕੀ ਦਿੱਲੀ ਪੁਲਿਸ : ਦਿੱਲੀ ਅੰਦਰੋਂ ਹੀ ਜਾਣਗੇ ਰੈਲੀ ਵਾਲੇ ਟਰੈਕਟਰ

‘ਨਾ ਪੂਛ ਮੇਰੇ ਸਬਰ ਕੀ ਇੰਤਹਾ ਕਹਾਂ ਤਕ ਹੈ’
‘ਤੂੰ ਸਿਤਮ ਕਰ ਲੇ ਤੇਰੀ ਹਸਰਤ ਜਹਾਂ ਤਕ ਹੈ’
‘ਵਫ਼ਾ ਕੀ ਉੱਮੀਦ ਜਿਨ੍ਹਹੇ ਹੋਗੀ ਉਨ੍ਹਹੇ ਹੋਗੀ’
‘ਹਮੇਂ ਤੋ ਦੇਖਣਾ ਹੈ ਤੂੰ ਬੇਵਫ਼ਾ ਕਹਾਂ ਤਕ ਹੈ।’
ਨਵੀਂ ਦਿੱਲੀ : ਆਖ਼ਰਕਾਰ, ਕਿਸਾਨਾਂ ਦੀ ਸਬਰ ਵਾਲੀ ਜ਼ਿੱਦ ਅੱਗੇ ਦਿੱਲੀ ਪੁਲਿਸ ਨੇ ਗੋਡੇ ਟੇਕ ਹੀ ਦਿੱਤੇ । ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਮਿੱਥੀ ਗਈ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਉਹ ਰੂਟ ਵਿੱਚ ਤਬਦੀਲੀ ਕਰਨ ਕਿਉਂਕਿ ਗਣਤੰਤਰ ਦਿਹਾੜੇ ਦੀ ਪਰੇਡ ਦੇ ਚਲਦਿਆਂ ਸੁਰੱਖਿਆ ਬੰਦੋਬਸਤ ਪ੍ਰਭਾਵਿਤ ਹੋ ਸਕਦੇ ਹਨ । ਇਸ ‘ਤੇ ਕਿਸਾਨਾਂ ਦਾ ਤਰਕ ਸੀ ਕਿ ਉਹਨਾਂ ਦੀ ਰੈਲੀ ਸ਼ਾਂਤਮਈ ਹੋਵੇਗੀ, ਲੋਕਤੰਤਰੀ ਕਦਰਾਂ-ਕੀਮਤਾਂ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਹੈ। ਸ਼ਨੀਵਾਰ ਨੂੰ ਕਿਸਾਨ ਆਗੂਆਂ ਅਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਦਰਮਿਆਨ ਹੋਈ ਬੈਠਕ ਤੋਂ ਬਾਅਦ ਤੈਅ ਕੀਤਾ ਗਿਆ ਕਿ ਕਿਸਾਨ ਦਿੱਲੀ ਵਿੱਚ ਦਾਖ਼ਲ ਹੋਣਗੇ ਅਤੇ ਸ਼ਾਂਤੀ ਨਾਲ ਮਾਰਚ ਕਰਨਗੇ। ਪਰੇਡ ਦਾ ਰੂਟ ਐਤਵਾਰ ਨੂੰ ਫਾਈਨਲ ਹੋਵੇਗਾ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਦਿੱਲੀ ਦੇ ਸਾਰੇ ਬਾਰਡਰਾਂ ਤੋਂ ਕਿਸਾਨ ਟ੍ਰੈਕਟਰਾਂ ਨਾਲ ਰੈਲੀਆਂ ਕੱਢਣਗੇ। ਇਸਦਾ ਰੂਟ ਕਰੀਬ 100 ਕਿਲੋਮੀਟਰ ਦਾ ਹੋਵੇਗਾ। ਕਿਸਾਨ ਦਿੱਲੀ ਵਿਚ ਰੁਕਣਗੇ ਨਹੀਂ, ਉਹ ਉੱਥੇ ਆ ਕੇ ਰੈਲੀ ਖਤਮ ਕਰਨਗੇ ਜਿੱਥੋਂ ਸ਼ੁਰੂ ਕੀਤੀ ਸੀ।

ਕਿਸਾਨ ਲੀਡਰਾਂ ਅਤੇ ਪੁਲਿਸ ਦਰਮਿਆਨ ਮੀਟਿੰਗ ਤੋਂ ਬਾਅਦ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਇਸ ਦੇਸ਼ ‘ਚ ਪਹਿਲੀ ਵਾਰ ਗਣਤੰਤਰ ਦਿਵਸ ਦੀ ਪਰੇਡ ਕਰੇਗਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਪੰਜ ਦੌਰ ਦੀ ਗੱਲਬਾਤ ਤੋਂ ਬਾਅਦ ਕਬੂਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਰੇ ਬੈਰੀਕੇਡ ਖੁੱਲ੍ਹਣਗੇ, ਅਸੀਂ ਦਿੱਲੀ ਦੇ ਅੰਦਰ ਜਾਵਾਂਗੇ ਅਤੇ ਮਾਰਚ ਕਰਾਂਗੇ। ਰਸਤੇ ਬਾਰੇ ਵਿਆਪਕ ਸਹਿਮਤੀ ਬਣ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਇਤਿਹਾਸਕ ਪਰੇਡ ਹੋਵੇਗੀ। ਦੇਸ਼ ਦੀ ਆਨ-ਬਾਨ-ਸ਼ਾਨ ‘ਤੇ ਕੋਈ ਫ਼ਰਕ ਨਹੀਂ ਪਵੇਗਾ। ਪਰੇਡ ਰੂਟ ਕੁਝ ਚੇਂਜ ਹੋਣਗੇ। ਪਰੇਡ ਦਾ ਰਸਤਾ ਕੱਲ ਤੱਕ ਫਾਈਨਲ ਹੋ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਪੁਲਿਸ ਨੇ ਬੈਰੀਕੇਡ ਨਾ ਤੋੜਨ ਦੀ ਚੇਤਾਵਨੀ ਦਿੱਤੀ ਸੀ ਪਰ ਪੁਲਿਸ ਖੁਦ ਇਸ ਨੂੰ ਹਟਾਉਣ ਲਈ ਰਾਜ਼ੀ ਹੋ ਗਈ।

ਉਨ੍ਹਾਂ ਕਿਹਾ ਇਹ ਕਿਸਾਨਾਂ ਦੀ ਜਿੱਤ ਹੈ। ਦਿੱਲੀ ਪੁਲਿਸ ਅਤੇ ਕੇਂਦਰ ਨੂੰ ਵੀ ਪਰੇਡ ਅੱਗੇ ਝੁਕਣਾ ਪਿਆ ਹੈ। ਕਿਸਾਨਾਂ ਨੇ ਕਿਹਾ ਕਿ ਪੂਰੀ ਦੁਨੀਆ ਦਿੱਲੀ ‘ਚ ਕਿਸਾਨਾਂ ਦੀ ਪਰੇਡ ਦੇਖੇਗੀ। ਉਨ੍ਹਾਂ ਇਸ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਪਰੇਡ ਦਾ ਸਮਾਂ ਅਜੇ ਤੈਅ ਨਹੀਂ ਹੈ। ਪਰੇਡ 24 ਘੰਟੇ ਤੋਂ 72 ਘੰਟਿਆਂ ਤੱਕ ਚੱਲੇਗੀ।

ਦੇਸ਼ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਜਦੋਂ ਰਾਜਧਾਨੀ ਦਿੱਲੀ ਵਿਚ ਗਣਤੰਤਰ ਦਿਹਾੜੇ ਦੀ ਪਰੇਡ ਦੇ ਬਰਾਬਰ ਹੀ ਦਿੱਲੀ ਵਿਖੇ ਇਕ ਹੋਰ ਪਰੇਡ ਹੋਵੇਗੀ,ਉਹ ਕਿਸਾਨਾਂ ਦੀ ਟਰੈਕਟਰ ਪਰੇਡ ਹੋਵੇਗੀ। ਹੁਣ ਇਹ ਕਿਸਾਨਾਂ ‘ਤੇ ਹੈ ਕਿ ਉਹ ਆਪਣੀ ਟਰੈਕਟਰ ਪਰੇਡ ਨੂੰ ਕਿਸ ਤਰ੍ਹਾਂ ਸਫਲਤਾਪੂਰਵਕ ਅੰਜਾਮ ਦਿੰਦੇ ਹਨ ਕਿਉਂਕਿ ਕਿਸਾਨਾਂ ਦੇ ਜੋਸ਼ ਅਤੇ ਹੋਸ਼ ਵਿਚਾਲੇ ਦੇ ਸੰਤੁਲਨ ਨੂੰ ਦੇਖ ਕੇ ਇਸ ਸਮੇਂ ਸਾਰੀ ਦੁਨੀਆ ਹੈਰਾਨ ਹੈ। ਕਿਸਾਨ ਜਿੱਥੇ ਦੇਸ਼ ਪਿਆਰ ਦੇ ਜਜ਼ਬੇ ਨਾਲ ਲਬਰੇਜ਼ ਹਨ ਉੱਥੇ ਹੀ ਉਹ ਆਪਣੀਆਂ ਮੰਗਾਂ ਲਈ ਵੀ ਬਜਿੱਦ ਹਨ। ਫਿਲਹਾਲ ਇਸ ਸਮੇਂ ਹਰ ਕੋਈ ਕਿਸਾਨਾਂ ਦੀ ਫ਼ਤਹਿ ਲਈ ਹੀ ਦੁਆਵਾਂ ਕਰ ਰਿਹਾ ਹੈ। ਰੱਬ ਭਲੀ ਕਰੇ।।

(ਵਿਵੇਕ ਸ਼ਰਮਾ)

Related News

ਸਟੀਲਜ਼ ਵੈਸਟ ਕੋਰੀਡੋਰ ਲਈ ਬਰੈਂਪਟਨ ਟ੍ਰਾਂਜ਼ਿਟ ਸੇਵਾ ਬੁੱਧਵਾਰ ਤੋਂ ਅਸਥਾਈ ਤੌਰ ਤੇ ਹੋਵੇਗੀ ਬੰਦ,ਕਰਮਚਾਰੀਆਂ ਨੇ ਕੀਤਾ ਸਕਾਰਾਤਮਕ ਟੈਸਟ

Rajneet Kaur

ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ NAV CANADA ਸੇਵਾਵਾਂ ਹਟਾਉਣ ਬਾਰੇ ਕਰ ਰਹੀ ਵਿਚਾਰ !

Vivek Sharma

ਓਂਂਟਾਰੀਓ ਦੇ ਰੈਸਟੋਰੈਂਟ ਵਰਕਰਜ਼ ਦੀ ਵੈਕਸੀਨੇਸ਼ਨ ਹੋਵੇਗੀ ਦੂਜੇ ਪੜਾਅ ਵਿੱਚ

Vivek Sharma

Leave a Comment