channel punjabi
Canada International News North America

ਕੈਨੇਡੀਅਨ 25 ਸੰਸਦ ਮੈਂਬਰਾਂ ਨੇ ਅਫਗਾਨ ਸਿੱਖਾਂ ਅਤੇ ਹਿੰਦੂਆਂ ਲਈ ਵਿਸ਼ੇਸ਼ ਸ਼ਰਨਾਰਥੀ ਪ੍ਰੋਗਰਾਮ ਦੀ ਕੀਤੀ ਮੰਗ

ਓਟਾਵਾ: ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ(ਸ.ਪੀ.ਸੀ ), ਡੈਮੋਕਰੇਟਿਕ ਪਾਰਟੀ ਆਫ਼ ਕੈਨੇਡਾ(ਐਨ.ਡੀ.ਪੀ) ਅਤੇ ਗ੍ਰੀਨ ਪਾਰਟੀ ਦੇ 25 ਸੰਸਦ ਮੈਂਬਰਾਂ ਨੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੂੰ ਚਿੱਠੀ ਲਿਖ ਕੇ ਅਫਗਾਨ ਸਿੱਖ ਅਤੇ ਹਿੰਦੂਆਂ ਲਈ ਇਕ ਵਿਸ਼ੇਸ਼ ਸ਼ਰਨਾਰਥੀ ਪ੍ਰੋਗਰਾਮ ਦੀ ਮੰਗ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਕੈਨੇਡਾ ਲਿਆਂਦਾ ਜਾ ਸਕੇ।

ਪੱਤਰ ਵਿੱਚ “ਅਫਗਾਨਿਸਤਾਨ ਵਿੱਚ ਧਾਰਮਿਕ ਘੱਟ ਗਿਣਤੀਆਂ, ਖ਼ਾਸਕਰ ਸਿਖਾਂ ਅਤੇ ਹਿੰਦੂਆਂ ਲਈ ਹੋਂਦ ਦੇ ਖ਼ਤਰੇ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਹੈ।

”16 ਸੀਪੀਸੀ, 6 ਐਨਡੀਪੀ ਅਤੇ 3 ਗ੍ਰੀਨ ਸੰਸਦ ਮੈਂਬਰਾਂ ਦੇ ਦਸਤਖਤ ਕੀਤੇ ਇਸ ਪੱਤਰ ਵਿਚ ਕੈਨੇਡੀਅਨ ਇਮੀਗ੍ਰੇਸ਼ਨ ਦੇ ਮੰਤਰੀ ਨੂੰ ਇਮੀਗ੍ਰੇਸ਼ਨ ਐਂਡ ਰਿਫਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 25.2 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਅਫ਼ਗਾਨਿਸਤਾਨ ਵਿਚ 800 ਤੋਂ ਵੀ ਘੱਟ ਸਿੱਖਾਂ ਅਤੇ ਹਿੰਦੂਆਂ ਲਈ ਵਿਸ਼ੇਸ਼ ਪ੍ਰੋਗਰਾਮ ਬਣਾਇਆ ਜਾ ਸਕੇ।

ਸੰਸਦ ਮੈਂਬਰਾਂ ਨੇ 25 ਮਾਰਚ, 2020 ਨੂੰ ਕਾਬੁਲ ਦੇ ਗੁਰਦੁਆਰਾ ਸ੍ਰੀ ਗੁਰੁ ਹਰ ਰਾਏ ਸਾਹਿਬ ਵਿਖੇ ਹੋਏ ਅੱਤਵਾਦੀ ਹਮਲੇ ਦਾ ਵੀ ਜ਼ਿਕਰ ਕੀਤਾ ਹੈ, ਜਿਸ ‘ਚ ਚਾਰ ਸਾਲਾ ਤਾਨੀਆ ਕੌਰ ਸਣੇ 25 ਸਿੱਖ ਸ਼ਰਧਾਲੂ ਮਾਰੇ ਗਏ ਸਨ। ਸੰਸਦ ਮੈਬਰਾਂ ਨੇ ਸਹਿਜਧਾਰੀ ਸਿੱਖ ਨਿਦਾਨ ਸਿੰਘ ਅਤੇ 13 ਸਾਲ ਦੀ ਲੜਕੀ ਸਲਮੀਤ ਕੌਰ ਦੇ ਅਗਵਾ ਹੋਣ ਤੋਂ ਇਲਾਵਾ 18 ਜੁਲਾਈ ਨੂੰ ਜਲਾਲਾਬਾਦ ‘ਚ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (ਡਬਲਯੂਐਸਓ) , ਮਨਮੀਤ ਸਿੰਘ ਭੁੱਲਰ ਫਾਉਂਡੇਸ਼ਨ ਅਤੇ ਕੈਨੇਡੀਅਨ ਸਿੱਖ ਭਾਈਚਾਰੇ ਨੇ ਕੈਨੇਡਾ ਦੀ ਸਰਕਾਰ ਤੋਂ ਲਗਾਤਾਰ ਅਫਗਾਨਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ਦੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਅਫਗਾਨ ਅਧਿਕਾਰੀ ਆਪਣੇ ਬੁਨਿਆਦੀ ਮਨੁੱਖਾਂ ਦੀ ਸਾਰਥਕ ਸੁਰੱਖਿਆ ਦੀ ਪੇਸ਼ਕਸ਼ ਕਰਨ ਵਿਚ ਅਸਫਲ ਰਹੇ ਹਨ।

ਡਬਲਯੂਐਸਓ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਕਿਹਾ, “ਅਸੀਂ ਸੰਸਦ ਮੈਂਬਰਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੂੰ ਅਫਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਕੈਨੇਡਾ ਵਿੱਚ ਸੁਰੱਖਿਅਤ ਲਿਆਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਲਈ ਬੁਲਾਇਆ ਹੈ।

Related News

ਓਂਟਾਰੀਓ ਵਿੱਚ ਕੋਰੋਨਾ ਵੈਕਸੀਨ ਵੰਡਣ ਦਾ ਸਿਲਸਿਲਾ ਜਾਰੀ, ਕੋਵਿਡ-19 ਦੇ 3519 ਨਵੇਂ ਮਾਮਲੇ ਹੋਏ ਦਰਜ

Vivek Sharma

ਕੀ ਡਾਕਟਰਾਂ ਦੀ ਮੰਗ ਅੱਗੇ ਝੁਕੇਗੀ ਕੈਨੇਡਾ ਸਰਕਾਰ ? 80 ਦੇ ਕਰੀਬ ਡਾਕਟਰਾਂ ਨੇ ਲਿਖਿਆ ਮੰਗ ਪੱਤਰ !

Vivek Sharma

ਰੇਜੀਨਾ ਮਿਉਂਸਪਲ ਅਤੇ ਸਕੂਲ ਬੋਰਡ ਚੋਣਾਂ ਲਈ ਵੋਟਰਾਂ ‘ਚ ਉਤਸ਼ਾਹ, ਜੰਮ ਕੇ ਹੋਈ ਐਡਵਾਂਸ ਪੋਲਿੰਗ

Vivek Sharma

Leave a Comment