Channel Punjabi
Canada International News North America

23 ਸਾਲਾ ਪੰਜਾਬੀ ਨੌਜਵਾਨ ਦੀ ਦੋ ਮਹੀਨਿਆਂ ਬਾਅਦ ਲਾਸ਼ ਹੋਈ ਬਰਾਮਦ

ਕੈਲਗਰੀ: RCMP ਨੇ ਜੁਲਾਈ ਦੇ ਅਖੀਰ ਵਿੱਚ ਬੈਨਫ ਨੈਸ਼ਨਲ ਪਾਰਕ ਵਿੱਚ ਉੱਤਰੀ ਸਸਕੈਚਵਨ ਨਦੀ ਵਿੱਚ ਡਿੱਗਣ ਨਾਲ ਮਰਨ ਵਾਲੇ ਗਗਨਦੀਪ ਸਿੰਘ ਖਾਲਸਾ ਦੀ ਲਾਸ਼ ਬਰਾਮਦ ਕੀਤੀ ਹੈ।

ਰੌਕੀ ਮਾਊਨਟੇਨ ਹਾਊਸ RCMP ਅਤੇ ਅਲਬਰਟਾ ਕੰਜ਼ਰਵੇਸ਼ਨ ਅਫਸਰਾਂ ਨੇ ਐਤਵਾਰ ਨੂੰ ਲਾਸ਼ ਨੂੰ ਅਬਰਾਹਿਮ ਝੀਲ ਦੇ ਪੱਛਮ ਵੱਲ ਇਕ ਰਿਮੋਟ ਟਾਪੂ ‘ਤੇ ਬਰਾਮਦ ਕੀਤਾ।

ਕੈਨੇਡਾ ‘ਚ 25 ਜੁਲਾਈ ਨੂੰ ਸਿੱਖ ਨੌਜਵਾਨ ਦੀ ਫੋਟੋ ਖਿਚਵਾਉਂਦੇ ਹੋਏ ਨਹਿਰ ‘ਚ ਡਿੱਗ ਜਾਣ ਕਾਰਨ ਮੌਤ ਹੋ ਗਈ ਸੀ, ਉਸ ਦੀ ਲਾਸ਼ 2 ਮਹੀਨਿਆਂ ਬਾਅਦ ਮਿਲੀ ਹੈ।

ਕੈਲਗਰੀ ਨਿਵਾਸੀ ਗਗਨਦੀਪ ਸਿੰਘ ਖਾਲਸਾ ਆਪਣੇ ਦੋਸਤਾਂ ਨਾਲ ਉੱਤਰੀ ਸਸਕੈਚਵਨ ‘ਚ ਘੁੰਮਣ ਗਿਆ ਸੀ । ਜਿਥੇ ਫੋਟੋ ਖਿਚਵਾਉਂਦੇ ਹੋਏ ਉਸਦਾ ਪੈਰ ਤਿਲਕ ਗਿਆ ਤੇ ਉਹ ਨਦੀ ‘ਚ ਡਿੱਗ ਗਿਆ।

ਉਸ ਦੇ ਦੋਸਤਾਂ ਨੇ ਦੱਸਿਆ ਕਿ ਖਾਲਸਾ ਬੌ ਵੈਲੀ ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਕੈਲਗਰੀ ਦੇ ਮੈਡੀਕਲ ਦਫਤਰ ਵਿਚ ਸਹਾਇਕ ਵਜੋਂ ਕੰਮ ਕਰ ਰਿਹਾ ਸੀ ਅਤੇ ਉਹ ਆਪਣੇ ਪੱਕੇ ਰੈਜ਼ੀਡੈਂਸੀ ਪੇਪਰਾਂ ਦੀ ਉਡੀਕ ਕਰ ਰਿਹਾ ਸੀ। ਦਸ ਦਈਏ ਕਿ 4 ਸਾਲ ਪਹਿਲਾਂ ਹੀ ਗਗਨਦੀਪ ਭਾਰਤ ਤੋਂ ਕੈਨੇਡਾ ਆਇਆ ਸੀ। ਪੜ੍ਹਾਈ ਕਰਨ ਤੋਂ ਬਾਅਦ ਕੰਮ ਕਰ ਰਿਹਾ ਸੀ।

Related News

ਪਾਕਿਸਤਾਨ ਦਾ ਅੱਤਵਾਦੀ ਚਿਹਰਾ ਮੁੜ ਹੋਇਆ ਬੇਨਕਾਬ, ਹੁਣ ਆਮ ਲੋਕ ਵੀ ਪੁੱਛ ਰਹੇ ਨੇ ਪਾਕਿਸਤਾਨ ਸਰਕਾਰ ਤੋਂ ਸਵਾਲ

Vivek Sharma

BIG BREAKING : ਜੋਅ ਬਿਡੇਨ ਬਣੇ ਅਮਰੀਕਾ ਦੇ ਰਾਸ਼ਟਰਪਤੀ, ਪੈਨਸਲਵੇਨੀਆ ਨੇ ਬਿਡੇਨ ਦਾ ਰਾਹ ਕੀਤਾ ਸੁਖਾਲਾ

Vivek Sharma

ਕੋਰੋਨਾ ਵਾਇਰਸ ਦੇ ਜੋਖਮ ਨੂੰ ਘਟਾ ਸਕਦੀ ਹੈ ਕੋਲੈਸਟ੍ਰੋਲ ਦੀ ਦਵਾਈ: Hebrew University professor

Rajneet Kaur

Leave a Comment

[et_bloom_inline optin_id="optin_3"]