channel punjabi
Canada News North America

2021 ਦੀ ਸ਼ੁਰੂਆਤ: ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੁਲਿਸ ਨੇ ਕੀਤਾ ਮੋਟਾ ਜੁਰਮਾਨਾ

ਨਵੇਂ ਸਾਲ ਦੀ ਸ਼ੁਰੂਆਤ ਮੌਕੇ ਰੇਜੀਨਾ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ । ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੁਲਿਸ ਵੱਲੋਂ ਨਾਲ ਦੀ ਨਾਲ ਜੁਰਮਾਨਾ ਠੋਕਿਆ ਜਾ ਰਿਹਾ ਹੈ। ਸਾਲ ਦੇ ਪਹਿਲੇ ਦਿਨ ਰੇਜੀਨਾ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਉਸਨੇ ਕੋਵਿਡ-19 ਦੇ ਆਦੇਸ਼ ਦੀ ਉਲੰਘਣਾ ਕਰਨ ਲਈ 1 ਜਨਵਰੀ ਨੂੰ ਆਪਣੀ ਅੱਠਵੀਂ ਅਤੇ 2021 ਦੀ ਪਹਿਲੀ ਟਿਕਟ ਜਾਰੀ ਕੀਤੀ ਹੈ। ਪੁਲਿਸ ਨੇ ਰੇਜਿਨਾ ਦੇ ਇੱਕ ਵਿਅਕਤੀ ਨੂੰ 2800 ਡਾਲਰ ਦਾ‌ ਜੁਰਮਾਨਾ ਕੀਤਾ ਹੈ।

ਇਸ ਸਬੰਧ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਲਿਟਲ ਪਾਈਨ ਲੂਪ ਦੇ 6300 ਬਲਾਕ ਦੇ ਇੱਕ ਅਪਾਰਟਮੈਂਟ ਵਿੱਚ ਇੱਕ ਵੱਡੇ ਸਮੂਹ ਦੇ ਇਕੱਠੇ ਹੋਣ ਦੀ ਸ਼ਿਕਾਇਤ ਮਿਲੀ । ਇਸ ਸ਼ਿਕਾਇਤ ਦੇ ਜਵਾਬ ਵਿੱਚ ਪੁਲਿਸ ਨੇ ਮੌਕੇ ਤੇ ਪਹੁੰਚ ਕੀਤੀ, ਅਤੇ ਪਾਇਆ ਕਿ ਉਸ ਥਾਂ ਤੇ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਨਹੀਂ ਕੀਤੀ ਜਾ ਰਹੀ ਸੀ। ਉਸ ਸਮੇਂ ਘਰ ਵਿੱਚ ਘੱਟੋ ਘੱਟ ਅੱਠ ਲੋਕ ਮੌਜੂਦ ਸਨ। ਇਹ ਨਿਯਮਾਂ ਦੇ ਵਿਪਰੀਤ ਸੀ। ਪੁਲਿਸ ਨੇ ਪੂਰੀ ਸਥਿਤੀ ਵੇਖਣ ਤੋਂ ਬਾਅਦ ਇਸ ਵਿਅਕਤੀ ਨੂੰ 2800 ਡਾਲਰ ਦੀ ਟਿਕਟ ਕੱਟਦੇ ਹੋਏ ਜੁਰਮਾਨਾ ਭਰਨ ਦੇ ਨਿਰਦੇਸ਼ ਦਿੱਤੇ ਗਏ ।‌
ਜ਼ਿਕਰਯੋਗ ਹੈ ਕਿ ਪੁਲਿਸ ਦੀ ਇਹ ਟਿਕਟ ਸਾਲ 2021 ਦੀ ਪਹਿਲੀ ਟਿਕਟ ਸੀ।

Related News

ਅਲਬਰਟਾ ‘ਚ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਕੋਰੋਨਾ ਵਾਇਰਸ ਪ੍ਰਭਾਵਿਤਾਂ ਦੇ ਮਾਮਲੇ, ਨਵੀਆਂ ਪਾਬੰਦੀਆਂ ਦਾ ਐਲਾਨ ਮੰਗਲਵਾਰ ਸ਼ਾਮ ਨੂੰ

Vivek Sharma

ਟੋਰਾਂਟੋ : ਕੈਨੇਡਾ ਡੇਅ ਸੇਲੀਬ੍ਰੇਸ਼ਨ ਤੋਂ ਰੌਣਕਾਂ ਗਾਇਬ !

Vivek Sharma

ਮੈਨੀਟੋਬਾ ਦੇ ਲੋਕਾਂ ਨੂੰ ਪਾਬੰਦੀਆਂ ਵਿੱਚ ਮਿਲੇਗੀ ਰਾਹਤ, ਸੂਬਾ ਸਰਕਾਰ ਨੇ ਸ਼ਰਤਾਂ ਸਹਿਤ ਢਿੱਲ ਦੇਣ ਦਾ ਕੀਤਾ ਫ਼ੈਸਲਾ

Vivek Sharma

Leave a Comment