channel punjabi
International News USA

BIG NEWS:’2021 ਇੰਡੀਆਸਪੋਰਾ ਗਵਰਨਮੈਂਟ ਲੀਡਰਸ’ ਸੂਚੀ ਜਾਰੀ : 15 ਦੇਸ਼ਾਂ ‘ਚ 200 ਤੋਂ ਵੱਧ ਭਾਰਤਵੰਸ਼ੀ ਅਹਿਮ ਅਹੁਦਿਆਂ ‘ਤੇ

ਵਾਸ਼ਿੰਗਟਨ : ਅੱਜ ਦੀ ਤਾਰੀਖ਼ ਵਿੱਚ ਦੁਨੀਆ ਭਰ ‘ਚ ਭਾਰਤੀ ਮੂਲ ਦੇ ਲੋਕਾਂ ਦੀ ਤੂਤੀ ਬੋਲ ਰਹੀ ਹੈ। ਕਮਲਾ ਹੈਰਿਸ ਜਿੱਥੇ ਅਮਰੀਕਾ ਦੀ ਉਪ ਰਾਸ਼ਟਰਪਤੀ ਹਨ ਉੱਥੇ ਹੀ ਬ੍ਰਿਟੇਨ ਵਿਚ ਖ਼ਜ਼ਾਨੇ ਦੀ ਚਾਬੀ ਰਿਸ਼ੀ ਸੁਨਕ ਸੰਭਾਲ ਰਹੇ ਹਨ। ‘2021 ਇੰਡੀਆਸਪੋਰਾ ਗਵਰਨਮੈਂਟ ਲੀਡਰਸ’ ਦੀ ਆਪਣੀ ਤਰ੍ਹਾਂ ਦੀ ਪਹਿਲੀ ਸੂਚੀ ਤਿਆਰ ਕੀਤੀ ਗਈ ਹੈ, ਜਿਸ ਵਿਚ ਦੁਨੀਆ ਭਰ ਵਿੱਚ ਉੱਚ ਅਹੁਦਿਆਂ ਤੇ ਬੈਠੇ ਪ੍ਰਵਾਸੀ ਭਾਰਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ।

ਸਰਕਾਰੀ ਵੈਬਸਾਈਟਾਂ ਅਤੇ ਜਨਤਕ ਤੌਰ ’ਤੇ ਉਪਲੱਬਧ ਹੋਰ ਸਾਧਨਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਇਸ ਸੂਚੀ ਵਿੱਚ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਸੂਚੀ ’ਚ ਡਿਪਲੋਮੈਟ, ਸੰਸਦ ਮੈਂਬਰ-ਵਿਧਾਇਕ, ਕੇਂਦਰੀ ਬੈਂਕਾਂ ਦੇ ਮੁਖੀ ਅਤੇ ਸੀਨੀਅਰ ਨੌਕਰਸ਼ਾਹ ਸ਼ਾਮਲ ਹਨ। ਜਦਕਿ ਉਪਰੋਕਤ 15 ਦੇਸ਼ਾਂ ਵਿੱਚ ਕੈਨੇਡਾ, ਅਮਰੀਕਾ, ਆਸਟਰੇਲੀਆ, ਸਿੰਗਾਪੁਰ, ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਬਰਤਾਨੀਆ ਜਿਹੇ ਮੁਲਕ ਸ਼ਾਮਲ ਹਨ।
ਇਸ ਵਿੱਚ ਦੱਸਿਆ ਗਿਆ ਹੈ ਕਿ ਭਾਰਤੀ ਮੂਲ ਦੇ 200 ਤੋਂ ਵੱਧ ਨੇਤਾ ਦੁਨੀਆ ਭਰ ਦੇ 15 ਦੇਸ਼ਾਂ ਵਿੱਚ ਲੋਕ ਸੇਵਾ ਦੇ ਉੱਚ ਅਹੁਦਿਆਂ ’ਤੇ ਪਹੁੰਚੇ ਹਨ ਅਤੇ ਇਨ੍ਹਾਂ ਵਿੱਚੋਂ 60 ਪ੍ਰਵਾਸੀ ਕੈਨੇਡਾ ਸਣੇ ਵੱਖ-ਵੱਖ ਮੁਲਕਾਂ ਵਿੱਚ ਮੰਤਰੀ ਮੰਡਲ ’ਚ ਅਹੁਦੇ ਸੰਭਾਲ ਰਹੇ ਹਨ।

ਇੰਡੀਆਸਪੋਰਾ ਦੇ ਸੰਸਥਾਪਕ, ਉਦਯੋਗਪਤੀ ਅਤੇ ਨਿਵੇਸ਼ਕ ਐੱਮ.ਆਰ. ਰੰਗਾਸਵਾਮੀ ਨੇ ਕਿਹਾ ਕਿ ਇਹ ਅਤਿਅੰਤ ਮਾਣ ਕਰਨ ਵਾਲੀ ਗੱਲ ਹੈ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਲੰਕਤੰਤਿ੍ਕ ਦੇਸ਼ ਦੀ ਪਹਿਲੀ ਔਰਤ ਅਤੇ ਪਹਿਲੀ ਸਿਆਹਫਾਮ ਉਪ ਰਾਸ਼ਟਰਪਤੀ ਭਾਰਤੀ ਮੂਲ ਦੀ ਹੈ। ਉੱਥੇ ਅਮਰੀਕੀ ਐੱਮਪੀ ਐਮੀ ਬੇਰਾ ਨੇ ਕਿਹਾ ‘2021 ਇੰਡੀਆਸਪੋਰਾ ਗਵਰਨਮੈਂਟ ਲੀਡਰਸ’ ਦੀ ਸੂਚੀ ਵਿਚ ਸ਼ਾਮਲ ਹੋਣਾ ਮੇਰੇ ਲਈ ਮਾਣ ਦੀ ਗੱਲ ਹੈ। ਸੰਸਦ ਵਿਚ ਸਭ ਤੋਂ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਐੱਮਪੀ ਦੇ ਤੌਰ ‘ਤੇ ਮੈਨੂੰ ਭਾਰਤੀ-ਅਮਰੀਕੀ ਭਾਈਚਾਰੇ ਦਾ ਨੇਤਾ ਬਣ ਕੇ ਮਾਣ ਹੈ। ਇਹ ਭਾਈਚਾਰਾ ਅਮਰੀਕੀ ਜੀਵਨ ਅਤੇ ਸਮਾਜ ਦਾ ਅਟੁੱਟ ਅੰਗ ਬਣ ਗਿਆ ਹੈ।
ਦੂਜੇ ਪਾਸੇ ਸੰਯੁਕਤ ਰਾਸ਼ਟਰ ਵਿੱਚ ਭਾਰਤੀ ਮੂਲ ਦੀ ਇੱਕ ਕਰਮੀ ਨੇ ਇਸ ਵਿਸ਼ਵ ਸੰਗਠਨ ਦਾ ਅਗਲਾ ਜਨਰਲ ਸਕੱਤਰ ਬਣਨ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐਨਡੀਪੀ) ਵਿੱਚ ਔਡੀਟਰ ਕੋਆਰਡੀਨੇਟਰ ਵਜੋਂ ਤੈਨਾਤ ਅਕਾਂਕਸ਼ਾ ਅਰੋੜਾ ਮੌਜੂਦਾ ਜਨਰਲ ਸਕੱਤਰ ਐਂਟੋਨਿਓ ਗੁਤਰਸ ਵਿਰੁੱਧ ਉਮੀਦਵਾਰੀ ਦਾ ਐਲਾਨ ਕਰਨ ਵਾਲੀ ਪਹਿਲੀ ਸ਼ਖਸ ਹੈ।

ਵਿਦੇਸ਼ ਮੰਤਰਾਲੇ ਮੁਤਾਬਕ ਤਿੰਨ ਕਰੋੜ 20 ਲੱਖ ਭਾਰਤਵੰਸ਼ੀ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਹਨ। ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਅਪ੍ਰਵਾਸੀ ਭਾਰਤੀ ਦੂਜੇ ਦੇਸ਼ਾਂ ਵਿਚ ਰਹਿੰਦੇ ਹਨ।

Related News

ਫੈਡਰਲ ਸਰਕਾਰ ਨੇ ਚਾਈਲਡ ਕੇਅਰ ਸੈਕਟਰ ਲਈ 625 ਮਿਲੀਅਨ ਡਾਲਰ ਦੀ ਆਰਥਿਕ ਮਦਦ ਦਾ ਕੀਤਾ ਐਲਾਨ

Rajneet Kaur

ਅਮਰੀਕਾ ਨੇ Nasa SpaceX ਰਾਕੇਟ ਲਾਂਚ ਕਰ ਰਚਿਆ ਇਤਿਹਾਸ, ਭਾਰਤੀ ਸਮੇਂ ਅਨੁਸਾਰ ਰਾਕੇਟ ਨੇ ਸ਼ਨੀਵਾਰ ਰਾਤ ਕਰੀਬ 1 ਵਜੇ ਭਰੀ ਉਡਾਣ

channelpunjabi

ਕੈਨੇਡਾ : ਕੋਵਿਡ 19 ਮਹਾਂਮਾਰੀ ਦੌਰਾਨ ਘਰੇਲੂ ਹਿੰਸਾ ਦੀਆਂ ਘਟਨਾਵਾਂ ‘ਚ ਹੋਇਆ ਮਹੱਤਵਪੂਰਣ ਵਾਧਾ, ਜੀਟੀਏ ਨੂੰ ਲੈ ਕੇ ਇੱਕ ਰਿਪੋਰਟ ਆਈ ਸਾਹਮਣੇ

Rajneet Kaur

Leave a Comment