channel punjabi
International News North America Uncategorized

19 ਜਨਵਰੀ ਨੂੰ ਹੋਣ ਵਾਲੀ ਸਰਕਾਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਮੁਲਤਵੀ

ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 55ਵੇਂ ਦਿਨ ਵੀ ਜਾਰੀ ਹੈ। ਹੁਣ 19 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਜੋ 20 ਜਨਵਰੀ ਨੂੰ ਹੋਵੇਗੀ। ਸੰਘਰਸ਼ ਦੇ ਤਹਿਤ ਕਿਸਾਨ ਲੀਡਰਾਂ ਨਾਲ ਕੇਂਦਰ ਸਰਕਾਰ ਦੀ ਬੈਠਕ 19 ਜਨਵਰੀ, 2021 ਨੂੰ ਹੋਣੀ ਸੀ। ਸਰਕਾਰ ਨੇ ਇਸ ਬੈਠਕ ਨੂੰ ਕੁਝ ਕਾਰਨਾਂ ਕਰਕੇ ਰੱਦ ਕਰ ਦਿੱਤਾ ਹੈ। ਹੁਣ ਇਹ ਬੈਠਕ 20 ਜਨਵਰੀ, 2021 ਨੂੰ ਬਾਅਦ ਦੁਪਹਿਰ 2 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ’ਚ ਹੋਵੇਗੀ।

26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਵਿਖੇ ਟਰੈਕਟਰ ਪਰੇਡ ਨੂੰ ਲੈ ਕੇ ਅੱਜ ਯਾਨੀ ਕਿ ਮੰਗਲਵਾਰ ਨੂੰ ਦਿੱਲੀ ਪੁਲਸ ਅਤੇ ਕਿਸਾਨ ਆਗੂਆਂ ਨਾਲ ਸਿੰਘੂ ਸਰਹੱਦ ‘ਤੇ ਅਹਿਮ ਬੈਠਕ ਹੋਈ। ਇਸ ਬੈਠਕ ‘ਚ ਕਿਸਾਨਾਂ ਨੇ ਦਿੱਲੀ ਪੁਲਸ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਆਪਣਾ ਰੋਡਮੈਪ ਸੌਂਪਿਆ ਹੈ। ਇਸ ਰੋਡਮੈਂਪ ‘ਚ ਕਿਸਾਨ ਆਗੂਆਂ ਨੇ ਮੁੱਖ ਗੱਲਾਂ ਰੱਖੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਹਾਲ ‘ਚ ਪਰੇਡ ਤੋਂ ਪਿੱਛੇ ਨਹੀਂ ਹੱਟਣਗੇ। ਸਾਡਾ 26 ਜਨਵਰੀ ਦਾ ਪ੍ਰੋਗਰਾਮ ਤੈਅ ਹੈ। ਇਹ ਟਰੈਕਟਰ ਪਰੇਡ ਦਿੱਲੀ ਅੰਦਰ ਹੀ ਕੱਢਾਂਗੇ ਅਤੇ ਸ਼ਾਂਤੀਪੂਰਨ ਢੰਗ ਨਾਲ ਕੱਢਾਂਗੇ। ਇਸ ਟਰੈਕਟਰ ਪਰੇਡ ‘ਚ ਵੱਡੀ ਗਿਣਤੀ ‘ਚ ਕਿਸਾਨ ਹਿੱਸਾ ਲੈਣਗੇ।26 ਜਨਵਰੀ ਦੇ ਦਿਨ ਕਿਸਾਨਾਂ ਦੀ ਪ੍ਰਸਤਾਵਿਤ ਟਰੈਕਟਰ ਪਰੇਡ ‘ਤੇ ਫ਼ੈਸਲਾ ਲੈਣ ਦੀ ਪੂਰੀ ਜ਼ਿੰਮੇਵਾਰੀ ਸੁਪਰੀਮ ਕੋਰਟ ਨੇ ਕੱਲ੍ਹ ਦੀ ਸੁਣਵਾਈ ‘ਚ ਦਿੱਲੀ ਪੁਲਸ ‘ਤੇ ਛੱਡੀ ਹੈ।

Related News

ਜਨਸੰਸਦ ’ਚ ਪਹੁੰਚੇ ਕਾਂਗਰਸੀ ਐੱਮ.ਪੀ. ਰਵਨੀਤ ਬਿੱਟੂ ਅਤੇ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨਾਲ ਹੋਈ ਜ਼ੋਰਦਾਰ ਧੱਕਾ-ਮੁੱਕੀ, ਗੱਡੀ ਦੇ ਸ਼ੀਸ਼ੇ ਭੰਨੇ

Vivek Sharma

ਲਗਭਗ 2,000 TDSB ਵਿਦਿਆਰਥੀ ਅਜੇ ਵੀ ਵਰਚੂਅਲ ਲਰਨਿੰਗ ਲਈ ਲੈਪਟੌਪਜ਼ ਤੇ ਟੇਬਲੈੱਟਸ ਦੀ ਉਡੀਕ ‘ਚ

Rajneet Kaur

ਕਿਸਾਨ ਅੰਦੋਲਨ: ਕਿਸਾਨਾਂ ਨੂੰ ਹਟਾਉਣ ’ਤੇ ਸੁਣਵਾਈ ਦੌਰਾਨ SC ਨੇ ਨੋਟਿਸ ਜਾਰੀ ਕਰਕੇ ਦਿੱਤਾ ਵੱਡਾ ਸੁਝਾਅ, ਸਹਿਮਤੀ ਨਾਲ ਸੁਲਝਾਓ ਮਸਲਾ

Vivek Sharma

Leave a Comment