channel punjabi
Canada International News North America

ਟੋਰਾਂਟੋ: 2010 ਜੀ 20 ਸੰਮੇਲਨ ‘ਚ ਗਲਤ ਤਰੀਕੇ ਨਾਲ ਹਿਰਾਸਤ ’ਚ ਲਏ 1100 ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਦਵੇਗੀ 16.5 ਮਿਲੀਅਨ ਕੈਨੇਡੀਅਨ ਡਾਲਰ

ਟੋਰਾਂਟੋ: ਟੋਰਾਂਟੋ ‘ਚ ਸਾਲ 2010 ਦੇ ਜੀ-20 ਸੰਮੇਲਨ ਨਾਲ ਜੁੜੇ ਕਲਾਸ ਐਕਸ਼ਨ ‘ਚ ਸਮੂਹਕ ਗ੍ਰਿਫਤਾਰੀਆਂ ਬਾਰੇ ਇਕ ਦਹਾਕੇ ਤੋਂ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਟੋਰਾਂਟੋ ਦੀ ਇਕ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਟੋਰਾਂਟੋ ਪੁਲਿਸ ਨੂੰ ਗਲਤ ਤਰੀਕੇ ਨਾਲ ਹਿਰਾਸਤ’ਚ ਲਏ ਤਕਰੀਬਨ 1100 ਪ੍ਰਦਰਸ਼ਨਕਾਰੀਆਂ ਨੂੰ 16.5 ਮਿਲੀਅਨ ਕੈਨੇਡੀਅਨ ਡਾਲਰ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਹੈ।

ਕਲਾਸ-ਐਕਸ਼ਨ ਮੁਕੱਦਮੇ ਪਿੱਛੇ ਉਨ੍ਹਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਕਿਹਾ ਕਿ ਇਹ ਸਮਝੌਤਾ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਨਾਲ 10 ਸਾਲਾਂ ਦੀ ਅਦਾਲਤ ਦੀ ਕਾਰਵਾਈ ਅਤੇ ਗੱਲਬਾਤ ਤੋਂ ਬਾਅਦ ਹੋਇਆ ਹੈ। ਵਕੀਲਾਂ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਹਰੇਕ ਵਿਅਕਤੀ  ਨੂੰ 5000 ਹਜ਼ਾਰ ਡਾਲਰ ਤੋਂ ਲੈ ਕੇ 24,700 ਡਾਲਰ ਦੇਣ ਲਈ ਕਿਹਾ ਗਿਆ ਹੈ।

ਇਸ ਤੋਂ ਇਲਾਵਾ ਟੋਰਾਂਟੋ ਪੁਲਿਸ ਨੂੰ ਪ੍ਰਦਰਸ਼ਨ ਸਬੰਧੀ ਜਾਣਕਾਰੀ ਸਾਂਝੀ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਦਸਣਯੋਗ ਹੈ ਕਿ 2010 ‘ਚ ਜੀ-20 ਸੰਮੇਲਨ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਪ੍ਰਦਰਸ਼ਨਕਾਰੀ ਡਾਊਨਟਾਊਨ ਟੋਰਾਂਟੋ ‘ਚ ਇੱਕਠਾ ਹੋਏ ਸਨ। ਇਹ ਪ੍ਰਦਰਸ਼ਨ 26-27 ਜੂਨ ਨੂੰ ਸ਼ਾਂਤਮਈ ਢੰਗ ਨਾਲ ਕੀਤਾ ਗਿਆ ਸੀ। ਇਸ ਦੌਰਾਨ ਮਾਸਕ ਪਾਏ  ਕੁਝ ਪ੍ਰਦਰਸ਼ਨਕਾਰੀਆਂ ਨੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ  ਲਗਾ ਦਿਤੀ ਸੀ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਈ ਪ੍ਰਦਰਸ਼ਕਾਰੀ ਹਿਰਾਸਤ ‘ਚ ਲਏ ਸਨ ਜੋ ਆਪਣੀ ਗੱਲ ਸ਼ਾਂਤਮਈ ਢੰਗ ਨਾਲ ਰਖ ਰਹੇ ਸਨ।

ਸ਼ੈਰੀ ਗੁੱਡ (Sherry Good) , ਜਿਸ ਨੇ 2010 ਵਿਚ ਮੁਕੱਦਮਾ ਸ਼ੁਰੂ ਕੀਤਾ ਸੀ, ਉਸਨੇ ਕਿਹਾ ਕਿ ਸਮਝੌਤਾ “ਕੁਝ ਨਿਆਂ ਲਿਆਉਂਦਾ ਹੈ,” ਅਤੇ ਉਹ ਉਮੀਦ ਕਰਦੀ ਹੈ ਕਿ ਹੁਣ ਤੋਂ ਆਜ਼ਾਦ ਪ੍ਰਗਟਾਵੇ ਦੇ ਅਧਿਕਾਰ ਦਾ ਵਧੇਰੇ ਸਤਿਕਾਰ ਕੀਤਾ ਜਾਵੇਗਾ।

 

Related News

ਮੰਗਲਵਾਰ ਨੂੰ ਸਸਕੈਚਵਨ ‘ਚ ਕੋਰੋਨਾ ਵਾਇਰਸ ਦੇ 10 ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਵਾਲਮਾਰਟ ਕੈਨੇਡਾ ਵੱਲੋਂ ਆਪਣੇ ਛੇ ਸਟੋਰਜ਼ ਨੂੰ ਬੰਦ ਕੀਤਾ ਜਾ ਰਿਹੈ,ਕੰਪਨੀ ਆਪਣੇ ਬਾਕੀ ਸਟੋਰਜ਼ ਨੂੰ ਅਪਗ੍ਰੇਡ ਕਰਨ ਲਈ 500 ਮਿਲੀਅਨ ਡਾਲਰ ਖਰਚਣ ਦੀ ਤਿਆਰੀ ‘ਚ

Rajneet Kaur

ਓਂਟਾਰੀਓ ਵਿੱਚ ਨਵੇਂ COVID-19 ਅੰਕੜਿਆਂ ‘ਚ 20 ਸਾਲ ਤੋਂ ਘੱਟ ਉਮਰ ਹੇਠ ਸੂਬੇ ਦੀ ਪਹਿਲੀ ਮੌਤ ਦਰਜ

team punjabi

Leave a Comment