channel punjabi
Canada News North America

ਹੈਲਥ ਕੈਨੇਡਾ ਨੇ ਜਾਨਸਨ ਐਂਡ ਜਾਨਸਨ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਚਾਰ ਵੈਕਸੀਨਾਂ ਨੂੰ ਪ੍ਰਵਾਨਗੀ

ਓਟਾਵਾ : ਹੈਲਥ ਕੈਨੇਡਾ ਨੇ ਜਾਨਸਨ ਅਤੇ ਜਾਨਸਨ ਦੇ ਇੱਕ ਖੁਰਾਕ ਵਾਲੇ COVID-19 ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕੈਨੇਡਾ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਐਲਾਨ ਕੀਤਾ । ਇਹ ਟੀਕਾ ਕੈਨੇਡਾ ਦੀ ਕੋਰੋਨਾ ਖਿਲਾਫ ਜਾਰੀ ਮੁਹਿੰਮ ਨੂੰ ਨਿਸ਼ਚਿਤ ਤੌਰ’ਤੇ ਹੋਰ ਤਾਕਤ ਦੇਵੇਗਾ । ਜਾਨਸਨ ਅਤੇ ਜਾਨਸਨ ਹੈਲਥ ਕਨੇਡਾ ਦੀ ਮਨਜ਼ੂਰੀ ਦੀ ਮੋਹਰ ਪ੍ਰਾਪਤ ਕਰਨ ਵਾਲਾ ਚੌਥਾ ਅਧਿਕਾਰਤ ਸ਼ਾਟ ਬਣ ਗਿਆ ਹੈ। ਹੈਲਥ ਕੈਨੇਡਾ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਜ਼ਿਆਦਾ ਕੈਨੇਡਾ ਵਾਸੀਆਂ ਨੂੰ ਇਹ ਵੈਕਸੀਨ ਲਗਾਈ ਜਾ ਸਕੇਗੀ।

ਹੈਲਥ ਕੈਨੇਡਾ ਦੀ ਮੁੱਖ ਮੈਡੀਕਲ ਸਲਾਹਕਾਰ ਡਾ. ਸੁਪ੍ਰੀਆ ਸ਼ਰਮਾ ਨੇ ਕਿਹਾ, ‘ਕੈਨੇਡਾ ਚਾਰ ਟੀਕਿਆਂ ਨੂੰ ਪ੍ਰਵਾਨ ਕਰਨ ਵਾਲਾ ਪਹਿਲਾ ਦੇਸ਼ ਹੈ।’


ਜਾਨਸਨ ਅਤੇ ਜਾਨਸਨ ਵੈਕਸੀਨ ਦੀ ਵਿਸ਼ੇਸ਼ਤਾ ਦੱਸਦੇ ਹੋਏ ਉਹਨਾਂ ਕਿਹਾ ਕਿ, ‘ਇਹ ਇੱਕੋ ਖੁਰਾਕ ਵਾਲਾ ਪਹਿਲਾ COVID-19 ਟੀਕਾ ਹੈ, ਜੋ ਕਿ ਕੈਨੇਡਾ ਵਿਚ ਉਪਲਬਧ ਹੋਵੇਗਾ। ਮਾਹਰਾਂ ਅਨੁਸਾਰ ਇਸ ਨਾਲ ਆਬਾਦੀ ਵਿਚ ਕੋਰੋਨਾ ਖਿਲਾਫ ਪ੍ਰਤੀਰੋਧਕਤਾ ਵਧਾਉਣ ਵਿਚ ਮਦਦ ਮਿਲੇਗੀ ਅਤੇ ਇਸ ਦੀ ਖੁਰਾਕ ਲਈ ਘੱਟ ਡਾਕਟਰੀ ਮੁਲਾਕਾਤਾਂ ਅਤੇ ਸਟਾਫ ਦੀ ਲੋੜ ਪਵੇਗੀ । ਇਹ ਕੈਨੇਡਾ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਵਰਤਣ ਲਈ ਮਨਜ਼ੂਰ ਹੈ ਅਤੇ ਇਹ ਬਾਲਗਾਂ ਵਿੱਚ ਪ੍ਰਭਾਵਸ਼ਾਲੀ ਹੈ।’

ਡਾ. ਸੁਪ੍ਰਿਆ ਸ਼ਰਮਾ ਨੇ ਕਿਹਾ, ‘ਜਾਨਸਨ ਅਤੇ ਜਾਨਸਨ ਟੀਕੇ ਲਈ, 40,000 ਤੋਂ ਵੱਧ ਲੋਕਾਂ ਦੇ ਵੱਡੇ ਅਧਿਐਨ ਕੀਤਾ ਗਿਆ ਹੈ, ਜਿਸ ਵਿਚ 65 ਅਤੇ ਇਸ ਤੋਂ ਵੱਧ ਉਮਰ ਦੇ 20 ਪ੍ਰਤੀਸ਼ਤ ਲੋਕੀ ਸ਼ਾਮਲ ਸਨ, ਨੇ ਦਿਖਾਇਆ ਹੈ ਕਿ ਨੌਜਵਾਨ ਅਤੇ ਬਜ਼ੁਰਗ ਦੋਹਾਂ ਵਰਗਾਂ ਵਿਚ ਇਹ ਵੈਕਸੀਨ ਇਕੋ ਜਿਹੀ ਪ੍ਰਭਾਵਸ਼ੀ ਰਹੀ।’

ਹੈਲਥ ਕੈਨੇਡਾ ਦੇ ਡਾ. ਮਾਰਕ ਬਰਥਿਅਮ ਨੇ ਕਿਹਾ ਕਿ ਟੀਕਾਕਰਨ ਲਈ ਇਕੱਲੀ ਖੁਰਾਕ ਦੀ ਜ਼ਰੂਰਤ ਨਾਲ ਕਲੀਨਿਕਾਂ ‘ਤੇ ਦਬਾਅ ਘਟੇਗਾ। ਇਸ ਵੈਕਸੀਨ ਦਾ ਅਸਰ ਕਈ ਮਹੀਨਿਆਂ ਤੱਕ ਰਹਿੰਦਾ ਹੈ। ਇਸ ਸ਼ਾਟ ਨੂੰ ਭੇਜਣਾ ਅਤੇ ਸਟੋਰ ਕਰਨਾ ਬਹੁਤ ਅਸਾਨ ਹੈ, ਕਿਉਂਕਿ ਇਸਨੂੰ ਇੱਕ ਫਰਿੱਜ ਵਿੱਚ ਰੱਖਿਆ ਜਾ ਸਕਦਾ ਹੈ। ਇਸਨੂੰ 2°C ਅਤੇ 8°C ਦੇ ਵਿਚਕਾਰ ਘੱਟੋ ਘੱਟ ਤਿੰਨ ਮਹੀਨਿਆਂ ਲਈ ਰੱਖਿਆ ਜਾ ਸਕਦਾ ਹੈ।

ਕੈਨੇਡਾ ਨੇ ਟੀਕੇ ਦੀਆਂ 10 ਮਿਲੀਅਨ ਖੁਰਾਕਾਂ ਦਾ ਪੂਰਵ-ਆਰਡਰ ਕੀਤਾ ਹੋਇਆ ਹੈ, ਜਿਸ ਵਿੱਚ 28 ਮਿਲੀਅਨ ਤੱਕ ਦਾ ਪ੍ਰਬੰਧ ਕਰਨ ਦੇ ਵਿਕਲਪ ਹਨ। ਸ਼ੁਰੂਆਤੀ 10 ਮਿਲੀਅਨ ਖੁਰਾਕਾਂ ਦੀ ਸਤੰਬਰ ਤੱਕ ਮਿਲਣ ਦੀ ਉਮੀਦ ਕੀਤੀ ਜਾਂਦੀ ਹੈ।

ਉਧਰ ਖਰੀਦ ਮੰਤਰੀ ਅਨੀਤਾ ਆਨੰਦ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇਸ ਵੈਕਸੀਨ ਦੀ ਪਹਿਲੀ ਖੇਪ ਅਪ੍ਰੈਲ ਅਤੇ ਜੂਨ ਵਿਚਕਾਰ ਆ ਸਕਦੀ ਹੈ।
ਗਲੋਬਲ ਅਜ਼ਮਾਇਸ਼ਾਂ ਵਿਚ ਇਹ ਪਾਇਆ ਗਿਆ ਹੈ ਕਿ ਮੱਧਮ ਤੋਂ ਗੰਭੀਰ ਬਿਮਾਰੀ ਨੂੰ ਘਟਾਉਣ ਵਿਚ ਜਾਨਸਨ ਅਤੇ ਜਾਨਸਨ ਦਾ ਸ਼ਾਟ 66 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ ਅਤੇ ਬਹੁਤ ਗੰਭੀਰ ਨਤੀਜਿਆਂ ਨੂੰ ਰੋਕਣ ਵਿਚ 85 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ। ਖਾਸ ਤੌਰ ‘ਤੇ, ਅਜ਼ਮਾਇਸ਼ਾਂ ਦੌਰਾਨ ਕੋਈ ਮੌਤ ਨਹੀਂ ਹੋਈ ।

Related News

ਹਾਂਗਕਾਂਗ ਵਿੱਚ ਜਿੰਮੀ ਲਾਈ ਦੀ ਗ੍ਰਿਫਤਾਰੀ, ਅਮਰੀਕਾ ਅਤੇ ਚੀਨ ਵਿਚਾਲੇ ਤਲਖ਼ੀ ਵਧੀ

Vivek Sharma

ਮੈਨੀਟੋਬਾ ਵਿੱਚ ਸਖ਼ਤੀ ਕਰਨ ਦਾ ਜ਼ਿੰਮਾ ਨਿੱਜੀ ਸੁਰੱਖਿਆ ਕੰਪਨੀ ਹਵਾਲੇ!ਵੀਕਐਂਡ ‘ਤੇ ਸੰਭਾਲੇਗੀ ਕਮਾਨ

Vivek Sharma

BIG NEWS : ਕੈਨੇਡਾ ਪਹੁੰਚੀ ਭਾਰਤ ਵਿੱਚ ਤਿਆਰ ਆਕਸਫੋਰਡ-ਐਸਟ੍ਰਾਜ਼ਨੇਕਾ ਕੋਵਿਡ-19 ਟੀਕੇ ਦੀ ਪਹਿਲੀ ਖੇਪ, ਹੈਲਥ ਕੈਨੇਡਾ ਨੇ ਲਿਆ ਸੁਖ ਦਾ ਸਾਂਹ

Vivek Sharma

Leave a Comment