channel punjabi
Canada International News North America

ਹੈਮਿਲਟਨ ਦੀ ਇਕ ਪ੍ਰਯੋਗਸ਼ਾਲਾ ਨੇ 31 ਵਿਅਕਤੀਆਂ ਦੇ ਗਲਤ COVID-19 ਦੇ ਨਤੀਜੇ ਜਾਰੀ ਕਰਨ ਤੋਂ ਬਾਅਦ ਮੰਗੀ ਮੁਆਫੀ

ਹੈਮਿਲਟਨ ਦੀ ਇਕ ਪ੍ਰਯੋਗਸ਼ਾਲਾ ਨੇ 31 ਵਿਅਕਤੀਆਂ ਦੇ ਗਲਤ COVID-19 ਦੇ ਨਤੀਜੇ ਜਾਰੀ ਕਰਨ ਤੋਂ ਬਾਅਦ ਮੁਆਫੀ ਮੰਗੀ ਹੈ।

ਹੈਮਿਲਟਨ ਰੀਜਨਲ ਲੈਬੋਰੇਟਰੀ ਮੈਡੀਸਨ ਪ੍ਰੋਗਰਾਮ ਮੁਤਾਬਕ ਹਰ ਉਹ ਵਿਅਕਤੀ ਜਿੰਨ੍ਹਾਂ ਦੀ ਰਿਪੋਰਟ ਗਲਤ ਦਸੀ ਗਈ ਉਨ੍ਹਾਂ ਨਾਲ ਸਪੰਰਕ ਕੀਤਾ ਗਿਆ ਹੈ। ਹੈਮਿਲਟਨ ਹੈਲਥ ਸਰਵਿਸਿਜ਼ ਮੁਤਾਬਕ ਜਿਹੜੇ 16 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਸੀ, ਉਨ੍ਹਾਂ ਨੂੰ ਗਲਤੀ ਨਾਲ ਨੈਗੇਟਿਵ ਨਤੀਜੇ ਵਾਲੀ ਰਿਪੋਰਟ ਦੇ ਦਿੱਤੀ ਗਈ। ਇਸ ਦੇ ਇਲਾਵਾ ਜਿਹੜੇ 15 ਲੋਕ ਬਿਲਕੁਲ ਸਿਹਤਮੰਦ ਸਨ, ਉਨ੍ਹਾਂ ਨੂੰ ਗਲਤੀ ਨਾਲ ਕੋਰੋਨਾ ਪਾਜ਼ੀਟਿਵ ਦੀ ਰਿਪੋਰਟ ਦੇ ਦਿੱਤੀ ਗਈ।

ਲੈਬ ਵਿਚ ਪ੍ਰਕਿਰਿਆ ਕੀਤੇ ਗਏ ਟੈਸਟ 30 ਅਤੇ 31 ਦਸੰਬਰ ਨੂੰ ਹੈਮਿਲਟਨ, ਬਰਲਿੰਗਟਨ, ਉਂਟਾਰੀਓ ਅਤੇ ਹੋਰ ਆਸ ਪਾਸ ਦੇ ਇਲਾਕਿਆਂ ਵਿਚ ਇਕੱਤਰ ਕੀਤੇ ਗਏ ਸਨ। ਦੱਸ ਦਈਏ ਕਿ ਸੂਬੇ ਵਿਚ ਬੀਤੇ ਹਫ਼ਤੇ ਤੋਂ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ।

Related News

INDIA TOUR TO AUSTRALIA : ਟੀ-20 ਲੜੀ ਦਾ ਆਗਾਜ਼ ਭਾਰਤ ਨੇ ਜਿੱਤ ਨਾਲ ਕੀਤਾ

Vivek Sharma

ਅਮਰੀਕਾ ‘ਚ ਮੁੜ ਕਹਿਰ ਬਣਦਾ ਜਾ ਰਿਹਾ ਹੈ ਕੋਰੋਨਾ, ਰੋਜ਼ਾਨਾ ਰਿਕਾਰਡ ਗਿਣਤੀ ‘ਚ ਵਧ ਰਹੇ ਨੇ ਸੰਕ੍ਰਮਣ ਦੇ ਮਾਮਲੇ

Vivek Sharma

ਵਿਨੀਪੈਗ ‘ਚ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਨ ਲਈ ਲਗਭਗ 1000 ਵਾਹਨਾਂ ‘ਤੇ ਸਵਾਰ ਹੋ ਕੇ ਲੋਕਾਂ ਨੇ ਵਿਰੋਧ ਕੀਤਾ ਦਰਜ

Rajneet Kaur

Leave a Comment