channel punjabi
International News

ਹੁਣ ਬ੍ਰਿਟੇਨ ਨੇ ਵੀ ਫਾਇਜ਼ਰ ਦੀ ਵੈਕਸੀਨ ਦੇ ਕਮਜ਼ੋਰ ਪੱਖ ਨੂੰ ਕੀਤਾ ਉਜਾਗਰ !

ਲੰਡਨ : 16 ਸਾਲ ਤੋਂ ਘੱਟ ਤੇ ਬੱਚਿਆਂ ਨੂੰ ਫਾਇਜ਼ਰ ਦੀ ਕੋਰੋਨਾ ਵੈਕਸੀਨ ਨਾ ਦੇਣ ਦੀ ਕੈਨੇਡਾ ਵਿੱਚ ਕੀਤੀ ਹਦਾਇਤ ਤੋਂ ਬਾਅਦ ਬ੍ਰਿਟੇਨ ਨੇ ਵੀ ਵੈਕਸੀਨ ਦਾ ਕਮਜ਼ੋਰ ਪੱਖ ਫ਼ੜ੍ਹਿਆ ਹੈ ।

ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਗੰਭੀਰ ਐਲਰਜੀ ਪ੍ਰਤੀਕਿਰਿਆਵਾਂ ਵਾਲੇ ਲੋਕਾਂ ਨੂੰ ਫਾਈਜ਼ਰ ਅਤੇ ਬਾਇਓਨਨੈੱਕ ਵੱਲੋਂ ਵਿਕਸਿਤ ਕੋਵਿਡ-19 ਵੈਕਸੀਨ ਦੇ ਟੀਕੇ ਨਹੀਂ ਲਗਾਉਣੇ ਚਾਹੀਦੇ। ਬ੍ਰਿਟੇਨ ਨੇ ਮੰਗਲਵਾਰ ਨੂੰ ਕੋਰੋਨਾ ਵਿਰੁੱਧ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ। 90 ਸਾਲਾਂ ਮਾਰਗਰੇਟ ਕੀਨਨ ਪੂਰੇ ਵਿਸ਼ਵ ‘ਚ ਟੀਕੇ ਦਾ ਡੋਜ਼ ਲੈਣ ਵਾਲੀ ਪਹਿਲੀ ਬੀਬੀ ਬਣ ਗਈ ਹੈ।

ਐਲਰਜੀ ਸੰਬੰਧੀ ਦਿੱਕਤਾਂ ਦਾ ਉਸ ਸਮੇਂ ਪਤਾ ਲੱਗਾ ਜਦੋਂ
ਦੋ ਐੱਨ.ਐੱਚ.ਐੱਸ. ਮੁਲਾਜ਼ਮਾਂ ਨੂੰ ਟੀਕਾ ਲਗਾਇਆ ਗਿਆ। ਯੂ.ਕੇ. ਮੈਡੀਸਨਸ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ ਨੇ ਕਥਿਤ ਤੌਰ ‘ਤੇ ਐੱਨ.ਐੱਚ.ਐੱਸ. ਟਰਸੱਟਾਂ ਨੂੰ ਸਲਾਹ ਦਿੱਤੀ ਹੈ ਕਿ ਡਰੱਗਸ, ਟੀਕੇ ਜਾਂ ਭੋਜਣ ਕਾਰਣ ਹੋਣ ਵਾਲੀਆਂ ਮਹੱਤਵਪੂਰਨ ਐਲਰਜੀ ਦੀਆਂ ਪ੍ਰਤੀਕਿਰਿਆਵਾਂ ਵਾਲੇ ਲੋਕਾਂ ਨੂੰ ਟੀਕਾ ਨਹੀਂ ਲਾਇਆ ਜਾਣਾ ਚਾਹੀਦਾ।

ਐੱਨ.ਐੱਚ.ਐੱਸ. ਇੰਗਲੈਂਡ ਨੇ ਪੁਸ਼ਟੀ ਕੀਤੀ ਹੈ ਕਿ ਟੀਕਾਕਰਣ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲੇ ਸਾਰੇ ਟਰੱਸਟਾਂ ਨੂੰ ਇਸ ਦੇ ਬਾਰੇ ‘ਚ ਪਤਾ ਹੈ ਅਤੇ ਬੁੱਧਵਾਰ ਨੂੰ ਸਾਰੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਉਨ੍ਹਾਂ ‘ਚ ਪਹਿਲਾਂ ਤੋਂ ਐਲਰਜੀ ਦਾ ਇਤਿਹਾਸ ਫੇਰ ਜਾਂ ਨਹੀਂ। ਇਸ ਦੀ ਤੋਂ ਬਾਅਦ ਹੀ ਵੈਕਸੀਨ ਦੇਣ ਦਾ ਫੈਸਲਾ ਕੀਤਾ ਜਾਣਾ ਚਾਹੀਦਾ ਹੈ।

Related News

BIG NEWS : ਮੈਨੀਟੋਬਾ ਵਾਸੀਆਂ ਲਈ ਸ਼ਨੀਵਾਰ ਤੋਂ ਹੋਵੇਗੀ ‘ਅੱਛੇ ਦਿਨਾਂ’ ਦੀ ਮੁੜ ਸ਼ੁਰੂਆਤ

Vivek Sharma

ਫ੍ਰੈਂਚ ਭਾਸ਼ਾ ਦੇ ਹੱਕ ਵਿਚ ਮੋਂਟ੍ਰਿਆਲ ਵਿਖੇ ਹੋਇਆ ਜ਼ੋਰਦਾਰ ਪ੍ਰਦਰਸ਼ਨ, ਫ੍ਰੈਂਚ ਭਾਸ਼ਾ ਦੀ ਵਰਤੋਂ ਲਈ ਨਾਅਰੇਬਾਜ਼ੀ

Vivek Sharma

ਐਬਟਸਫੋਰਡ ਬੀ.ਸੀ ਦੇ ਕੇਅਰ ਹੋਮ ‘ਚ ਕੋਵਿਡ 19 ਆਉਟਬ੍ਰੇਕ,101 ਲੋਕਾਂ ਦੀ ਰਿਪੋਰਟ ਪਾਜ਼ੀਟਿਵ

Rajneet Kaur

Leave a Comment