channel punjabi
International News

ਹੁਣ ਇਕ ਸਾਬਕਾ ਮਾਡਲ ਨੇ ਲਗਾਏ ਟਰੰਪ ‘ਤੇ ਜਿਨਸੀ ਸੋਸ਼ਣ ਦੇ ਦੋਸ਼ !

ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹੀਂ ਦਿਨੀਂ ਨਵੰਬਰ ਮਹੀਨੇ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਉਲਝੇ ਹੋਏ ਹਨ, ਪਰ ਇੱਕ ਨਵੇਂ ਖੁਲਾਸੇ ਨੇ ਉਨ੍ਹਾਂ ਦੀਆਂ ਮੁਸੀਬਤਾਂ ਨੂੰ ਵਧਾ ਦਿੱਤਾ ਹੈ । ਅਮਰੀਕੀ ਰਾਸ਼ਟਰਪਤੀ ‘ਤੇ ਇੱਕ ਵਾਰ ਫਿਰ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਡੋਨਾਲਡ ਟਰੰਪ ‘ਤੇ ਇਸ ਵਾਰ ਸਾਬਕਾ ਮਾਡਲ ਐਮੀ ਡੌਰਿਸ ਵਲੋਂ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ।

ਐਮੀ ਨੇ ਇੱਕ ਅਖ਼ਬਾਰ ਨੂੰ ਟਰੰਪ ‘ਤੇ ਇਲਜ਼ਾਮ ਲਗਾਉਂਦਿਆਂ ਇੰਟਰਵਿਊ ਦਿੱਤਾ ਅਤੇ ਬਹੁਤ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ। ਐਮੀ ਨੇ ਦੋਸ਼ ਸਾਬਤ ਕਰਨ ਲਈ ਅਖ਼ਬਾਰ ਨੂੰ ਉਸ ਸਮੇਂ ਦੀਆਂ ਕੁਝ ਫੋਟੋਆਂ ਵੀ ਪ੍ਰਦਾਨ ਕੀਤੀਆਂ। ਐਮੀ ਦੇ ਦੋਸ਼ਾਂ ਤੋਂ ਬਾਅਦ ਟਰੰਪ ਨੇ ਇਸ ਨੂੰ ਝੂਠ ਦੱਸਿਆ ਅਤੇ ਆਪਣੇ ਵਕੀਲਾਂ ਰਾਹੀਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ।

ਸਾਬਕਾ ਮਾਡਲ ਐਮੀ ਡੌਰਿਸ ਨੇ ਬ੍ਰਿਟੇਨ ਦੇ ਇੱਕ ਪ੍ਰਸਿੱਧ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਦੱਸਿਆ ਕਿ ਟਰੰਪ ਨੇ ਨਿਊਯਾਰਕ ਵਿੱਚ ਯੂਐਸ ਓਪਨ ਦੌਰਾਨ ਆਪਣੇ ਵੀਆਈਪੀ ਬਾਕਸ ਵਿੱਚ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ। ਐਮੀ ਦਾ ਕਹਿਣਾ ਹੈ ਕਿ ਜਦੋਂ ਉਹ ਵੀਆਈਪੀ ਬਾਕਸ ‘ਤੇ ਗਈ ਤਾਂ ਉੱਥੇ ਮੌਜੂਦ ਟਰੰਪ ਨੇ ਉਸ ਨੂੰ ਫੜ ਲਿਆ।

ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਹੈ ਬਿਆਨ : ਵਕੀਲ

ਇਸ ਸਾਰੇ ਮਾਮਲੇ ‘ਤੇ ਟਰੰਪ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੋਸ਼ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਹੋ ਸਕਦਾ ਹੈ ਕਿਉਂਕਿ ਟਰੰਪ ਨੂੰ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਜੋ ਬਿਡੇਨ ਦਾ ਮਜ਼ਬੂਤੀ ਨਾਲ ਸਾਹਮਣਾ ਕਰ ਰਹੇ ਨੇ, ਅਜਿਹੀਆਂ ਖਬਰਾਂ ਟਰੰਪ ਦਾ ਅਕਸ ਵਿਗਾੜਨ ਲਈ ਵਿਰੋਧੀਆਂ ਦੀ ਸਾਜ਼ਿਸ਼ ਹੋ ਸਕਦੇ ਨੇ ।

Related News

ਸੇਂਟ ਲਾਰੈਂਸ ਮਾਰਕਿਟ ਵਿਖੇ ਦੁਕਾਨਾਂ ‘ਤੇ ਕੰਮ ਕਰਨ ਵਾਲੇ 6 ਕਰਮਚਾਰੀਆਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਸੰਭਲਣ ਲੱਗੀ ਕੈਨੇਡਾ ਦੀ ਆਰਥਿਕਤਾ, ਤਾਜ਼ਾ ਅੰਕੜਿਆਂ ਤੋਂ ਟਰੂਡੋ ਉਤਸ਼ਾਹਿਤ

Vivek Sharma

ਜੇਕਰ ਕੋਵਿਡ 19 ਦੀ ਦੂਜੀ ਲਹਿਰ ਦੌਰਾਨ ਮਾਮਲੇ ਵਧਦੇ ਹਨ, ਤਾਂ ਸਕੂਲ ਬੰਦ ਕਰਨ ਤੋਂ ਸੰਕੋਚ ਨਹੀਂ ਕਰਾਗਾਂ : ਪ੍ਰੀਮੀਅਰ ਡੱਗ ਫੋਰਡ

Rajneet Kaur

Leave a Comment