channel punjabi
Canada International News North America

ਹੁਣ ਅਲਬਰਟਾ ਸੂਬੇ ਵਿੱਚ ਵੀ ਮਿਲਿਆ ਬ੍ਰਿਟੇਨ ਵਾਲੇ ਵਾਇਰਸ ਦਾ ਪੀੜਤ, ਲੋਕਾਂ ‘ਚ ਸਹਿਮ

ਐਡਮੰਟਨ : ਕੈਨੇਡਾ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਹਾਲੇ ਤੱਕ ਚੰਗੀ ਤਰ੍ਹਾਂ ਕਾਬੂ ਨਹੀਂ ਹੋਈ ਕਿ ਹੁਣ ਬ੍ਰਿਟੇਨ ਵਾਲੇ ਵਾਇਰਸ ਦੀ ਦਹਿਸ਼ਤ ਨੇ ਲੋਕਾਂ ਦੀ ਜਾਨ ਸੁਖਾ ਦਿੱਤੀ ਹੈ। ਉਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਮਗਰੋਂ ਹੁਣ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਵੀ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਇੱਕ ਮਰੀਜ਼ ਮਿਲਿਆ ਹੈ, ਜੋ ਕਿ ਹੁਣੇ ਹੀ ਯੂ.ਕੇ. ਤੋਂ ਪਰਤਿਆ ਸੀ।
ਅਲਬਰਟਾ ਦੀ ਚੀਫ਼ ਮੈਡੀਕਲ ਅਫ਼ਸਰ ਡਾ. ਡੀਨਾ ਹਿੰਸ਼ਾ ਨੇ ਕਿਹਾ ਕਿ ਸੂਬੇ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਇਹ ਮਰੀਜ਼ ਹਾਲ ਹੀ ਵਿੱਚ ਯੂਕੇ (ਬ੍ਰਿਟੇਨ) ਤੋਂ ਅਲਬਰਟਾ ਆਇਆ ਸੀ। ਹਾਲਾਂਕਿ ਉਹ ਏਕਾਂਤਵਾਸ ਵਿੱਚ ਜਾ ਚੁੱਕਾ ਹੈ, ਪਰ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਉਸ ਤੋਂ ਇਹ ਬਿਮਾਰੀ ਕਿਸੇ ਦੂਜੇ ਵਿਅਕਤੀ ਤੱਕ ਫੈਲੀ ਹੈ ਜਾਂ ਨਹੀਂ। ਡਾ. ਡੀਨਾ ਨੇ ਕਿਹਾ ਕਿ ਅਲਬਰਟਾ ਦੇ ਸਿਹਤ ਅਧਿਕਾਰੀ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਕੋਲੋਂ ਉਨ੍ਹਾਂ ਲੋਕਾਂ ਦੀ ਸੂਚੀ ਹਾਸਲ ਕਰ ਰਹੇ ਹਨ, ਜਿਹੜੇ ਅਲਬਰਟਾ ਆਉਂਦੇ ਸਮੇਂ ਜਹਾਜ਼ ’ਚ ਕੋਰੋਨਾ ਦੇ ਨਵੇਂ ਵਾਇਰਸ ਤੋਂ ਪੀੜਤ ਇਸ ਵਿਅਕਤੀ ਦੇ ਨੇੜੇ ਬੈਠੇ ਸਨ।

ਦੱਸ ਦੇਈਏ ਕਿ ਬਰਤਾਨੀਆ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮਰੀਜ਼ ਕੈਨੇਡਾ ਵਿੱਚ ਇਸ ਤੋਂ ਪਹਿਲਾਂ ਟੋਰਾਂਟੋ ਦੇ ਡਰਹਮ ਖੇਤਰ ਵਿੱਚ ਦੋ ਮਰੀਜ਼, ਔਟਾਵਾ ’ਚ ਇੱਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵੈਨਕੁਵਰ ਆਈਲੈਂਡਸ ’ਚ ਇੱਕ ਮਰੀਜ਼ ਮਿਲਿਆ ਸੀ। ਇਸ ਦੇ ਚਲਦਿਆਂ ਕੈਨੇਡਾ ਦੇ ਪੰਜ ਨਾਗਰਿਕ ਇਸ ਨਵੇਂ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਅਲਬਰਟਾ ਦੀ ਚੀਫ਼ ਮੈਡੀਕਲ ਅਫ਼ਸਰ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਵੇਂ ਸਟੇ੍ਰਨ ਦਾ ਇਹ ਮਰੀਜ਼ ਅਬਰਟਾ ਵਿੱਚ ਕਿੱਥੇ ਰਹਿੰਦਾ ਹੈ ਜਾਂ ਫਿਰ ਇਹ ਇੱਥੋਂ ਦੇ ਕਿਹੜੇ ਹਵਾਈ ਅੱਡੇ ਰਾਹੀਂ ਕੈਨੇਡਾ ਪਰਤਿਆ ਸੀ।
ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਕੋਵਿਡ-19 ਵਾਇਰਸ ਦਾ ਨਵਾਂ ਰੂਪ ਤੇਜ਼ੀ ਨਾਲ ਫ਼ੈਲ ਸਕਦਾ ਹੈ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਜ਼ਿਆਦਾ ਗੰਭੀਰ ਲੱਛਣ ਪੈਦਾ ਕਰਦਾ ਹੈ ਜਾਂ ਪ੍ਰਵਾਨਤ ਟੀਕਿਆਂ ਦੀ ਪ੍ਰਭਾਵਸ਼ੀਲਤਾ ਨੂੰ ਪ੍ਰਭਾਵਿਤ ਕਰਦਾ ਹੈ।
ਦੱਸ ਦੇਈਏ ਕਿ ਕੈਨੇਡਾ ਨੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਹਿਲਾਂ ਹੀ ਯੂ.ਕੇ. ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ’ਤੇ 6 ਜਨਵਰੀ ਤੱਕ ਪਾਬੰਦੀ ਲਾ ਦਿੱਤੀ ਹੈ।

Related News

NACI 55 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਐਸਟ੍ਰਾਜ਼ੇਨੇਕਾ ਟੀਕਾ ਦੀ ਵਰਤੋਂ ‘ਤੇ ਰੋਕ ਲਾਉਣ ਦੀ ਕਰ ਰਹੀ ਹੈ ਸਿਫਾਰਸ਼

Rajneet Kaur

ਫੋਰਡ ਸਰਕਾਰ ਵੱਲੋਂ ਨਵੇਂ ਸਕੂਲਾਂ ਦਾ ਨਿਰਮਾਣ ਕਰਨ ਤੇ ਉਨ੍ਹਾਂ ਨੂੰ ਅਪਗ੍ਰੇਡ ਕਰਨ ਲਈ 550 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ

Rajneet Kaur

ਟਰੂਡੋ ਸਰਕਾਰ ਨੇ ਪੇਸ਼ ਕੀਤਾ 101·4 ਬਿਲੀਅਨ ਡਾਲਰ ਦੇ ਖ਼ਰਚੇ ਵਾਲਾ ਬਜਟ, ਵਿਰੋਧੀ ਧਿਰਾਂ ਵੱਲੋਂ ਸੋਧ ਦੀ ਮੰਗ

Vivek Sharma

Leave a Comment