channel punjabi
International News

ਹੁਣ ਅਮਰੀਕਾ ਵੀ ਟਿੱਕ-ਟਾਕ ‘ਤੇ ਲਗਾਵੇਗਾ ਪ੍ਰਤਿਬੰਧ ! Tik-Tok ਨੂੰ ਬੰਦ ਕਰਵਾਉਣ ਲਈ ਕਈਂ MP ਹੋਏ ਇੱਕਜੁੱਟ

ਟਿਕਟਾਕ ਦੀ ਭੂਮਿਕਾ ‘ਤੇ ਅਮਰੀਕੀ ਐੱਮਪੀਜ਼ ਚਿੰਤਤ

ਰਾਸ਼ਟਰਪਤੀ ਚੋਣਾਂ ‘ਚ ਗਲਤ ਪ੍ਰਭਾਵ ਪੈਣ ਦੀ ਸ਼ੰਕਾ

7 ਐਮ.ਪੀਜ਼ ਨੇ ਐਪ ਬੰਦ ਕਰਨ ਦੀ ਕੀਤੀ ਮੰਗ

ਚੀਨ ਖਿਲਾਫ ਅਮਰੀਕੀ ਲੋਕਾਂ ਵਿੱਚ ਭਾਰੀ ਨਾਰਾਜ਼ਗੀ

ਵਾਸ਼ਿੰਗਟਨ : ਭਾਰਤ ਵੱਲੋਂ ਚੀਨੀ ਮੋਬਾਈਲ ਐਪ ਟਿਕ-ਟਾਕ ‘ਤੇ ਪਾਬੰਦੀ ਲਗਾਏ ਨੂੰ ਕਰੀਬ 40 ਦਿਨ ਬੀਤ ਚੁੱਕੇ ਹਨ। ਭਾਰਤ ਨੇ ਇਸ ਮੁਬਾਇਲ ਐਪ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਦੇ ਹੋਏ ਉਸ ‘ਤੇ ਪ੍ਰਤਿਬੰਧ ਲਗਾਇਆ ਸੀ। ਦਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਭਾਰਤ ਦੀ ਹੀ ਤਰ੍ਹਾਂ ਟਿਕ-ਟਾਕ ਨੂੰ ਬੰਦ ਕਰਨ ਦੀ ਮੰਗ ਉੱਠਣ ਲੱਗੀ ਹੈ । ਅਮਰੀਕਾ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਟਿਕਟਾਕ ਨੂੰ ਖਤਰਾ ਮੰਨਿਆ ਜਾ ਰਿਹਾ ਹੈ !
ਦਰਅਸਲ ਅਮਰੀਕਾ ‘ਚ ਇਸ ਸਾਲ ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ‘ਚ 100 ਤੋਂ ਵੀ ਘੱਟ ਦਿਨ ਬਚੇ ਹਨ। ਅਜਿਹੇ ਸਮੇਂ ਕਈ ਚੋਟੀ ਦੇ ਰਿਪਬਲਿਕਨ ਐੱਮਪੀਜ਼ ਨੇ ਚੋਣ ਵਿਚ ਚੀਨੀ ਸੋਸ਼ਲ ਮੀਡੀਆ ਐਪ ਟਿਕਟਾਕ ਦੀ ਭੂਮਿਕਾ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਇਹ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਚੀਨ ਇਸ ਨਵੇਂ ਐਪ ਦੀ ਵਰਤੋਂ ਨਾਲ ਚੋਣ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲ ਹੀ ਵਿਚ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਚੋਣ ਵਿਚ ਚੀਨ, ਰੂਸ ਅਤੇ ਈਰਾਨ ਦਖ਼ਲ ਦੇ ਸਕਦੇ ਹਨ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਹੁਣ ਟਿਕ-ਟਾਕ ਨੂੰ ਬੰਦ ਕਰਨ ਦੀ ਮੰਗ ਸ਼ੁਰੂ ਹੋ ਚੁੱਕੀ ਹੈ।

ਅਮਰੀਕਾ ਦੇ ਸੱਤ ਐੱਮਪੀਜ਼ ਦੇ ਇੱਕ ਗਰੁੱਪ ਨੇ ਆਪਣੀ ਇਸੇ ਚਿੰਤਾ ਨੂੰ ਲੈ ਕੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਜੋਹਨ ਰੈਟਕਲਿਫੇ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ, ਗ੍ਰਹਿ ਸੁਰੱਖਿਆ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਚਾਡ ਵੋਲਫ ਨੂੰ ਪੱਤਰ ਲਿਖਿਆ ਹੈ। ਇਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਚੋਣਾਂ ਦੀ ਸੁਰੱਖਿਆ ਅਤੇ ਨਿਰਪੱਖਤਾ ਨੂੰ ਬਣਾਈ ਰੱਖਣ ਲਈ ਸਹੀ ਦਿਸ਼ਾ ਵਿਚ ਕਦਮ ਚੁੱਕੇ ਹਨ।

ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਵਿਚ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਥਾਮਸ ਟਿਲਿਸ, ਟਾਮ ਕਾਟਨ, ਕੇਵਿਨ ਕ੍ਰੇਮਰ, ਟੇਡ ਕਰੂਜ਼, ਜੋਨੀ ਅਸਰਟ, ਮਾਰਕੋ ਰੂਬੀਓ ਅਤੇ ਰਿਕ ਸਕਾਟ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਚੀਨੀ ਸੋਸ਼ਲ ਮੀਡੀਆ ਸਰਵਿਸ ਟਿਕਟਾਕ ਦੇ ਬਾਰੇ ਵਿਚ ਆਪਣੀਆਂ ਚਿੰਤਾਵਾਂ ਨੂੰ ਲੈ ਕੇ ਪੱਤਰ ਲਿਖਿਆ ਹੈ। ਇਸ ਰਾਹੀਂ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਸਾਡੀ ਚੋਣ ਵਿਚ ਦਖ਼ਲ ਦੇਣ ਸਮੇਤ ਆਪਣੀਆਂ ਮੁਹਿੰਮਾਂ ਨੂੰ ਅੰਜਾਮ ਦੇਣ ਵਿਚ ਸਮਰੱਥ ਹੋ ਸਕਦੀ ਹੈ।


ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਅਮਰੀਕਾ ‘ਚ ਖ਼ਾਸ ਤੌਰ ‘ਤੇ ਨੌਜਵਾਨਾਂ ਵਿਚ ਕਾਫ਼ੀ ਪ੍ਰਸਿੱਧੀ ਖੱਟ ਚੁੱਕੀ ਹੈ ਅਤੇ ਨੌਜਵਾਨ ਇਸ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਚੁੱਕੇ ਹਨ।

Related News

ਸਸਕੈਟੂਨ ਪਬਲਿਕ ਲਾਇਬ੍ਰੇਰੀ ਨੇ ਵਾਕ-ਅਪ ਸਮਾਜਿਕ ਸਹਾਇਤਾ ਸੇਵਾਵਾਂ ਦੀ ਕੀਤੀ ਪੇਸ਼ਕਸ਼

Rajneet Kaur

ਡੋਨਾਲਡ ਟਰੰਪ ਨੇ ਵਿਰੋਧੀ ਜੋ ਬਿਡੇਨ ‘ਤੇ ਸਾਧਿਆ ਨਿਸ਼ਾਨਾ : ਜੇਕਰ ਬਿਡੇਨ ਰਾਸ਼ਟਰਪਤੀ ਬਣਿਆ ਤਾਂ ਅਮਰੀਕਾ ਤਬਾਹ ਹੋ ਜਾਵੇਗਾ : ਟਰੰਪ

Vivek Sharma

BIG NEWS : ਹੁਣ ਕੈਨੇਡਾ ਦੀ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਕੋਰੋਨਾ ਹੋਣ ਦੀ ਸੰਭਾਵਨਾ ! ਫ੍ਰੀਲੈਂਡ ਨੇ ਖ਼ੁਦ ਨੂੰ ਕੀਤਾ ਕੁਆਰੰਟੀਨ

Vivek Sharma

Leave a Comment