channel punjabi
Canada News

ਹਾਲੇ ਵੀ ਘਰੋਂ ਕੰਮ ਕਰਨ ਨੂੰ ਤਰਜ਼ੀਹ ਦੇ ਰਹੇ ਹਨ ਕੈਨੇਡਾ ਵਾਸੀ

ਕੋਰੋਨਾ ਵਾਇਰਸ ਕਾਰਨ ਕੰਮਕਾਜ ਹੋਇਆ ਪ੍ਰਭਾਵਿਤ

ਵੱਖ-ਵੱਖ ਅਦਾਰਿਆਂ ਵੱਲੋਂ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਦਿੱਤੀ ਇਜਾਜ਼ਤ

ਹਾਲੇ ਵੀ ਜ਼ਿਆਦਾਤਰ ਕੈਨੇਡਾ ਵਾਸੀ ਘਰੋਂ ਕੰਮ ਕਰਨ ਦੇ ਇਛੁੱਕ

ਤਾਜ਼ਾ ਸਰਵੇਖਣ ਅਨੁਸਾਰ 45 ਫੀਸਦੀ ਤੋਂ ਵੱਧ ਲੋਕ ਚਾਹੁੰਦੇ ਹਨ ਘਰੋਂ ਕੰਮ ਕਰਨਾ

ਵੈਨਕੁਵਰ : ਕੋਰੋਨਾ ਵਾਇਰਸ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਅਦਾਰਿਆਂ ਵੱਲੋਂ ਘਰੋਂ ਕੰਮ ਕਰਨ ਦੀ ਸੁਵਿਧਾ ਦਿੱਤੀ ਗਈ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਕੁਝ ਸੰਸਥਾਵਾਂ ਵੱਲੋਂ ਇਕ ਅਧਿਐਨ ਕੀਤਾ ਗਿਆ, ਜਿਸ ਵਿਚ ਪਤਾ ਲੱਗਾ ਹੈ ਕਿ ਲਗਭਗ 45 ਫੀਸਦੀ ਕਾਮੇ ਘਰੋਂ ਹੀ ਕੰਮ ਕਰਨ ਦੇ ਇੱਛੁਕ ਹਨ। ਉਹ ਅਜੇ ਅਗਲੇ 3-4 ਹਫਤੇ ਹੋਰ ਘਰੋਂ ਹੀ ਕੰਮ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਸੁਰੱਖਿਅਤ ਰਹਿਣ।

ਭਾਰਤ ਵਰਗੇ ਦੇਸ਼ ਵਿਚ ਬਹੁਤ ਸਾਰੀਆਂ ਫਰਮਾਂ ਘਰੋਂ ਕੰਮ ਕਰਨ ਵਾਲਿਆਂ ਕੋਲੋਂ ਵਾਧੂ ਸਮਾਂ ਕੰਮ ਕਰਵਾਉਂਦੀਆਂ ਹਨ ਤੇ ਬੋਝ ਵਧਾ ਰਹੀਆਂ ਹਨ ਪਰ ਅਜਿਹਾ ਕੈਨੇਡਾ ਵਿਚ ਨਹੀਂ ਹੈ। ਸੋਧਕਾਰ ਹੀਥਰ ਹਾਸਲਾਮ ਦਾ ਕਹਿਣਾ ਹੈ ਕਿ 35 ਸਾਲ ਤੋਂ ਵੱਧ ਉਮਰ ਦੇ ਲੋਕ ਘਰੋਂ ਕੰਮ ਕਰਨਾ ਪਸੰਦ ਕਰ ਰਹੇ ਹਨ।

ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਹ ਘਰੋਂ ਵਧੇਰੇ ਸ਼ਾਂਤੀ ਵਿਚ ਕੰਮ ਕਰਦੇ ਹਨ ਤੇ ਉਨ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਵੀ ਵਧੀ ਹੈ। ਇਸ ਦੇ ਨਾਲ ਹੀ ਦਫ਼ਤਰ ਜਾਣ ਲਈ ਤਿਆਰ ਹੋਣ ਦੀ ਜ਼ਰੂਰਤ ਨਹੀਂ ਤੇ ਆਵਾਜਾਈ ਦਾ ਸਮਾਂ ਵੀ ਬਚਦਾ ਹੈ। ਹਾਲਾਂਕਿ ਅੱਧੇ ਲੋਕਾਂ ਨੇ ਦੱਸਿਆ ਕਿ ਉਹ ਕੰਮਾਂ ‘ਤੇ ਵਾਪਸ ਚਲੇ ਗਏ ਹਨ ਤੇ 18 ਤੋਂ 24 ਸਾਲ ਦੇ ਲੋਕਾਂ ਨੂੰ ਵਰਕਪਲੇਸ ਜਾਂ ਦਫਤਰਾਂ ਵਿਚ ਜਾ ਕੇ ਹੀ ਕੰਮ ਕਰਨਾ ਵਧੇਰੇ ਚੰਗਾ ਲੱਗਦਾ ਹੈ।


ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੇ ਲੋਕ ਪਹਿਲਾਂ ਵਾਂਗ ਹੀ ਕੰਮ ਕਰਨ ਨੂੰ ਤਵੱਜੋ ਦਿੰਦੇ ਹਨ। ਹਾਲਾਂਕਿ ਵੱਡੀ ਗਿਣਤੀ ਵਿਚ ਲੋਕਾਂ ਦੀ ਮੰਗ ਹੈ ਕਿ ਕੰਮ ਵਿਚ ਲਚਕ ਹੋਣੀ ਚਾਹੀਦਾ ਹੈ। ਜੇਕਰ ਕੋਈ ਕਿਸੇ ਦਿਨ ਘਰੋਂ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।

Related News

B.C: ਕੁਦਰਤੀ ਗੈਸ ਦੇ ਬਿੱਲਾਂ ‘ਚ ਪਹਿਲੀ ਜਨਵਰੀ ਤੋਂ ਹੋਵੇਗਾ ਵਾਧਾ

Rajneet Kaur

ਟੋਰਾਂਟੋ: 26 ਸਾਲਾ ਵਿਅਕਤੀ ਨੇ ਡਾਉਨਟਾਉਨ ਕੋਰ ‘ਚ ਕਈਆਂ ਲੋਕਾਂ ‘ਤੇ ਕੀਤਾ ਹਮਲਾ, ਪੁਲਿਸ ਵਲੋਂ ਕਾਬੂ

Rajneet Kaur

ਹੁਣ ਬਰੈਂਪਟਨ ਦੇ ਮੇਅਰ ਨੇ ਵੀ ਭਾਰਤੀ ਕਿਸਾਨਾਂ ਦਾ ਕੀਤਾ ਸਮਰਥਨ,ਮਸਲੇ ਦੇ ਸ਼ਾਂਤਮਈ ਹੱਲ ਦੀ ਜਤਾਈ ਆਸ

Vivek Sharma

Leave a Comment