channel punjabi
Canada International News North America

ਹਰ ਰੋਜ਼ 5 ਬ੍ਰਿਟਿਸ਼ ਕੋਲੰਬੀਅਨਸ ਦੀ ਓਵਰਡੋਸ ਨਾਲ ਹੋ ਰਹੀ ਹੈ ਮੌਤ: ਕੋਰੋਨਰ ਰਿਪੋਰਟ

ਬੀ.ਸੀ. ਕੋਰੋਨਰਜ਼ ਸਰਵਿਸ ਦਾ ਕਹਿਣਾ ਹੈ ਕਿ ਅਕਤੂਬਰ ਮਹੀਨੇ ਵਿਚ ਜ਼ਹਿਰੀਲੇ ਨਾਜਾਇਜ਼ ਨਸ਼ਿਆਂ ਦੇ ਓਵਰਡੋਜ਼ ਕਾਰਨ 162 ਲੋਕਾਂ ਦੀ ਮੌਤ ਹੋ ਗਈ ਸੀ। ਸੂਬੇ ਦੀ ਚੀਫ ਕੋਰੋਨਰ ਲੀਜ਼ਾ ਲੈਪੋਇੰਟ ਨੇ ਕਿਹਾ ਕਿ ਬੀ.ਸੀ. ਨੂੰ 160 ਤੋਂ ਵੱਧ ਸ਼ੱਕੀ ਨਾਜਾਇਜ਼ ਨਸ਼ਿਆਂ ਦੀ ਮੌਤ ਦੇ ਨਾਲ ਇਸ ਸਾਲ ਦਾ ਇਹ ਪੰਜਵਾਂ ਮਹੀਨਾ ਹੈ। ਅਕਤੂਬਰ 2019 ਵਿਚ ਜ਼ਹਿਰੀਲੀ ਦਵਾਈ ਦੀ ਸਪਲਾਈ ਦੇ ਨਤੀਜੇ ਵਜੋਂ ਮਰਨ ਵਾਲੇ ਲੋਕਾਂ ਦੀ ਗਿਣਤੀ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਓਵਰਡੋਸ ਕਾਰਨ ਹਰ ਰੋਜ਼ 5 ਲੋਕਾਂ ਦੀ ਮੌਤ ਹੋ ਰਹੀ ਹੈ।

ਇਕੱਲੇ ਅਕਤੂਬਰ ਮਹੀਨੇ ਵਿਚ, 162 ਮੌਤਾਂ ਨਾਜਾਇਜ਼ ਨਸ਼ਿਆਂ ਦੇ ਜ਼ਹਿਰੀਲੇਪਣ ਅਤੇ fentanyl ਨਾਲ ਜੁੜੇ ਸਨ, 2020 ਵਿਚ ਇਹ ਪੰਜਵਾਂ ਮਹੀਨਾ ਸੀ, ਜਿੱਥੇ ਮਰਨ ਵਾਲਿਆਂ ਦੀ ਗਿਣਤੀ 160 ਤੋਂ ਵੱਧ ਗਈ ਹੈ ਅਤੇ ਅੱਠਵੇਂ ਮਹੀਨੇ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਇਸ ਸਾਲ ਹੁਣ ਤੱਕ ਸੂਬੇ ਵਿਚ 1,386 ਨਾਜਾਇਜ਼ ਨਸ਼ਿਆਂ ਕਾਰਨ ਮੌਤਾਂ ਹੋਈਆਂ ਹਨ। ਮਰਨ ਵਾਲਿਆਂ ਵਿਚ 70-80 ਪ੍ਰਤੀਸ਼ਤ 30-59 ਸਾਲ ਦੇ ਸਨ।

ਪੋਸਟ ਮਾਰਟਮ ਟੋਕਸੀਕੋਲੋਜੀ ਟੈਸਟਿੰਗ ਤੋਂ ਲਏ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਪ੍ਰੈਲ 2020 ਤੋਂ ਬਹੁਤ ਜ਼ਿਆਦਾ fentanyl ਲੈਣ ਵਾਲੇ ਕੇਸਾਂ ਦੀ ਗਿਣਤੀ ਵਧੀ ਹੈ।
2012 ਵਿਚ, fentanyl ਅਤੇ ਕਾਰਫੈਂਟੇਨਿਲ ਵਰਗੇ ਐਨਾਲੋਗਜ਼ ਨੂੰ ਨਸ਼ੀਲੇ ਪਦਾਰਥਾਂ ਦੀ ਪੰਜ ਪ੍ਰਤੀਸ਼ਤ ਮਾਤਰਾ ਵਿਚ ਦੇਖਿਆ ਗਿਆ ਸੀ । ਸਾਲ 2019 ਵਿਚ ਇਹ ਗਿਣਤੀ ਵੱਧ ਕੇ 88 ਪ੍ਰਤੀਸ਼ਤ ਹੋ ਗਈ। ਮੌਤਾਂ ਵਿਚ ਮੇਥਾਮਫੇਟਾਮਾਈਨ ਦੀ ਮੌਜੂਦਗੀ ਵੀ ਉਸੇ ਸਮੇਂ ਦੀ ਮਿਆਦ ਵਿਚ 14 ਤੋਂ 39% ਹੋ ਗਈ ਹੈ।

ਲੈਪੋਇੰਟ ਕਲੀਨਿਸ਼ਅਨਸ ਨੂੰ ਅਪੀਲ ਕਰ ਰਹੀ ਹੈ ਕਿ ਉਹ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਸੂਬਾਈ ਪ੍ਰੋਗਰਾਮ ਰਾਹੀਂ ਜ਼ਹਿਰੀਲੀਆਂ ਦਵਾਈਆਂ ਦੇ ਸੁਰੱਖਿਅਤ ਫਾਰਮਿਸੂਟੀਕਲ ਵਿਕਲਪਾਂ ਦੇ ਕੇ ਓਵਰਡੋਜ਼ ਰਿਸਕ ਵਾਲੇ ਲੋਕਾਂ ਦੀ ਸਹਾਇਤਾ ਕੀਤੀ ਜਾਵੇ।

Related News

ਪੂਰਬੀ ਐਡਮਿੰਟਨ ‘ਚ ਗੋਲੀ ਮਾਰ ਵਿਅਕਤੀ ਦੀ ਕੀਤੀ ਹੱਤਿਆ, ਪੁਲਿਸ ਨੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

Rajneet Kaur

ਨਿਊਵੈਸਟ ਦੇ ਕੁਈਨਬੋਰੋ ਇਲਾਕੇ ਦੇ ਇਕ ਉਦਯੋਗਿਕ ਖੇਤਰ ‘ਚ ਲੱਗੀ ਭਿਆਨਕ ਅੱਗ

Rajneet Kaur

ਕੈਨੇਡਾ ਦੇ ਵਿੱਤ ਮੰਤਰੀ ਨੇ ਮੰਗੀ ਮੁਆਫ਼ੀ, ਵਿਰੋਧੀਆਂ ਨੇ ਮੰਗਿਆ ਅਸਤੀਫਾ

Vivek Sharma

Leave a Comment