channel punjabi
International KISAN ANDOLAN News

ਹਰਿਆਣਾ ਵਿਖੇ ਮਹਾਂਪੰਚਾਇਤ ‘ਚ ਕੇਂਦਰ ਸਰਕਾਰ ਨੂੰ ਕਿਸਾਨਾਂ ਨੇ ਪਾਈਆਂ ਲਾਹਨਤਾਂ,ਟਿਕੈਤ ਨੇ ਦਿੱਤਾ ਨਵਾਂ ਨਾਅਰਾ-‘ਲੜੇਗਾ ਜਵਾਨ, ਜਿੱਤੇਗਾ ਕਿਸਾਨ’

ਕਰਨਾਲ/ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਹਰਿਆਣਾ ਸੂਬੇ ਦੇ ਕਰਨਾਲ ਜ਼ਿਲੇ ‘ਚ ਮਹਾਪੰਚਾਇਤ ਦੌਰਾਨ ਕੇਂਦਰ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ। ਇਸ ਦੌਰਾਨ ਉਹਨਾਂ ਇਕ ਨਵਾਂ ਨਾਅਰਾ ਦਿੱਤਾ- ‘ਲੜੇਗਾ ਜਵਾਨ, ਜਿੱਤੇਗਾ ਕਿਸਾਨ’। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਸਾਰੇ ਕਿਸਾਨ ਇਕਜੁੱਟ ਹਨ। ਉਨ੍ਹਾਂ ਦਾ ਮੰਚ ਅਤੇ ਪੰਚ ਉਹੀ ਹੈ, ਜਿੱਥੇ ਪਹਿਲਾ ਸੀ। ਕਰਨਾਲ ਦੇ ਇੰਦਰੀ ਦੀ ਅਨਾਜ ਮੰਡੀ ‘ਚ ਕਰਵਾਈ ਗਈ ਮਹਾਪੰਚਾਇਤ ‘ਚ ਪੁੱਜੇ ਰਾਕੇਸ਼ ਟਿਕੈਤ ਤੇ ਗੁਰਨਾਮ ਸਿੰਘ ਚੜੂਨੀ ਨੇ ਸਿਆਸੀ ਨੇਤਾਵਾਂ ਵਾਂਗ ਗੱਲ ਕੀਤੀ। ਚੜੂਨੀ ਨੇ ਕਿਹਾ ਕਿ ਕਿਸਾਨਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਹੁਣ ਅਗਲੀ ਰੈਲੀ ‘ਚ 40 ਲੱਖ ਟਰੈਕਟਰ ਲੈ ਕੇ ਅੱਗੇ ਵਧਿਆ ਜਾਵੇਗਾ।

ਉੱਥੇ ਹੀ ਰਾਕੇਸ਼ ਟਿਕੈਤ ਨੇ ਦੁਹਰਾਇਆ ਕਿ ਹੁਣ ਪੂਰੇ ਦੇਸ਼ ‘ਚ ਅੰਦੋਲਨ ਲੈ ਕੇ ਜਾਵਾਂਗੇ। ਬੰਧਕ ਬਣੇ ਗੁਜਰਾਤ ਨੂੰ ਆਜ਼ਾਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਮ ਲੋਕਾਂ ਨੂੰ ਵਰਗਲਾ ਕੇ ਕੇਂਦਰ ‘ਚ ਸੱਤਾ ਹਾਸਲ ਕੀਤੀ, ਹੁਣ ਉਹ ਦੇਸ਼ ਵੇਚ ਰਹੇ ਹਨ। ਸਾਰੇ ਸਰਕਾਰੀ ਉੱਦਮ ਵੇਚੇ ਜਾ ਰਹੇ ਹਨ। ਕਈ ਨੌਜਵਾਨ ਬੇਰੁਜ਼ਗਾਰ ਹੋ ਗਏ। ਹੁਣ ਕਿਸਾਨ ਹੀ ਦੇਸ਼ ਦੇ ਭਵਿੱਖ ਦਾ ਫ਼ੈਸਲਾ ਕਰਾਂਗੇ। ਕਿਸਾਨਾ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਰੁਜ਼ਗਾਰ ਬਚਾਉਣ ਦੀ ਲੜਾਈ ਹੈ।

ਕੇਂਦਰ ‘ਤੇ ਵਰਦਿਆਂ ਉਹਨਾਂ ਕਿਹਾ, ਕਿਸਾਨ ਤੋਂ ਉਸ ਦੀ ਰੋਜ਼ੀ-ਰੋਟੀ ਖੋਹੀ ਜਾ ਰਹੀ ਹੈ। ਇਨ੍ਹਾਂ ਕਾਨੂੰਨਾਂ ਨਾਲ ਖੇਤੀ ਖ਼ਤਮ ਹੋਵੇਗੀ ਤੇ ਰੁਜ਼ਗਾਰ ਚਲਾ ਜਾਵੇਗਾ। ਸਾਡੇ ਦੇਸ਼ ਦਾ ਭੋਜਨ ਗੁਦਾਮਾਂ ‘ਚ ਕੈਦ ਹੋ ਜਾਵੇਗਾ। ਸਰਕਾਰ ਨੂੰ ਕਿਸਾਨਾਂ ਦੀ ਮੌਤ ਦਾ ਕੋਈ ਦੁੱਖ ਨਹੀਂ। ਸੂਬੇ ਦੇ ਖੇਤੀ ਮੰਤਰੀ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਦਾ ਸਮਾਂ ਆਵੇਗਾ। ਯਾਦ ਰੱਖੋ ਕਿ ਅੱਜ ਜਿਹੜੇ ਸਾਥ ਨਹੀਂ ਦੇ ਰਹੇ, ਉਹ ਵੋਟ ਮੰਗਣ ਆਉਣ ਤਾਂ ਸਬਕ ਸਿਖਾ ਦਿਓ। ਅਗਲੀਆਂ ਚੋਣਾਂ ਲਈ ਤਿਆਰ ਰਹੋ।

ਬਾਅਦ ‘ਚ ਮੀਡੀਆ ਨਾਲ ਗੱਲਬਾਤ ‘ਚ ਟਿਕੈਤ ਨੇ ਕਿਹਾ ਕਿ ਸਰਕਾਰ ਮਾਮਲਾ ਹੱਲ ਕਰਨਾ ਚਾਹੁੰਦੀ ਹੈ ਤਾਂ ਆਪਣਾ ਨੰਬਰ ਦੇਵੇ, ਸਾਡੇ ਨੇਤਾ ਗੱਲ ਕਰ ਲੈਣਗੇ। ਉਨ੍ਹਾਂ ਨੇ ਹਰਿਆਣਾ ਦੇ ਖੇਤੀ ਮੰਤੀਰ ਜੇਪੀ ਦਲਾਲ ਦੇ ਬਿਆਨ ਨੂੰ ਪੂਰੀ ਤਰ੍ਹਾਂ ਗ਼ਲਤ ਦੱਸਦਿਆਂ ਕਿਹਾ ਕਿ ਉਹ ਸ਼ਰਧਾਂਜਲੀ ਦੇ ਸਕਦੇ ਸਨ ਪਰ ਇਸ ਤਰ੍ਹਾਂ ਕਿਸਾਨਾਂ ਦੀ ਮੌਤ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ।

ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਦੇ ਬਿਆਨ ਨੂੰ ਅਣਮਨੁੱਖੀ ਕਰਾਰ ਦਿੰਦਿਆਂ ਹੋਇਆ ਨਿਖੇਦੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਲੋਕ ਉਸ ਦੇ ਹੰਕਾਰ ਲਈ ਸਹੀ ਸਬਕ ਸਿਖਾਉਣਗੇ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਭਾਜਪਾ – ਆਰਐਸਐਸ ਦੇ ਝੂਠੇ-ਰਾਸ਼ਟਰਵਾਦ ਦੇ ਉਲਟ, ਇਸ ਦੇਸ਼ ਦੇ ਕਿਸਾਨ ਸੱਚਮੁੱਚ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਵੱਕਾਰ ਦੀ ਰੱਖਿਆ ਲਈ ਸਮਰਪਿਤ ਹਨ।

ਕਿਸਾਨ ਆਗੂਆਂ ਨੇ ਇਸ ਤੱਥ ਦੀ ਨਿੰਦਾ ਕੀਤੀ ਕਿ ਸਰਕਾਰ ਸੰਸਦ ਵਿੱਚ ਬਿਨਾਂ ਕਿਸੇ ਸ਼ਰਮ ਦੇ ਸਵੀਕਾਰ ਕਰ ਰਹੀ ਸੀ ਕਿ ਉਨ੍ਹਾਂ ਕੋਲ ਉਨ੍ਹਾਂ ਕਿਸਾਨਾਂ ਦਾ ਕੋਈ ਅੰਕੜਾ ਨਹੀਂ ਹੈ ਜੋ ਚੱਲ ਰਹੇ ਅੰਦੋਲਨ ਵਿੱਚ ਸ਼ਹੀਦ ਹੋਏ ਹਨ। ਐਸਕੇਐਮ ਇਨ੍ਹਾਂ ਸ਼ਹੀਦ ਹੋਏ ਕਿਸਾਨਾਂ ਦੀ ਜਾਣਕਾਰੀ ਬਾਰੇ ਇੱਕ ਬਲਾੱਗ ਸਾਈਟ ਚਲਾ ਰਿਹਾ ਹੈ। ਜੇ ਸਰਕਾਰ ਪਰਵਾਹ ਕਰਦੀ ਹੈ, ਤਾਂ ਡਾਟਾ ਆਸਾਨੀ ਨਾਲ ਉਥੇ ਉਪਲਬਧ ਹੈ। ਐਸਕੇਐਮ ਨੇ ਕਿਹਾ, “ਇਹ ਉਹੀ ਬੇਰਹਿਮੀ ਹੈ ਜਿਸ ਨੇ ਹੁਣ ਤੱਕ ਲੋਕਾਂ ਦੀ ਜਾਨ ਲੈ ਲਈ ਹੈ”।

Related News

ਕੈਨੇਡਾ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਤਾਂ ਚਾਹੀਦਾ ਹੈ, ਪਰ ਉਹ ਇਸ ਨੂੰ ਲਾਜ਼ਮੀ ਕਰਨ ਦੇ ਹੱਕ ਵਿੱਚ ਨਹੀਂ : ਸਰਵੇਖਣ

Vivek Sharma

ਟੋਰਾਂਟੋ ਵਿੱਚ ਘਰਾਂ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀ ਝੁਲਸੇ, 5 ਜਨਿਆਂ ਨੂੰ ਸੁਰੱਖਿਅਤ ਬਚਾਇਆ ਗਿਆ

Vivek Sharma

ਜੂਲੀ ਪੇਯੇਟ ਦੇ ਹੱਕ ‘ਚ ਟਰੂਡੋ

Rajneet Kaur

Leave a Comment