channel punjabi
Canada International News North America

ਹਫਤੇ ਪਹਿਲਾਂ ਮੇਪਲ ਰਿਜ ਦੀ ਐਲੂਵੈਟ ਝੀਲ ‘ਚ ਡੁਬਿਆ 37 ਸਾਲਾ ਭਵਜੀਤ ਔਜਲਾ, ਹਾਲੇ ਤੱਕ ਉਸ ਦੀ ਲਾਸ਼ ਨਹੀਂ ਹੋ ਸਕੀ ਬਰਾਮਦ

ਸਰੀ: ਕੈਨੇਡਾ ‘ਚ ਪੰਜਾਬੀ ਨੌਜਵਾਨ ਝੀਲ ‘ਚ ਡੁੱਬ ਗਿਆ ਜਿਸਦੀ ਭਾਲ ਹਾਲੇ ਤੱਕ ਜਾਰੀ ਹੈ। 37 ਸਾਲਾ ਭਵਜੀਤ ਔਜਲਾ ਲਗਭਗ ਇੱਕ ਹਫਤੇ ਪਹਿਲਾਂ ਮੇਪਲ ਰਿਜ ਦੀ ਐਲੂਵੈਟ ਝੀਲ (Alouette Lake) ‘ਚ ਮੋਟਰ ਬੋਟ ਚਲਾ ਰਿਹਾ ਸੀ, ਇਸੇ ਦੌਰਾਨ ਅਚਾਨਕ ਬੋਟ ਬੇਕਾਬੂ ਹੋ ਗਈ ਤੇ ਉਹ ਪਾਣੀ ‘ਚ ਡੁੱਬ ਗਿਆ।

ਸਥਾਨਕ ਪੁਲਿਸ ਅਨੁਸਾਰ ਭਵਜੀਤ ਸਿੰਘ ਇਕ ਕੁੜੀ ਨਾਲ ਪਾਣੀ ‘ਚ ਚਲਣ ਵਾਲੇ ਸਕੂਟਰ ‘ਤੇ ਸਵਾਰ ਹੋ ਕੇ ਮੇਪਲ ਰਿੱਜ ਦੀ ਐਲੂਵੈਟ ਝੀਲ ‘ਚ ਜਾ ਰਿਹਾ ਸੀ ਕਿ ਅਚਾਨਕ ਸਕੂਟਰ ਬੇਕਾਬੂ ਹੋ ਕੇ ਉਲਟ ਗਿਆ। ਉਥੇ ਮੌਜੂਦ ਲੋਕਾਂ ਨੇ ਦੋਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ।ਇਸ ਦੌਰਾਨ ਕੁੜੀ ਨੂੰ ਬਚਾ ਲਿਆ ਗਿਆ, ਪਰ ਭਵਜੀਤ ਦੀ ਭਾਲ ਅਜੇ ਜਾਰੀ ਹੈ।
ਰਿਜ ਮੀਡੋਜ਼ RCMP ਦੀ ਕਾਂਸਟੇਬਲ ਜੂਲੀ ਕਲੌਜ਼ਨਰ ਨੇ ਦੱਸਿਆ ਕਿ ਝੀਲ 500 ਮੀਟਰ ਤੱਕ ਡੂੰਘੀ ਹੈ ਅਤੇ ਹੇਠਾਂ ਵੱਡੇ-ਵੱਡੇ ਪੱਥਰ ਅਤੇ ਨੁਕੀਲੀਆਂ ਚਟਾਨਾਂ ਵੀ ਮੌਜੂਦ ਹਨ।ਜਿਸ ਕਾਰਨ ਲਾਸ਼ ਲੱਭਣ’ਚ ਮੁਸ਼ਕਿਲ ਹੋ ਰਹੀ ਹੈ।

ਦੱਸ ਦਈਏ ਕਿ ਬੀਤੇ ਹਫਤੇ ਵਾਪਰੀ ਘਟਨਾ ਤੋਂ ਬਾਅਦ ਬੀ.ਸੀ. ਐਂਬੂਲੈਂਸ ਸੇਵਾ ਵੱਲੋਂ ਰਿਜ ਮੀਡੋਜ਼ ਦੀ ਇਕ ਸਰਚ ਐਂਡ ਰੈਸਕਿਊ ਟੀਮ ਨੂੰ ਬੁਲਾਇਆ ਗਿਆ ਪਰ ਸ਼ੁਕਰਵਾਰ ਤੱਕ ਭਾਲ ਕਰਨ ਦੇ ਬਾਵਜੂਦ ਸਫ਼ਲਤਾ ਨਾ ਮਿਲੀ। ਹੁਣ RCMP ਦੀ ਟੀਮ ਵੱਲੋਂ ਭਾਲ ਸ਼ੁਰੂ ਕੀਤੀ ਗਈ ਹੈ।

Related News

PM ਜਸਟਿਨ ਟਰੂਡੋ ਨੇ 37 ਅਰਬ ਡਾਲਰ ਦੀ ਯੋਜਨਾ ਦੀ ਕੀਤੀ ਸ਼ੁਰੂਆਤ, ਕੋਰੋਨਾ ਕਾਰਨ ਪ੍ਰਭਾਵਿਤ ਲੋਕਾਂ ਨੂੰ ਮਿਲੇਗਾ ਲਾਭ

Vivek Sharma

ਬਰੈਂਪਟਨ: ਓਂਟਾਰੀਓ ‘ਚ ਇਕ ਘਰ ‘ਚ 200 ਤੋਂ ਵੱਧ ਲੋਕ ਕਰ ਰਹੇ ਸਨ ਪਾਰਟੀ, ਮਾਲਕ ਵਿਰੁਧ ਐਮਰਜੰਸੀ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਮਾਮਲਾ ਦਰਜ

Rajneet Kaur

ਅਮਰੀਕੀ ਲੜਾਕੂ ਜਹਾਜਾਂ ਨੂੰ ਦੇਖ ਘਬਰਾਇਆ ਚੀਨ, ਦੋਹਾਂ ਮੁਲਕਾਂ ਵਿਚਾਲੇ ਤਣਾਅ ਹੋਰ ਵਧਿਆ

Vivek Sharma

Leave a Comment