channel punjabi
Canada News North America

ਸੰਸਦ ਮੈਂਬਰ ਯਾਸਮੀਨ ਰਤਨਸੀ ਤੋਂ ਅਸਤੀਫੇ ਦੀ ਮੰਗ !

ਸੰਸਦ ਮੈਂਬਰ ਯਾਸਮੀਨ ਰਤਨਸੀ ਵੱਲੋਂ ਆਪਣੀ ਭੈਣ ਨੂੰ ਨੌਕਰੀ ਤੇ ਰੱਖਣਾ ਅਤੇ ਉਸ ਨੂੰ ਤਨਖਾਹ ਦੇਣ ਦਾ ਮਾਮਲਾ ਹੁਣ ਕੈਨੇਡਾ ਦੇ ਸਿਆਸੀ ਹਲਕਿਆਂ ਵਿਚ ਜ਼ੋਰ ਫੜਦਾ ਜਾ ਰਿਹਾ ਹੈ। ਇਹ ਮਾਮਲਾ ਇੰਨਾ ਭੱਖ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਬਾਰੇ ਬਿਆਨ ਦੇਣਾ ਪਿਆ ਹੈ।

ਪ੍ਰਧਾਨਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਅਸਵੀਕਾਰ ਕਰਨਯੋਗ ਹੈ ਕਿ ਟੋਰਾਂਟੋ ਤੋਂ ਸੰਸਦ ਮੈਂਬਰ ਯਾਸਮੀਨ ਰਤਨਸੀ ਨੇ ਆਪਣੀ ਭੈਣ ਨੂੰ ਆਪਣੇ ਹਲਕੇ ਦੇ ਦਫਤਰ ਵਿੱਚ ਕੰਮ ਕਰਨ ਲਈ ਹਾਇਰ ਕੀਤਾ, ਜਿਸਦਾ ਭੁਗਤਾਨ ਟੈਕਸ ਅਦਾ ਕਰਨ ਵਾਲੇ ਡਾਲਰਾਂ ਨਾਲ ਹੋਇਆ । ਦੱਸਿਆ ਜਾ ਰਿਹਾ ਹੈ ਕਿ ਮਾਮਲਾ ਭਖਦਾ ਵੇਖ ਸੰਸਦ ਮੈਂਬਰ ਰਤਨਸੀ ਨੇ ਸੋਮਵਾਰ ਦੀ ਰਾਤ ਨੂੰ ਲਿਬਰਲ ਕਾਕਸ ਤੋਂ ਅਸਤੀਫਾ ਦੇ ਦਿੱਤਾ।
ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ,
‘ਕੱਲ੍ਹ ਮੈਨੂੰ ਸ਼੍ਰੀਮਤੀ ਰਤਨਸੀ ਸਬੰਧੀ ਮਿਲੀ ਖ਼ਬਰਾਂ ਅਤੇ ਉਸਦੇ ਦਫ਼ਤਰ ਦਾ ਪ੍ਰਬੰਧਨ ਕਰਨ ਤੋਂ ਮੈਨੂੰ ਬਹੁਤ ਨਿਰਾਸ਼ਾ ਹੋਈ। ਇਹ ਅਸਵੀਕਾਰਨਯੋਗ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਇਸ ਬਾਰੇ ਹਾਊਸ ਆਫ ਕਾਮਨਜ਼ ਪ੍ਰਸ਼ਾਸਨ ਵੱਲੋਂ ਪੂਰਾ ਅਨੁਸਰਣ ਕੀਤਾ ਜਾਵੇਗਾ ।’

ਫੈਡਰਲ ਲਿਬਰਲ ਮੁੜ ਰਤਨਸੀ ਦੇ ਅਸਤੀਫੇ ਤੋਂ ਬਾਅਦ ਸੰਭਾਵਿਤ ਅਨੈਤਿਕ ਵਿਵਹਾਰ ਬਾਰੇ ਪ੍ਰਸ਼ਨਾਂ ਦਾ ਸਾਹਮਣਾ ਕਰ ਰਹੇ ਹਨ, ਕੰਜ਼ਰਵੇਟਿਵ ਨੈਤਿਕਤਾ ਆਲੋਚਕ ਮਾਈਕਲ ਬੈਰੇਟ ਦਾ ਕਹਿਣਾ ਹੈ ਕਿ ਇਹ ਕਾਫ਼ੀ ਨਹੀਂ ਹੈ। ਉਸਦਾ ਤਰਕ ਹੈ ਕਿ ਰਤਨਸੀ ਨੂੰ ਇਸ ਦੀ ਬਜਾਏ ਪੂਰੀ ਤਰ੍ਹਾਂ ਸੰਸਦ ਮੈਂਬਰ ਵਜੋਂ ਆਪਣੀ ਸੀਟ ਛੱਡਣੀ ਚਾਹੀਦੀ ਹੈ।

ਬੈਰੇਟ ਨੇ ਇੱਕ ਬਿਆਨ ਵਿੱਚ ਕਿਹਾ,’ਟਰੂਡੋ ਦੀ ਲਿਬਰਲ ਸੰਸਦ ਮੈਂਬਰ ਯਾਸਮੀਨ ਰਤਨਸੀ ਗਲਤ ਢੰਗ ਨਾਲ ਆਪਣੀ ਭੈਣ ਨੂੰ ਟੈਕਸ ਅਦਾ ਕਰਨ ਵਾਲੇ ਡਾਲਰਾਂ ਨਾਲ ਨੌਕਰੀ ਕਰਾ ਰਹੀ ਹੈ ਅਤੇ ਕੈਨੇਡੀਅਨਾਂ ਤੋਂ ਜਾਣ-ਬੁੱਝ ਕੇ ਇਹ ਜਾਣਕਾਰੀ ਛੁਪਾ ਰਹੀ ਹੈ।’

ਬਰੇਟ ਨੇ ਕਿਹਾ, ‘ ਲਿਬਰਲ ਸੰਸਦ ਮੈਂਬਰ ਯਾਸਮੀਨ ਰਤਨਸੀ ਜਾਣਦੀ ਸੀ ਕਿ ਆਪਣੀ ਭੈਣ ਨੂੰ ਟੈਕਸ ਅਦਾ ਕਰਨ ਵਾਲੇ ਡਾਲਰਾਂ ਨਾਲ ਨੌਕਰੀ ਦੇਣਾ ਗ਼ਲਤ ਸੀ, ਫਿਰ ਵੀ ਉਹ ਇਸ ਜਾਣਕਾਰੀ ਨੂੰ ਲੁਕਾਉਣ ਲਈ ਕਾਫ਼ੀ ਹੱਦ ਤਕ ਗਈ।’ ਉਨ੍ਹਾਂ ਮੰਗ ਕੀਤੀ ਕਿ ਇਸ ਕਸੂਰ ਲਈ ਰਤਨਸੀ ਖ਼ਿਲਾਫ਼ ਯੋਗ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Related News

ਕੈਨੇਡਾ ਦੀ ਸ਼ਰਾਬ ਕੰਪਨੀ ਵਲੋਂ ਬਣਾਈ ਬੀਅਰ ਦੇ ਨਾਂ ‘ਤੇ ਵਿਵਾਦ, ਹਿੰਦੂ ਭਾਈਚਾਰੇ ਵਲੋਂ ਜਤਾਇਆ ਗਿਆ ਸਖ਼ਤ ਵਿਰੋਧ

Vivek Sharma

ਬਰੈਂਪਟਨ ਵਿੱਚ ਫੇਸ ਮਾਸਕ ਕੀਤਾ ਗਿਆ ਲਾਜ਼ਮੀ

Vivek Sharma

ਸੰਯੁਕਤ ਰਾਸ਼ਟਰ ਪੂੰਜੀ ਵਿਕਾਸ ਫ਼ੰਡ (UNCDF) ਨੇ ਭਾਰਤੀ ਮੂਲ ਦੀ ਪ੍ਰੀਤੀ ਸਿਨਹਾ ਨੂੰ ਕਾਰਜਕਾਰੀ ਸਕੱਤਰ ਕੀਤਾ ਨਿਯੁਕਤ

Vivek Sharma

Leave a Comment