channel punjabi
Canada International News North America

ਸੰਯੁਕਤ ਰਾਜ ‘ਚ ਕੋਵਿਡ-19 ਦੇ ਮਾਮਲੇ ਵਧਣ ਕਾਰਨ ਸਰਹੱਦੀ ਪਾਬੰਦੀਆਂ ਜਾਰੀ ਰਹਿਣਗੀਆਂ: ਜਸਟਿਨ ਟਰੂਡੋ

ਵਿਨੀਪੈਗ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਨੁਸਾਰ, ਫੈਡਰਲ ਸਰਕਾਰ ਦੀ ਕੈਨੇਡਾ-ਸੰਯੁਕਤ ਰਾਜ ਬਾਰਡਰ ਨੂੰ ਮੁੜ ਖੋਲ੍ਹਣ ਦੀ ਅਜੇ ਕੋਈ ਯੋਜਨਾ ਨਹੀਂ ਹੈ। ਲੰਬੇ ਸਮੇਂ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕੈਨੇਡਾ ਅਤੇ ਅਮਰੀਕਾ ਦਰਮਿਆਨ ਸਰਹੱਦ ਕੁਝ ਦੇਰ ਲਈ ਬੰਦ ਹੋ ਜਾਵੇਗੀ ਅਤੇ ਬੁੱਧਵਾਰ ਤੱਕ, ਅਜਿਹਾ ਲਗ ਰਿਹਾ ਹੈ ਕਿ ਅਫਵਾਹਾਂ ਸੱਚੀਆਂ ਹਨ।

ਇਕ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨਾਂ ਦੀ ਸੁਰੱਖਿਆ ਦੀ ਰਾਖੀ ਲਈ ਕਿਹਾ, ਕਿ ਸਰਹੱਦ ਨੂੰ ਅਜੇ ਨਹੀਂ ਖੋਲਿਆ ਜਾ ਸਕਦਾ। ਟਰੂਡੋ ਨੇ ਕਿਹਾ,“ਅਸੀਂ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਾਂ ਅਤੇ ਅਸੀਂ ਸਰਹੱਦ ਦੇ ਬੰਦ ਹੋਣ ਨੂੰ ਵਧਾਉਂਦੇ ਰਹਿੰਦੇ ਹਾਂ ਕਿਉਂਕਿ ਰਾਜ ਅਜੇ ਉਸ ਜਗ੍ਹਾ ‘ਤੇ ਨਹੀਂ ਹੈ ਕਿ ਸਰਹੱਦ ਖੋਲਣ ‘ਤੇ ਸੁਰਖਿਅਤ ਮਹਿਸੂਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀ ਦੇਖਿਆ ਹੈ ਕਿ ਅਮਰੀਕਾ ਅਤੇ ਦੁਨੀਆਂ ਭਰ ਦੇ ਹੋਰਨਾਂ ਥਾਵਾਂ ‘ਤੇ ਕੋਵਿਡ 19 ਦੇ ਕਿੰਨੇ ਕੇਸ ਹਨ । ਇਸ ਲਈ ਸਾਨੂੰ ਇਨ੍ਹਾਂ ਸਰਹੱਦੀ ਨਿਯੰਤਰਣ ਨੂੰ ਜਾਰੀ ਰੱਖਣ ਦੀ ਲੋੜ ਹੈ।

ਦੋਵਾਂ ਦੇਸ਼ਾਂ ਦਰਮਿਆਨ ਜ਼ਮੀਨੀ ਸਰਹੱਦ ਮਾਰਚ ਦੇ ਅੱਧ ਵਿੱਚ ਗੈਰ ਜ਼ਰੂਰੀ ਯਾਤਰਾ ਲਈ ਬੰਦ ਕੀਤੀ ਗਈ ਸੀ। ਇਸ ਤਰੀਕੇ ਨਾਲ ਰੱਖਣ ਦਾ ਸਮਝੌਤਾ 21 ਅਕਤੂਬਰ ਨੂੰ ਖਤਮ ਹੋ ਰਿਹਾ ਹੈ, ਜਦੋਂ ਉਨ੍ਹਾਂ ਕਿਹਾ ਕਿ ਇਸ ਦੇ ਇਕ ਵਾਰ ਫਿਰ ਨਵੀਨੀਕਰਣ ਦੀ ਉਮੀਦ ਹੈ।

ਸਯੁੰਕਤ ਰਾਜ ਵਿੱਚ, ਕੋਵਿਡ 19 ਕਾਰਨ ਦੇਸ਼ ਅੱਠ ਮਿਲੀਅਨ ਮਾਮਲਿਆਂ ਤੱਕ ਪਹੁੰਚ ਗਿਆ ਹੈ ਅਤੇ 200,000 ਤੋਂ ਵੱਧ ਮੌਤਾਂ ਦਰਜ ਹਨ। ਕੈਨੇਡਾ ‘ਚ 180,000 ਤੋਂ ਵੱਧ ਕੇਸ ਹਨ ਅਤੇ 9,000 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।

Related News

BIG NEWS : CERB ਨੂੰ ਲੈ ਕੇ ਟਰੂਡੋ ਸਰਕਾਰ ਨੇ ਮੰਨੀ ਆਪਣੀ ਵੱਡੀ ਗਲਤੀ !

Vivek Sharma

ਬੀ.ਸੀ ‘ਚ ਇਕ ਕਿਸ਼ੋਰ ਲੜਕੀ ਦੇ ਸਮਰਥਨ ਲਈ ਕੱਢੀ ਗਈ ਕਾਰ ਰੈਲੀ

Rajneet Kaur

ਸਸਕੈਟੂਨ ਸਿਟੀ ਕੌਂਸਲ ਨੇ 2021 ਦੇ ਪ੍ਰਾਪਰਟੀ ਟੈਕਸ ਨੂੰ ਘਟਾਉਣ ਲਈ ਦਿੱਤੀ ਵੋਟ

Vivek Sharma

Leave a Comment