channel punjabi
Canada News North America

ਸੰਜੇ ਮਦਾਨ ਦੇ ਪੁੱਤਰਾਂ ਨੇ ਡਗ ਫੋਰਡ ਸਰਕਾਰ ‘ਤੇ ਠੋਕਿਆ ਮੁਕੱਦਮਾ, 1 ਮਿਲਿਅਨ ਡਾਲਰ ਦਾ ਮੰਗਿਆ ਮੁਆਵਜ਼ਾ

ਟੋਰਾਂਟੋ : ਓਂਟਾਰੀਓ ਸਰਕਾਰ ਨਾਲ ਇਕ ਕਰੋੜ 10 ਲੱਖ ਡਾਲਰ ਦੀ ਠੱਗੀ ਮਾਰਨ ਦੇ ਦੋਸ਼ ਹੇਠ ਬਰਖ਼ਾਸਤ ਨੌਕਰਸ਼ਾਹ ਸੰਜੇ ਮਦਾਨ ਇਕ ਵਾਰ ਮੁੜ ਤੋਂ ਚਰਚਾ ਵਿਚ ਹਨ। ਦਰਅਸਲ ਮਦਾਨ ਦੇ ਪਰਿਵਾਰ ਨੇ ਹੁਣ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਆਪਣੀ ਬੇਗੁਨਾਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ । ਮਦਾਨ ਦੇ ਬੇਟਿਆਂ ਨੇ ਸੂਬੇ ਦੀ ਡਗ ਫ਼ੋਰਡ ਸਰਕਾਰ ’ਤੇ ਮਾਨਸਿਕ ਸੱਟ ਮਾਰਨ ਦਾ ਦੋਸ਼ ਲਾਉਂਦਿਆਂ 10-10 ਲੱਖ ਡਾਲਰ ਦਾ ਮੁਆਵਜ਼ਾ ਮੰਗਿਆ ਹੈ।

27 ਸਾਲ ਦੇ ਚਿਨਮਯਾ ਮਦਾਨ ਅਤੇ 24 ਸਾਲ ਦੇ ਉਜਵਾਲ ਮਦਾਨ ਨੇ ਉਂਟਾਰੀਓ ਸਰਕਾਰ ਵੱਲੋਂ ਲਾਏ ਦੋਸ਼ਾਂ ਨੂੰ ਸਾਜ਼ਿਸ਼ ਦਾ ਹਿੱਸਾ ਕਰਾਰ ਦਿਤਾ ਹੈ। ਦੋਹਾਂ ਭਰਾਵਾਂ ਨੇ ਦੋਸ਼ ਲਾਇਆ ਕਿ ਉਹ ਆਪਣੇ ਪਿਤਾ ਦੁਆਰਾ ਕੀਤੀ ਸ਼ਨਾਖ਼ਤ ਦੀ ਚੋਰੀ ਦਾ ਸ਼ਿਕਾਰ ਬਣੇ ਹਨ ਕਿਉਂਕਿ ਉਨ੍ਹਾਂ ਦੀ ਜਾਣਕਾਰੀ ਤੋਂ ਬਗ਼ੈਰ ਉਨ੍ਹਾਂ ਦੇ ਨਾਂ ’ਤੇ ਸੈਂਕੜੇ ਬੈਂਕ ਖਾਤੇ ਖੋਲ੍ਹੇ ਗਏ।
ਜ਼ਿਕਰਯੋਗ ਹੈ ਕਿ ਸੰਜੇ ਮਦਾਨ ‘ਤੇ ਕੋਰੋਨਾ ਰਾਹਤ ਫੰਡਾਂ ਵਿਚ 11 ਮਿਲਿਅਨ ਡਾਲਰ ਦਾ ਹੇਰਫੇਰ ਕਰਨ ਦੇ ਇਲਜ਼ਾਮ ਲੱਗੇ ਹਨ।

Related News

ਬਰੈਂਪਟਨ ‘ਚ ਹੋਈ ਗੋਲੀਬਾਰੀ ‘ਚ 20 ਸਾਲਾਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

Rajneet Kaur

ਓਂਟਾਰੀਓ ਵਿੱਚ ਜਲਦੀ ਹੀ ਉਪਲਬਧ ਹੋਵੇਗੀ ਫਾਈਜ਼ਰ ਕੰਪਨੀ ਦੀ ਵੈਕਸੀਨ

Vivek Sharma

ਫੋਰਡ ਸਰਕਾਰ ਤੋਂ ਸਖਤ ਕੋਵਿਡ 19 ਉਪਾਅ ਲਾਗੂ ਕਰਨ ਦੀ ਕਰ ਰਹੇ ਹਨ ਉਡੀਕ: ਮੇਅਰ ਜੌਹਨ ਟੋਰੀ

Rajneet Kaur

Leave a Comment