channel punjabi
Canada International News North America

ਸਿੱਖ ਹੈਰੀਟੇਜ ਮੰਥ ਦੇ ਜਸ਼ਨ ਮਨਾਉਣ ਲਈ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਅਤੇ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ GTA ਵਿੱਚ ਵੱਖ-ਵੱਖ ਫੂਡ ਬੈਂਕਸ ਦੀ ਮਦਦ ਲਈ ਰਾਈਡ ਤੇ ਫੂਡ ਡਰਾਈਵ ਕੀਤੀ ਗਈ ਆਯੋਜਿਤ

322ਵੇਂ ਸਾਲਾਨਾ ਖਾਲਸਾ ਡੇਅ ਦੇ ਜਸ਼ਨਾਂ ਤੇ ਸਿੱਖ ਹੈਰੀਟੇਜ ਮੰਥ ਦੇ ਜਸ਼ਨ ਮਨਾਉਣ ਲਈ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਅਤੇ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ GTA ਵਿੱਚ ਵੱਖ ਵੱਖ ਫੂਡ ਬੈਂਕਸ ਦੀ ਮਦਦ ਲਈ ਰਾਈਡ ਤੇ ਫੂਡ ਡਰਾਈਵ ਆਯੋਜਿਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਮਹਾਂਮਾਰੀ ਕਾਰਨ ਲਗਾਤਾਰ ਦੂਜੇ ਸਾਲ ਨਗਰ ਕੀਰਤਨ ਨੂੰ ਰੱਦ ਕਰਨਾ ਪਿਆ ਅਤੇ ਇਸੇ ਲਈ ਸਾਡੇ ਵੱਲੋਂ ਕੀਤੇ ਜਾਣ ਵਾਲੇ ਚੰਗੇ ਕੰਮ ਪੂਰੇ ਨਹੀਂ ਹੋ ਸਕੇ ਜਿਵੇਂ ਕਿ ਸਾਲਾਨਾ ਫੂਡ ਡਰਾਈਵ ਆਦਿ ਨਹੀਂ ਚਲਾਈ ਜਾ ਸਕੀ। ਇਸ ਲਈ ਅਸੀਂ ਚੰਗੇ ਕਮਿਊਨਿਟੀ ਭਾਈਵਾਲਾਂ ਵਜੋਂ ਅਸੀਂ ਫੂਡ ਬੈਂਕਸ ਲਈ ਫੂਡ ਇੱਕਠਾ ਕਰਕੇ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਾਂ ਤਾਂ ਕਿ ਸਿੱਖ ਕੈਲੰਡਰ ਦੇ ਅਹਿਮ ਦਿਨ ਦੀ ਸ਼ੁਰੂਆਤ ਹੋ ਸਕੇ।ਇਹ ਡਰਾਈਵ ਪੂਰੇ ਅਪਰੈਲ ਮਹੀਨਾ ਜਾਰੀ ਰਹੇਗੀ। ਮਹਾਂਮਾਰੀ ਦੌਰਾਨ ਸਾਰਿਆਂ ਨੂੰ ਹੀ ਮੁਸ਼ਕਲ ਦੌਰ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਇਸ ਮਹਾਂਮਾਰੀ ਕਾਰਨ ਹੀ ਸਾਡੀ ਜਿ਼ੰਦਗੀ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੀ ਆਈਆਂ ਹਨ। ਪਰ ਅਪਰੈਲ ਮਹੀਨੇ ਦਾ ਸਿੱਖਾਂ ਲਈ ਹਮੇਸ਼ਾਂ ਵਿਲੱਖਣ ਮਹੱਤਵ ਰਿਹਾ ਹੈ, ਫਿਰ ਭਾਵੇਂ ਵਾਢੀ ਦਾ ਸਮਾਂ ਹੋਵੇ ਜਾਂ ਖਾਲਸਾ ਪੰਥ ਦੀ ਨੀਂਹ ਰੱਖੀ ਗਈ ਹੋਵੇ ਸੱਭ ਇਸ ਮਹੀਨੇ ਨਾਲ ਹੀ ਜੁੜਿਆ ਹੈ। ਇੱਕ ਸਮਾਂ ਆਉਂਦਾ ਹੈ ਜਦੋਂ ਅਸੀਂ ਆਪਣੇ ਦਿਲ ਤੇ ਵਿੱਤੀ ਵਸੀਲੇ ਲੋੜਵੰਦਾਂ ਲਈ ਖੋਲ੍ਹਦੇ ਹਾਂ ਤੇ ਮਹਾਂਮਾਰੀ ਦੇ ਇਸ ਦੌਰ ਵਿੱਚ ਇਹ ਸੱਭ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

ਇਸ ਦੌਰਾਨ 24 ਅਪਰੈਲ,2021 ਨੂੰ ਸੋਸ਼ਲ ਡਿਸਟੈਂਸਿੰਗ ਨੂੰ ਬਰਕਰਾਰ ਰੱਖਦਿਆਂ ਹੋਇਆਂ ਇੱਕ ਮੋਟਰਸਾਈਕਲ ਰਾਈਡ ਕੱਢੀ ਜਾਵੇਗੀ। ਇਹ ਰਾਈਡ ਸਿੱਖ ਹੈਰੀਟੇਜ ਗੁਰਦੁਆਰਾ ਸਾਹਿਬ, ਬਰੈਂਪਟਨ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਵਾਲੇ ਰੂਟ ਉੱਤੇ ਹੁੰਦੇ ਹੋਇਆਂ ਡਾਊਨਟਾਊਨ ਟੋਰਾਂਟੋ ਤੋਂ ਲੰਘ ਕੇ ਗੁਰਸਿੱਖ ਸਭਾ ਕੈਨੇਡਾ, ਸਕਾਰਬੌਰੋ ਉੱਤੇ ਮੁੱਕੇਗੀ ਤੇ ਫਿਰ ਉੱਥੇ ਹੀ ਇੱਕਠਾ ਕੀਤਾ ਗਿਆ ਫੂਡ ਵੱਖ ਵੱਖ ਫੂਡ ਬੈਂਕਸ ਨੂੰ ਦਿੱਤਾ ਜਾਵੇਗਾ। ਇਸ ਦੌਰਾਨ ਜੀਟੀਏ ਭਰ ਵਿੱਚ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਖਰਾਬ ਨਾ ਹੋਣ ਵਾਲੀਆਂ ਫੂਡ ਆਈਟਮਜ਼ ਦਿੱਤੀਆਂ ਜਾ ਸਕਦੀਆਂ ਹਨ ਤੇ ਆਉਣ ਵਾਲੇ ਹਫਤਿਆਂ ਵਿੱਚ ਉਨ੍ਹਾਂ ਲੋਕੇਸ਼ਨਾਂ ਬਾਰੇ ਦੱਸਿਆ ਜਾਵੇਗਾ ਜਿੱਥੇ ਫੂਡ ਆਈਟਮਜ਼ ਦਿੱਤੀਆਂ ਜਾ ਸਕਦੀਆਂ ਹਨ।

Related News

ਸਟੇਅ ਐਟ ਹੋਮ ਰਹਿਣ ਦੇ ਆਦੇਸ਼ ਖਤਮ ਹੋਣ ‘ਤੇ ਪੀਲ ਖੇਤਰ ਗ੍ਰੇ-ਲਾਕਡਾਉਨ ਜ਼ੋਨ ਵਿਚ ਆ ਜਾਵੇਗਾ ਵਾਪਸ

Rajneet Kaur

ਓਂਟਾਰੀਓ ਵਿੱਚ ਕੋਰੋਨਾ ਵੈਕਸੀਨ ਵੰਡਣ ਦਾ ਸਿਲਸਿਲਾ ਜਾਰੀ, ਕੋਵਿਡ-19 ਦੇ 3519 ਨਵੇਂ ਮਾਮਲੇ ਹੋਏ ਦਰਜ

Vivek Sharma

ਜੂਨਟੀਨਥ ਮੌਕੇ ਸਿੱਖ ਨੇ ਕੀਤਾ ਐਲਾਨ, ਅਮਰੀਕੀ ਪ੍ਰਦਰਸ਼ਨਕਾਰੀਆਂ ਨੂੰ ਦੇਣਗੇ 10 ਲੱਖ ਡਾਲਰ ਦੇ ਮਾਸਕ

team punjabi

Leave a Comment