channel punjabi
International News North America

ਸਿੰਘੂ ਸਰਹੱਦ ਪ੍ਰਦਰਸ਼ਨ ਸਥਾਨ ‘ਤੇ ਅੰਦੋਲਨਕਾਰੀ ਕਿਸਾਨਾਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ, ਦਿੱਲੀ ਪੁਲਸ ਦੇ ਇਕ ਐੱਸ.ਐੱਚ.ਓ.ਜ਼ਖ਼ਮੀ

ਸਿੰਘੂ ਸਰਹੱਦ ‘ਤੇ ਕਿਸਾਨਾਂ ਅਤੇ ਖ਼ੁਦ ਨੂੰ ਸਥਾਨਕ ਨਿਵਾਸੀ ਦੱਸ ਰਹੇ ਲੋਕਾਂ ਦੇ ਵੱਡੇ ਸਮੂਹ ਵਿਚਾਲੇ ਝੜਪ ਹੋ ਗਈ। ਸਿੰਘੂ ਬਾਰਡਰ ਨੇੜੇ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਟੇਜ ਲਗਾਈ ਗਈ ਸੀ ਤਾਂ ਉਸ ਦਾ ਵਿਰੋਧ ਕਰਨ ਲਈ ਸਥਾਨਕ ਲੋਕ ਪਹੁੰਚ ਗਏ। ਸ਼ਾਂਤਮਈ ਢੰਗ ਨਾਲ ਬੈਠੇ ਕਿਸਾਨਾਂ ‘ਤੇ ਸਥਾਨਕ ਲੋਕਾਂ ਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਉੱਥੇ ਹੀ, ਹਾਲਾਤ ਕਾਬੂ ਕਰਨ ਲਈ ਉੱਥੇ ਤਾਇਨਾਤ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਹਨ ਤੇ ਹਲਕੇ ਬਲ ਦੀ ਵਰਤੋਂ ਕੀਤੀ ਹੈ। ਸਥਾਨਕ ਲੋਕ ਹਿੰਸਾ ‘ਤੇ ਉੱਤਰ ਆਏ। ਇਹਨਾਂ ਲੋਕਾਂ ਨੇ ਕਿਸਾਨਾਂ ‘ਤੇ ਡਾਂਗਾ ਨਾਲ ਵੀ ਹਮਲਾ ਕੀਤਾ। ਜਿਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ। ਫਿਲਹਾਲ ਇੱਥੇ ਮਾਹੌਲ ਕਾਫੀ ਤਣਾਅਪੂਰਨ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 2 ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਆਸਪਾਸ ਦੇ ਪਿੰਡ ਵਾਸੀਆਂ ਵਿਚ ਕਾਫੀ ਰੋਹ ਹੈ। ਸਥਾਨਕ ਲੋਕ ਹੱਥ ਵਿਚ ਤਿਰੰਗਾ ਲੈ ਕੇ ਪ੍ਰਦਰਸ਼ਨ ਸਥਾਨ ‘ਤੇ ਕਿਸਾਨਾਂ ਤੋਂ ਜਗ੍ਹਾ ਖਾਲ੍ਹੀ ਕਰਵਾਉਣ ਦੀ ਮੰਗ ਕਰ ਰਹੇ ਹਨ। ਸਰਹੱਦ ‘ਤੇ ਪੁੱਜੇ ਲੋਕਾਂ ਨੇ ਲਾਲ ਕਿਲ੍ਹੇ ਦੀ ਘਟਨਾ ‘ਤੇ ਰੋਸ ਜਤਾਉਂਦੇ ਹੋਏ ਕਿਹਾ ਕਿ ਅਸੀਂ ਤਿਰੰਗੇ ਦਾ ਅਪਮਾਨ ਨਹੀਂ ਸਹਾਂਗੇ, ਬਹੁਤ ਸਮਾਂ ਹੋ ਗਿਆ, ਹੁਣ ਸਿੰਘੂ ਸਰਹੱਦ ਖਾਲ੍ਹੀ ਹੋਣੀ ਚਾਹੀਦੀ ਹੈ।


ਮਾਹੌਲ ਨੂੰ ਵਿਗੜਦਾ ਦੇਖ ਦਿੱਲੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਦੱਸਿਆ ਸਿੰਘੂ ਸਰਹੱਦ ਪ੍ਰਦਰਸ਼ਨ ਸਥਾਨ ‘ਤੇ ਅੰਦੋਲਨਕਾਰੀ ਕਿਸਾਨਾਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ ਦੌਰਾਨ ਦਿੱਲੀ ਪੁਲਸ ਦੇ ਇਕ ਥਾਣਾ ਮੁਖੀ (ਐੱਸ.ਐੱਚ.ਓ.) ਜ਼ਖ਼ਮੀ ਹੋਏ ਹਨ।

Related News

US PRESIDENT ELECTION: ਇਸ ਵਾਰ ਦੀ ਚੋਣਾਂ ‘ਚ ਭਾਰਤੀਆਂ ਦੀ ਭੂਮਿਕਾ ਅਹਿਮ, ਅਮਰੀਕੀ ਸੰਸਦ ‘ਚ ਵੱਧ ਸਕਦੇ ਨੇ ਭਾਰਤਵੰਸ਼ੀ

Vivek Sharma

ਟਰੰਪ ਨੂੰ ਬੈਨ ਕਰਨ ਤੋਂ ਬਾਅਦ ਟਵਿੱਟਰ ਨੇ ਤੋੜੀ ਚੁੱਪੀ, CEO ਨੇ ਦਿੱਤਾ ਪਹਿਲਾ ਬਿਆਨ

Vivek Sharma

ਟੋਰਾਂਟੋ ਆਫ ਸਿਟੀ ਸਟਾਫ ਮੈਂਬਰ ‘ਤੇ ਇਕ ਵਿਅਕਤੀ ਨੇ ਛੁਰੇ ਨਾਲ ਕੀਤਾ ਹਮਲਾ, ਔਰਤ ਗੰਭੀਰ ਰੂਪ ‘ਚ ਜ਼ਖਮੀ

Rajneet Kaur

Leave a Comment