channel punjabi
Canada News North America

BIG NEWS : ਸਿਹਤ ਮਾਹਿਰਾਂ ਨੇ ਓਂਟਾਰਿਓ ਵਿੱਚ ਮੁੜ ਤੋਂ ਤਾਲਾਬੰਦੀ ਦੀ ਕੀਤੀ ਸਿਫਾਰਸ਼, ਮੇਅਰ ਨੇ ਘੱਟੋ ਘੱਟ ਦੋ ਹਫਤਿਆਂ ਲਈ ਬੰਦ ਕਰਨ ਦੀ ਦਿੱਤੀ ਸਲਾਹ !

ਟੋਰਾਂਟੋ : ਉਂਟਾਰੀਓ ਸੂਬੇ ਵਿੱਚੋਂ ਪਾਬੰਦੀਆਂ ਨੂੰ ਹਟਾ ਲਿਆ ਗਿਆ ਹੈ ਪਰ ਟੋਰਾਂਟੋ ਸ਼ਹਿਰ ਦੇ ਮੇਅਰ ਜੋਹਨ ਟੋਰੀ ਦਾ ਕਹਿਣਾ ਹੈ ਕਿ ਸੂਬੇ ਨੂੰ ਘੱਟੋ ਘੱਟ ਦੋ ਹਫਤਿਆਂ ਲਈ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਮੇਅਰ ਟੋਰੀ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘ਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਸਾਨੂੰ ਇਹ ਸਭ ਕੁਝ ਕਰਨਾ ਪਏਗਾ।’

ਇਹ ਸਲਾਹ ਚੋਟੀ ਦੇ ਮਾਹਰ ਡਾ. ਆਈਲੀਨ ਡੀ ਵਿਲਾ ਤੋਂ ਮਿਲੀ ਹੈ, ਜਿਨ੍ਹਾਂ ਨੇ ਸ਼ਹਿਰ ਅੰਦਰ 302 ਨਵੇਂ ਕੇਸਾਂ ਅਤੇ ਤਿੰਨ ਮੌਤਾਂ ਦੀ ਰਿਪੋਰਟ ਕੀਤੀ ਹੈ। ਡਾ. ਵਿਲਾ ਨੇ ਕਿਹਾ, “ਮੈਂ ਕਦੇ ਵੀ ਭਵਿੱਖ ਬਾਰੇ ਇੰਨੀ ਚਿੰਤਤ ਨਹੀਂ ਸੀ ਜਿੰਨਾ ਮੈਂ ਅੱਜ ਹਾਂ, ਜਦੋਂ ਕਿ ਬਹੁਤ ਸਾਰੇ ਮੁੱਖ ਕੋਰੋਨਾ ਸੂਚਕਾਂ ਵਿਚ ਹੇਠਾਂ ਦਾ ਰੁਝਾਨ ਹੈ, ਚੇਤਾਵਨੀ ਲਾਈਟਾਂ ਵੀ ਚਮਕ ਰਹੀਆਂ ਹਨ।”


ਸ਼ਹਿਰ ਦੇ ਚੋਟੀ ਦੇ ਡਾਕਟਰ ਨੇ ਕਿਹਾ ਕਿ ਉਹ ਬੰਦ ਅਤੇ ਦੁਬਾਰਾ ਖੁੱਲ੍ਹਣ ਦੇ “ਯੋ-ਯੋ” ਤੋਂ ਪਰਹੇਜ਼ ਕਰਨਾ ਚਾਹੁੰਦੀ ਹੈ, ਇਹ ਨੋਟ ਕਰਦਿਆਂ ਕਿ ਘਰ ਵਿਚ ਰਹਿਣ ਦੇ ਆਦੇਸ਼ ਅਤੇ ਬਚਾਅ ਟੀਕੇ ਭਾਵ ਵੈਕਸੀਨ ਦੇਣ ਵਿੱਚ ਤੇਜੀ ਕੰਮ ਕਰਦੇ ਦਿਖਾਈ ਦਿੰਦੇ ਹਨ।


ਡਾ. ਡੀ ਵਿਲਾ ਨੇ ਕਿਹਾ ਕਿ ਸ਼ਹਿਰ ਦੇ ਸਿਹਤ ਅਧਿਕਾਰੀਆਂ ਨੇ ਉਨ੍ਹਾਂ ਦੇ ਸੂਬਾਈ ਹਮਰੁਤਬਾ ਨੂੰ ਹਫਤੇ ਦੇ ਅਖੀਰ ਵਿੱਚ ਇੱਕ ਪੱਤਰ ਭੇਜਿਆ ਸੀ, ਕਿ ਟੋਰਾਂਟੋ ਦੀ ਤਾਲਾਬੰਦੀ ਖਤਮ ਹੋਣ ਦੀ ਮਿਤੀ 9 ਮਾਰਚ ਨੂੰ ਧੱਕ ਦਿੱਤੀ ਜਾਵੇ, ਜਿਸ ਵਿਕਲਪ ਉੱਤੇ ਦੁਬਾਰਾ ਮੁਲਾਂਕਣ ਕੀਤਾ ਜਾ ਸਕਦਾ ਹੈ।


13 ਫਰਵਰੀ ਦੇ ਉਸ ਪੱਤਰ ਵਿੱਚ, ਡੀ ਵਿਲਾ ਨੇ ਚੇਤਾਵਨੀ ਦਿੱਤੀ ਹੈ ਕਿ “ਕਿਸੇ ਵੀ ਡਿਗਰੀ ਵਿੱਚ ਮੁੜ ਖੁੱਲ੍ਹਣਾ ਜ਼ੋਖਮ ਬਾਰੇ ਲੋਕਾਂ ਦੀ ਧਾਰਨਾ ਨੂੰ ਪ੍ਰਭਾਵਤ ਕਰਦਾ ਹੈ ਅਤੇ ਸੁਰੱਖਿਆ ਦੀ ਗਲਤ ਭਾਵਨਾ ਦੇ ਸਕਦਾ ਹੈ ਕਿ ਜੋਖਮ ਹੁਣ ਮੌਜੂਦ ਨਹੀਂ ਹੈ।”


ਪਰ ਮੋਜੂਦਾ ਸਮੇਂ ਹਾਲਾਤ ਇਹ ਹਨ ਕਿ ਕੋਰੋਨਾ ਦੇ ਮਾਮਲੇ ਘਟੇ ਜ਼ਰੂਰ ਹਨ, ਪਰ ਕੋਰੋਨਾ ਦੇ ਨਵੇਂ ਰੂਪਾਂ ਜਿਵੇਂ ਕਿ ਯੂ.ਕੇ. ਵਾਇਰਸ, ਦੱਖਣੀ ਅਫਰੀਕਾ ਵਾਇਰਸ ਆਦਿ ਦੇ ਮਾਮਲੇ ਵਧੇ ਹਨ।


ਚਿੱਠੀ ‘ਤੇ ਪੀਲ ਦੇ ਸਿਹਤ ਦੇ ਮੁੱਖ ਮੈਡੀਕਲ ਅਫਸਰ, ਡਾ. ਲਾਰੈਂਸ ਲੋਹ ਨੇ ਸਹਿ-ਦਸਤਖਤ ਕੀਤੇ ਸਨ।

Related News

ਓਟਾਵਾ ਦੇ ਸ਼ਹਿਰ ‘ਚ ਵਾਪਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ 3 ਸ਼ੱਕੀ ਵਿਅਕਤੀ ਗ੍ਰਿਫਤਾਰ: ਪੁਲਿਸ

Rajneet Kaur

ਸਰਹੱਦ ‘ਤੇ ਭਾਰਤ-ਚੀਨ ਦਰਮਿਆਨ ਹੋਈਆਂ ਝੜਪਾਂ ਦੇ ਸਬੰਧ ‘ਚ ਬਾਇਡਨ ਪ੍ਰਸ਼ਾਸਨ ਦੀ ਪਹਿਲੀ ਪ੍ਰਤੀਕਿਰਿਆ, ਹਿੰਦ-ਪ੍ਰਸ਼ਾਂਤ ‘ਚ ਭਾਰਤੀ ਹਿੱਤਾਂ ਨਾਲ ਖੜ੍ਹਾ ਹੋਇਆ ਅਮਰੀਕਾ

Vivek Sharma

ਉੱਤਰੀ ਯਾਰਕ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ: ਟੋਰਾਂਟੋ ਪੁਲਿਸ

Rajneet Kaur

Leave a Comment