channel punjabi
International News USA

ਸਾਵਧਾਨ ! ਇਨਸਾਨਾਂ ਤੋਂ ਬਾਅਦ ਹੁਣ ਜਾਨਵਰਾਂ ਵਿੱਚ ਵੀ ਫੈਲ ਰਿਹਾ ਕੋਰੋਨਾ

ਕੋਰੋਨਾ ਵਾਇਰਸ ਹੁਣ ਹੋਰ ਤਰੀਕੇ ਨਾਲ ਵੀ ਫ਼ੈਲਣ ਲੱਗਿਆ !

ਕੋਰੋਨਾ ਦੇ ਜਾਨਵਰਾਂ ਰਾਹੀਂ ਅੱਗੇ ਪਸਾਰ ਨੇ ਮਾਹਿਰਾਂ ਨੂੰ ਚਿੰਤਾ ਵਿਚ ਪਾਇਆ

ਅਮਰੀਕਾ ‘ਚ ਊਦਬਿਲਾਉ (Beaver) ‘ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਪਾਇਆ ਗਿਆ

ਮਾਹਿਰਾਂ ਸਾਹਮਣੇ ਖੜੀ ਹੋਈ ਨਵੀਂ ਮੁਸੀਬਤ

ਵਾਸ਼ਿੰਗਟਨ : ਅਮਰੀਕਾ ਵਿਚ ਪਹਿਲੀ ਵਾਰ ਊਦਬਿਲਾਉ (Beaver) ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਯੂਰਪੀ ਦੇਸ਼ਾਂ ਵਿਚ ਊਦਬਿਲਾਉ ਵਿਚ ਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਸੀ। ਊਦਬਿਲਾਉ ਵਿਚ ਕੋਰੋਨਾ ਇਨਫੈਕਸ਼ਨ ਉਟਾਹ ਦੇ ਦੋ ਵੱਡੇ ਫਾਰਮਾਂ ਵਿਚ ਮਿਲੇ ਹਨ। ਅਮਰੀਕੀ ਖੇਤੀ ਵਿਭਾਗ ਨੇ ਇਹ ਦੋਵੇਂ ਫਾਰਮ ਬੰਦ ਕਰ ਦਿੱਤੇ ਹਨ। ਕਿਉਂਕਿ ਇੱਥੇ ਬਹੁਤ ਤੇਜ਼ੀ ਨਾਲ ਊਦਬਿਲਾਵਾਂ ਦੀ ਮੌਤ ਹੋ ਰਹੀ ਸੀ।

ਊਟਾਹ ਦੇ ਇਹਨਾਂ ਫਾਰਮਾਂ ਵਿਚ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਨੂੰ ਵੀ ਕੋਰੋਨਾ ਇਨਫੈਕਸਨ ਹੈ। ਪੀੜਤ ਇਨਸਾਨ ਤੋਂ ਜਾਨਵਰਾਂ ਵਿਚ ਤਾਂ ਕੋਰੋਨਾ ਫੈਲਣ ਦੇ ਮਾਮਲੇ ਸਾਹਮਣੇ ਆਏ ਹਨ ਪਰ ਊਦਬਿਲਾਉ ਤੋਂ ਇਨਸਾਨ ਨੂੰ ਕੋਰੋਨਾ ਇਨਫੈਕਸ਼ਨ ਹੋਵੇ, ਇਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਚਾਈਨਾ ਗਲੋਬਲ ਟੀਵੀ ਨੈੱਟਵਰਕ ਦੀ ਖਬਰ ਦੇ ਮਉਟਾਹ ਸੂਬੇ ਦੇ ਜਾਨਵਰਾਂ ਦੇ ਡਾਕਟਰ ਡੀਨ ਟੇਲਰ ਨੇ ਕਿਹਾ ਦੋਵੇਂ ਫਾਰਮ ਕੁਆਰੰਟੀਨ ਕਰ ਦਿੱਤੇ ਗਏ ਹਨ। ਉਟਾਹ ਸੂਬਾ ਅਮਰੀਕਾ ਦਾ ਸਭ ਤੋਂ ਵੱਡਾ ਊਦਬਿਲਾਉ ਬ੍ਰੀਡਰ ਹੈ। ਇਸ ਲਈ ਇਹਨਾਂ ਜੀਵਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਪਹਿਲਾਂ ਚਮਗਾਦੜਾਂ ਤੋਂ ਇਨਸਾਨਾਂ ਵਿਚ ਆਇਆ। ਫਿਰ ਉਸ ਨੇ ਕੁੱਤੇ ਅਤੇ ਬਿੱਲੀਆਂ ਨੂੰ ਸੰਕ੍ਰਮਿਤ ਕੀਤਾ। ਨੀਦਰਲੈਂਡ, ਡੈਨਮਾਰਕ, ਸਪੇਨ ਵਿਚ ਊਦਬਿਲਾਵਾਂ ਨੂੰ ਕੋਰੋਨਾ ਇਨਫੈਕਸ਼ਨ ਹੋਇਆ ਹੈ ਪਰ ਸਮਝ ਵਿਚ ਨਹੀਂ ਆ ਰਿਹਾ ਕਿ ਅਮਰੀਕਾ ਵਿਚ ਕਿਵੇਂ ਇਹ ਜੀਵ ਸੰਕ੍ਰਮਿਤ ਹੋਏ।

ਜ਼ਿਕਰਯੋਗ ਹੈ ਕਿ ਨੀਦਰਲੈਂਡ ਵਿਚ 10 ਲੱਖ ਤੋਂ ਵਧੇਰੇ ਊਦਬਿਲਾਵਾਂ ਨੂੰ ਮਾਰ ਦਿੱਤਾ ਗਿਆ ਸੀ ਤਾਂ ਜੋ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਜ਼ਿਆਦਾ ਨਾ ਫੈਲੇ। ਹਾਲੇ ਤੱਕ ਉਦਾਹ ਵਿਚ ਊਦਬਿਲਾਵਾਂ ਨੂੰ ਮਾਰਨ ਦੀ ਕੋਈ ਯੋਜਨਾ ਨਹੀਂ ਬਣਾਈ ਗਈ ਹੈ। ਦੱਸ ਦਈਏ ਕਿ ਨੀਦਰਲੈਂਡ, ਚੀਨ, ਡੈਨਮਾਰਕ, ਪੋਲੈਂਡ ਜਿਹੇ ਦੇਸ਼ਾਂ ਵਿਚ ਊਦਬਿਲਾਵਾਂ ਦੇ ਫਰ ਅਤੇ ਚਮੜੀ ਦੀ ਵਰਤੋਂ ਕੀਤੀ ਜਾਂਦੀ ਹੈ। ਫੈਸ਼ਨ ਉਦਯੋਗ ਵਿਚ ਇਹਨਾਂ ਊਦਬਿਲਾਵਾਂ ਦੇ ਫਰ ਅਤੇ ਚਮੜੀ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ।

Related News

ਸਾਬਕਾ ਐਮ.ਪੀ. ਰਾਜ ਗਰੇਵਾਲ ਖਿਲਾਫ ਅਪਰਾਧਿਕ ਮਾਮਲੇ ਦਰਜ

Vivek Sharma

ਟੋਰਾਂਟੋ ‘ਚ ਸ਼ੈਲਟਰਾਂ ਅਤੇ ਐਨਕੈਂਪਮੈਂਟਸ ਵਿੱਚ ਹੋਰ 13 ਕੋਵਿਡ 19 ਵੈਰੀਅੰਟ ਮਾਮਲੇ ਆਏ ਸਾਹਮਣੇ

Rajneet Kaur

ਓਂਟਾਰੀਓ ਵਿੱਚ ਜਲਦੀ ਹੀ ਉਪਲਬਧ ਹੋਵੇਗੀ ਫਾਈਜ਼ਰ ਕੰਪਨੀ ਦੀ ਵੈਕਸੀਨ

Vivek Sharma

Leave a Comment